ਪੜਚੋਲ ਕਰੋ
(Source: ECI/ABP News)
ਇਸ ਠੇਕੇ 'ਤੇ ਠੰਢੀ ਬੀਅਰ 150 ਤੇ Chilled 140 ਰੁਪਏ, ਲੋਕ ਪੁੱਛ ਰਹੇ ਫਰਕ
ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਸ਼ਰਾਬ ਠੇਕੇ ਦੀ ਇੱਕ ਐਸੀ ਫੋਟੋ ਵਾਇਰਲ ਹੋ ਰਹੀ ਹੈ ਜਿਸ 'ਤੇ ਦਿੱਤੀ ਗਈ ਛੂਟ ਨੂੰ ਵੇਖ ਹੈਰਾਨ ਹਨ।
![ਇਸ ਠੇਕੇ 'ਤੇ ਠੰਢੀ ਬੀਅਰ 150 ਤੇ Chilled 140 ਰੁਪਏ, ਲੋਕ ਪੁੱਛ ਰਹੇ ਫਰਕ Liquor Shop gives best offer on Chilled Beer ਇਸ ਠੇਕੇ 'ਤੇ ਠੰਢੀ ਬੀਅਰ 150 ਤੇ Chilled 140 ਰੁਪਏ, ਲੋਕ ਪੁੱਛ ਰਹੇ ਫਰਕ](https://static.abplive.com/wp-content/uploads/sites/5/2020/07/10205008/Chilled-beer.jpg?impolicy=abp_cdn&imwidth=1200&height=675)
ਚੰਡੀਗੜ੍ਹ: ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਵੱਡੇ-ਵੱਡੇ ਸ਼ਾਪਿੰਗ ਮਾਲ ਤੇ ਦੁਕਾਨਾਂ 'ਚ ਗਾਹਕਾਂ ਨੂੰ ਆਕਰਸ਼ਤ ਕਰਨ ਵਾਲੇ ਬੋਰਡ ਜਾਂ ਆਫਰ ਲਾਏ ਜਾਂਦੇ ਹਨ। ਜਿਵੇਂ ਇੱਕ ਨਾਲ ਇੱਕ ਫ੍ਰੀ, ਕੀਮਤ ਸਿਰਫ 99 ਰੁਪਏ ਆਦਿ। ਇਸ ਸਭ ਸਾਮਾਨ ਵੇਚਣ ਦੇ ਢੰਗ ਹਨ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਸ਼ਰਾਬ ਠੇਕੇ ਦੀ ਇੱਕ ਐਸੀ ਫੋਟੋ ਵਾਇਰਲ ਹੋ ਰਹੀ ਹੈ ਜਿਸ 'ਤੇ ਦਿੱਤੀ ਗਈ ਛੂਟ ਨੂੰ ਵੇਖ ਹੈਰਾਨ ਹਨ। ਠੇਕੇ ਤੇ ਦਿੱਤੇ ਗਏ ਇਸ ਭਾਰੀ ਆਫਰ ਦੀ ਵਜ੍ਹਾ ਨਾਲ ਇਹ ਠੇਕਾ ਕਾਫੀ ਚਰਚਾ 'ਚ ਹੈ।
ਹਾਲਾਂਕਿ ਇਹ ਤਸਵੀਰ ਕਿਸ ਰਾਜ ਦੇ ਕਿਸ ਠੇਕੇ ਦੀ ਹੈ ਇਸ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਹ ਤਸਵੀਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਰਹੀ ਹੈ।
ਦਰਅਸਲ, ਸ਼ਰਾਬ ਠੇਕੇ ਤੇ ਇੱਕ ਬੋਰਡ ਲੱਗਾ ਹੈ ਜਿਸ ਤੇ ਠੰਢੀ ਬਿਅਰ 150 ਰੁਪਏ ਤੇ 'Chilled' ਬਿਅਰ 140 ਰੁਪਏ ਦੀ ਦੱਸੀ ਗਈ ਹੈ। ਬੀਅਰ ਦਾ ਇਹ ਰੇਟ ਬਹੁਤ ਸਾਰੇ ਲੋਕਾਂ ਲਈ ਬੁਝਾਰਤ ਬਣ ਗਿਆ ਹੈ।
ਠੰਢੀ ਬੀਅਰ ਨੂੰ ਹੀ ਅੰਗਰੇਜ਼ੀ ਵਿੱਚ 'Chilled' ਬੀਅਰ ਕਿਹਾ ਜਾਂਦਾ ਹੈ ਪਰ ਸੋਸ਼ਲ ਮੀਡੀਆ ਯੂਜ਼ਰਸ ਭਾਸ਼ਾ ਬਦਲਣ ਦੇ ਨਾਲ ਕੀਮਤਾਂ ਵਿੱਚ ਅੰਤਰ ਵੇਖ ਕੇ ਬਹੁਤ ਹੈਰਾਨ ਹਨ। ਸੋਸ਼ਲ ਮੀਡੀਆ ਉਪਭੋਗਤਾ ਇਸ ਤਸਵੀਰ ਦੇ ਸਬੰਧ ਵਿੱਚ ਟਵਿੱਟਰ 'ਤੇ ਕਈ ਦਿਲਚਸਪ ਟਿੱਪਣੀਆਂ ਕਰ ਰਹੇ ਹਨ। ਭਾਸ਼ਾ ਬਦਲਣ ਉੱਤੇ ਬੀਅਰ ਦੀ ਕੀਮਤ ਵਿੱਚ ਅੰਤਰ ਵੇਖਦਿਆਂ ਇੱਕ ਉਪਭੋਗਤਾ ਨੇ ਟਿੱਪਣੀ ਕੀਤੀ ਹੈ ਕਿ ਅਜਿਹਾ ਲੱਗਦਾ ਹੈ ਕਿ ਅੰਗਰੇਜ਼ੀ ਬੋਲਣ ਵਾਲਿਆਂ ਲਈ 10 ਰੁਪਏ ਇਨਾਮ ਹੈ।State of this country. 🤦 pic.twitter.com/xnAEaxrZWp
— That Goan Guy (@schmmuck) July 6, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)