Viral Video: ਬਲਦ ਨਾਲ ਛੇੜਛਾੜ ਕਰ ਰਿਹਾ ਸੀ ਵਿਅਕਤੀ, ਗੁੱਸੇ 'ਚ ਆਏ ਜਾਨਵਰ ਨੇ ਸਿੰਗ 'ਤੇ ਚੁੱਕ ਕੇ ਕੀਤਾ ਬੁਰਾ ਹਾਲ
Watch: ਸੋਸ਼ਲ ਮੀਡੀਆ 'ਤੇ ਹੁਣ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵਿਅਕਤੀ ਜਾਣਬੁੱਝ ਕੇ ਬਲਦ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਫਿਰ ਗੁੱਸੇ 'ਚ ਆਏ ਬਲਦ ਨੇ ਉਸ ਵਿਅਕਤੀ ਨਾਲ ਕੀ ਕੀਤਾ ਇਹ ਦੇਖ ਕੇ ਤੁਸੀਂ ਵੀ ਡਰ ਜਾਵੋਗੇ।
Bull Attack Viral Video: ਬਲਦ ਬਹੁਤ ਖਤਰਨਾਕ ਜਾਨਵਰ ਹੈ, ਇਹਨਾਂ ਦਾ ਨਾਮ ਸੁਣਦੇ ਹੀ ਲੋਕ ਭੱਜਣ ਲੱਗ ਪੈਂਦੇ ਹਨ ਅਤੇ ਜੇਕਰ ਇਹ ਸਾਹਮਣੇ ਆ ਜਾਵੇ ਤਾਂ ਇਨਸਾਨ ਦੀ ਹਾਲਤ ਖਰਾਬ ਹੋ ਜਾਂਦੀ ਹੈ। ਪਰ ਜਦੋਂ ਕੋਈ ਵਿਅਕਤੀ ਇਨ੍ਹਾਂ ਪਸ਼ੂਆਂ ਨੂੰ ਜਾਣਬੁੱਝ ਕੇ ਤੰਗ-ਪ੍ਰੇਸ਼ਾਨ ਕਰਦਾ ਹੈ ਤਾਂ ਉਹ ਵੀ ਇਨ੍ਹਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਨਹੀਂ ਛੱਡਦੇ। ਅਜਿਹਾ ਹੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵਿਅਕਤੀ ਜਾਣਬੁੱਝ ਕੇ ਬਲਦ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਫਿਰ ਗੁੱਸੇ 'ਚ ਆਏ ਬਲਦ ਨੇ ਉਸ ਵਿਅਕਤੀ ਨਾਲ ਕੀ ਕੀਤਾ ਇਹ ਦੇਖ ਕੇ ਤੁਸੀਂ ਵੀ ਡਰ ਜਾਵੋਗੇ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਦਰੱਖਤ ਦੇ ਪਿੱਛੇ ਲੁਕਿਆ ਹੋਇਆ ਹੈ ਅਤੇ ਬਲਦ ਨੂੰ ਜ਼ਬਰਦਸਤੀ ਛੇੜ ਰਿਹਾ ਹੈ। ਵਿਅਕਤੀ ਵਾਰ-ਵਾਰ ਬਲਦ ਦੇ ਸਿੰਗਾਂ ਨੂੰ ਫੜ ਕੇ ਪ੍ਰੇਸ਼ਾਨ ਕਰ ਰਿਹਾ ਹੈ। ਇਸ 'ਚ ਬਲਦ ਨੂੰ ਗੁੱਸਾ ਆ ਜਾਂਦਾ ਹੈ, ਫਿਰ ਬਲਦ ਵੀ ਪਹਿਲਾਂ ਉਸ ਦੇ ਪਿੱਛੇ-ਪਿੱਛੇ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਅਤੇ ਫਿਰ ਮੌਕਾ ਦੇਖ ਕੇ ਉਸ ਵਿਅਕਤੀ ਦੀ ਪੈਂਟ 'ਚ ਆਪਣਾ ਸਿੰਗ ਫਸਾ ਲੈਂਦਾ ਹੈ ਅਤੇ ਉਸ ਨੂੰ ਹਵਾ 'ਚ ਚੁੱਕ ਕੇ ਜ਼ੋਰ ਨਾਲ ਝੂਲਾ ਦਿੰਦਾ ਹੈ।
https://www.reddit.com/r/Whatcouldgowrong/comments/yicadd/wcgw_just_facing_the_bull_between_the_tree/?utm_term=2086656385&utm_medium=post_embed&utm_source=embed&utm_name=&utm_content=header
ਇਸ ਵੀਡੀਓ ਨੂੰ ਦੇਖ ਕੇ ਸਭ ਨੂੰ ਸਬਕ ਮਿਲੇਗਾ ਕਿ ਕਿਸੇ ਵੀ ਜਾਨਵਰ ਨੂੰ ਜਾਣ ਬੁੱਝ ਕੇ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਵੀਡੀਓ ਨੂੰ reddit 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ, ਜਦਕਿ ਵੀਡੀਓ 'ਤੇ ਸੈਂਕੜੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੁਝ ਨੇ ਕਿਹਾ ਕਿ ਉਸ ਨੂੰ ਬਲਦ ਤੋਂ ਬਚਣ ਲਈ ਦਰੱਖਤ 'ਤੇ ਚੜ੍ਹਨਾ ਚਾਹੀਦਾ ਸੀ, ਜਦਕਿ ਕੁਝ ਨੇ ਕਿਹਾ ਕਿ ਜਾਨਵਰਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: Shocking Video: ਸਮੁੰਦਰ 'ਚ ਉਤਰ ਰਹੀ ਔਰਤ 'ਤੇ ਅਚਾਨਕ ਭੁੱਖੀ ਸ਼ਾਰਕ ਨੇ ਕੀਤਾ ਹਮਲਾ, ਵੀਡਿਓ ਵਾਇਰਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।