Corona Mask: ਵਿਅਕਤੀ ਨੇ ਜੁਗਾੜ ਲਾ ਕੇ ਬਣਾ ਲਿਆ ਚੁੰਝ ਵਰਗਾ ਮਾਸਕ, ਪਹਿਨ ਕੇ ਖਾਓ-ਪੀਓ..ਕੋਈ ਫਰਕ ਨਹੀਂ!
Watch: ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਕੋਰੋਨਾ ਵਾਇਰਸ ਦੀ ਨਵੀਂ ਚੁਣੌਤੀ ਦੇ ਵਿਚਕਾਰ ਇਹ ਇੱਕ ਨਵੀਂ ਕਾਢ ਹੈ। ਹਾਲਾਂਕਿ ਇਸ ਕੋਰੋਨਾ ਮਾਸਕ ਨੂੰ ਦੇਖ ਕੇ ਕਈ ਲੋਕਾਂ ਨੇ ਸੋਸ਼ਲ ਮੀਡੀਆ...
Coronavirus Mask Beak Shaped: ਕੋਰੋਨਾ ਵਾਇਰਸ ਇੱਕ ਵਾਰ ਫਿਰ ਸਿਰ ਚੁੱਕ ਰਿਹਾ ਹੈ। ਚੀਨ ਅਤੇ ਹੋਰ ਕਈ ਦੇਸ਼ਾਂ ਵਿੱਚ ਇਸ ਦੀ ਤਬਾਹੀ ਮੁੜ ਦੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਲੋਕ ਵੀ ਸੁਚੇਤ ਹੋ ਗਏ ਹਨ। ਇਸ ਦੌਰਾਨ ਇੱਕ ਵਿਅਕਤੀ ਦਾ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿੱਚ ਇੱਕ ਵਿਅਕਤੀ ਰੋਨਾ ਦਾ ਅਜੀਬ ਮਾਸਕ ਪਾਇਆ ਹੋਇਆ ਨਜ਼ਰ ਆ ਰਿਹਾ ਹੈ। ਇਸ ਮਾਸਕ ਨੂੰ ਦੇਖ ਕੇ ਲੋਕ ਭੰਬਲਭੂਸੇ ਵਿੱਚ ਪੈ ਗਏ।
ਦਰਅਸਲ ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਕਈ ਲੋਕਾਂ ਨੇ ਇਸ ਨੂੰ ਟਵਿਟਰ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵਿੱਚ ਦੇਖਿਆ ਗਿਆ ਹੈ ਕਿ ਇੱਕ ਵਿਅਕਤੀ ਰੈਸਟੋਰੈਂਟ ਵਿੱਚ ਬੈਠਾ ਹੈ ਅਤੇ ਉਸ ਨੇ ਚੁੰਝ ਵਰਗਾ ਮਾਸਕ ਪਾਇਆ ਹੋਇਆ ਹੈ। ਇਸ ਮਾਸਕ ਦੀ ਖ਼ੂਬਸੂਰਤੀ ਇਹ ਜਾਪਦੀ ਹੈ ਕਿ ਇਸ ਨੂੰ ਚਿਹਰੇ 'ਤੇ ਪਾ ਕੇ ਵੀ ਖਾਧਾ-ਪੀਤਾ ਜਾ ਸਕਦਾ ਹੈ। ਅਤੇ ਇਹ ਵਿਅਕਤੀ ਕੁਝ ਅਜਿਹਾ ਹੀ ਕਰ ਰਿਹਾ ਹੈ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਮਾਸਕ ਪਾਇਆ ਹੋਇਆ ਹੈ ਅਤੇ ਰੈਸਟੋਰੈਂਟ 'ਚ ਬੈਠ ਕੇ ਸਨੈਕਸ ਅਤੇ ਹੋਰ ਚੀਜ਼ਾਂ ਖਾ ਰਿਹਾ ਹੈ। ਉੱਥੇ ਦੇ ਰੈਸਟੋਰੈਂਟ 'ਚ ਵੀ ਕਈ ਲੋਕ ਮੌਜੂਦ ਨਜ਼ਰ ਆ ਰਹੇ ਹਨ। ਹਾਲਾਂਕਿ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਭਾਰਤ ਤੋਂ ਬਾਹਰ ਦਾ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਵੀਡੀਓ ਕਦੋਂ ਅਤੇ ਕਿਥੋਂ ਦਾ ਹੈ। ਪਰ ਇਹ ਯਕੀਨੀ ਤੌਰ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।