Watch: ਵਿਅਕਤੀ ਨੇ ਸਮੋਸੇ 'ਚ ਆਲੂ ਦੀ ਬਜਾਏ ਭਰੀ ਜਲੇਬੀ, ਵੀਡੀਓ ਦੇਖ ਲੋਕ ਹੋਏ ਹੈਰਾਨ!
Watch Video: ਸੋਸ਼ਲ ਮੀਡੀਆ 'ਤੇ ਆਏ ਦਿਨ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਕਈ ਵੀਡੀਓਜ਼ ਲੋਕਾਂ ਨੂੰ ਖੂਬ ਹਸਾਉਂਦੀਆਂ-ਰਵਾਉਂਦੀਆਂ ਹਨ
Watch Video: ਸੋਸ਼ਲ ਮੀਡੀਆ 'ਤੇ ਆਏ ਦਿਨ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਕਈ ਵੀਡੀਓਜ਼ ਲੋਕਾਂ ਨੂੰ ਖੂਬ ਹਸਾਉਂਦੀਆਂ-ਰਵਾਉਂਦੀਆਂ ਹਨ , ਕਈ ਵੀਡੀਓਜ਼ ਹੈਰਾਨ ਕਰ ਦਿੰਦੀਆਂ ਹਨ ਉੱਥੇ ਹੀ ਕਈ ਵੀਡੀਓਜਜ਼ ਇੰਨੀਆਂ ਅਟਪਟੀਆਂ ਹੁੰਦੀਆਂ ਹਨ ਕਿ ਇਹਨਾਂ ਨੂੰ ਦੇਖ ਕੇ ਮੂੰਹ ਬਣ ਜਾਂਦਾ ਹੈ।
ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਦਿੱਲੀ ਦੇ ਇੱਕ ਰੇਹੜੀ ਵਾਲੇ ਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਆਮਤੌਰ 'ਤੇ ਤੁਸੀਂ ਸਮੋਸੇ 'ਚ ਆਲੂ ਜ਼ਰੂਰ ਦੇਖੇ ਹੋਣਗੇ ਪਰ ਵਾਇਰਲ ਹੋ ਰਹੀ ਇਸ ਵੀਡੀਓ 'ਚ ਵਿਕਰੇਤਾ ਸਮੋਸੇ 'ਚ ਆਲੂ ਦੀ ਬਜਾਏ ਜਲੇਬੀਆਂ ਪਾ ਰਿਹਾ ਹੈ। ਜਿਸ ਨੂੰ ਦੇਖ ਕੇ ਲੋਕਾਂ ਨੇ ਕਾਫੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਵੀਡੀਓ ਦੇਖ ਕੇ ਲੋਕ ਕਹਿ ਰਹੇ ਹਨ ਕਿ ਹੁਣ ਜਲੇਬੀ ਅਤੇ ਸਮੋਸੇ ਨੂੰ ਛੱਡਣ ਦਾ ਸਮਾਂ ਆ ਗਿਆ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਕਰੇਤਾ ਨੇ ਸਮੋਸੇ ਭਰਨ ਲਈ ਆਲੂ ਦੀ ਬਜਾਏ ਜਲੇਬੀ ਨੂੰ ਮੈਸ਼ ਕੀਤਾ। ਇਸ ਤੋਂ ਬਾਅਦ ਇਸ ਨੂੰ ਪੈਨ 'ਚ ਫਰਾਈ ਕਰਕੇ ਸਮੋਸੇ 'ਚ ਭਰਦਾ ਹੈ।
View this post on Instagram
ਵੀਡੀਓ ਨੂੰ Radiokarohan ਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਯੂਜ਼ਰ ਨੇ ਕੈਪਸ਼ਨ ਲਿਖਿਆ, 'ਹੈਲੋ ਦੋਸਤੋ... ਲੱਗਦਾ ਹੈ ਕਿ ਸਮੋਸੇ ਅਤੇ ਜਲੇਬੀ ਦੋਵਾਂ ਨੂੰ ਛੱਡਣ ਦਾ ਸਮਾਂ ਆ ਗਿਆ ਹੈ।' ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਰੇਹੜੀ ਵਾਲਿਆਂ ਨੂੰ ਕੋਸਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਬਹੁਤ ਜਲਦੀ ਦੁਨੀਆ ਖਤਮ ਹੋਣ ਵਾਲੀ ਹੈ।'