Viral Video: ਬਾਂਦਰ ਨੇ ਕੋਬਰਾ ਨੂੰ ਮਾਰਿਆ ਥੱਪੜ, ਦੇਖੋ ਲੜਾਈ ਦੀ ਖਤਰਨਾਕ ਵੀਡੀਓ
Watch: ਹਾਲ ਹੀ ਵਿੱਚ ਇੱਕ ਬਾਂਦਰ ਅਤੇ ਦੋ ਸੱਪਾਂ ਦੀ ਲੜਾਈ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਬਾਂਦਰ ਅਤੇ ਸੱਪ ਦੀ ਇਸ ਦਿਲਚਸਪ ਲੜਾਈ ਨੂੰ ਦੇਖ ਕੇ ਤੁਸੀਂ ਜ਼ਰੂਰ ਹੱਸੋਗੇ।
Viral Video: ਇੰਟਰਨੈੱਟ 'ਤੇ ਅਕਸਰ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ, ਜੋ ਕਈ ਵਾਰ ਹੈਰਾਨ ਕਰ ਦਿੰਦੇ ਹਨ। ਉਥੇ ਹੀ ਕਦੇ-ਕਦੇ ਕੁਝ ਵਿਡੀਓਜ਼ ਮਾਨੂੰ ਹਸਣ ਲਈ ਮਜਬੂਰ ਕਰ ਦਿੰਦੇ ਹਨ। ਹਾਲ ਹੀ 'ਚ ਬਾਂਦਰ ਅਤੇ ਦੋ ਕੋਬਰਾ ਸੱਪਾਂ ਦੀ ਲੜਾਈ ਦਾ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ। ਬਾਂਦਰ ਅਤੇ ਸੱਪ ਦੀ ਇਸ ਦਿਲਚਸਪ ਲੜਾਈ ਦੀ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਅਤੇ ਤੁਸੀਂ ਹੱਸੋਗੇ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਸ਼ਰਾਰਤੀ ਬਾਂਦਰ ਦੋ ਕੋਬਰਾ ਸੱਪਾਂ 'ਤੇ ਕਾਬੂ ਪਾਉਂਦਾ ਨਜ਼ਰ ਆ ਰਿਹਾ ਹੈ। ਬਾਂਦਰ ਦੇ ਗਲੇ ਵਿੱਚ ਰੱਸੀ ਬੰਨ੍ਹੀ ਹੋਈ ਦਿਖਾਈ ਦਿੰਦੀ ਹੈ। ਇਸ ਦੌਰਾਨ ਦੋ ਕੋਬਰਾ ਸੱਪ ਪੱਥਰ 'ਤੇ ਬੈਠੇ ਬਾਂਦਰ ਨੂੰ ਘੇਰ ਲੈਂਦੇ ਹਨ ਅਤੇ ਵਾਰ-ਵਾਰ ਆਪਣਾ ਫਨ ਮਾਰਦੇ ਹੋਏ ਉਸ ਨੂੰ ਡੰਗਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਗਲੇ ਹੀ ਪਲ ਚਲਾਕ ਬਾਂਦਰ ਆਪਣੀ ਕਲਾਬਾਜ਼ੀ ਦਿਖਾਉਂਦੇ ਹੋਏ ਕੋਬਰਾ 'ਤੇ ਇਸ ਤਰ੍ਹਾਂ ਹਮਲਾ ਕਰਦਾ ਹੈ ਕਿ ਉਨ੍ਹਾਂ 'ਚੋਂ ਇੱਕ ਸਰਪਟ ਦੌੜਦਾ ਹੈ ਅਤੇ ਉੱਥੋਂ ਚਲਾ ਜਾਂਦਾ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @kashikyatra ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 35 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਵੀਡੀਓ ਦੇਖ ਚੁੱਕੇ ਯੂਜ਼ਰਸ ਇਸ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਈ ਯੂਜ਼ਰਸ ਨੇ ਕਿਹਾ ਕਿ ਬਾਂਦਰ ਦੇ ਗਲੇ 'ਚ ਰੱਸੀ ਬੰਨ੍ਹੀ ਹੋਈ ਸੀ ਜੋ ਗਲਤ ਹੈ। ਕਈਆਂ ਨੇ ਵੀਡੀਓ ਬਣਾਉਣ ਦੀ ਨਿੰਦਾ ਵੀ ਕੀਤੀ।
ਇਹ ਵੀ ਪੜ੍ਹੋ: Viral Video: ਇੱਥੇ ਰੋਬੋਟ ਪਰੋਸਦਾ ਆਈਸਕ੍ਰੀਮ, ਰੋਬੋਟ ਵੇਟਰ ਨੂੰ ਦੇਖਣ ਲਈ ਇਕੱਠੀ ਹੋਈ ਗਾਹਕਾਂ ਦੀ ਭੀੜ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Stock Market Closing: ਸ਼ੇਅਰ ਬਾਜ਼ਾਰ 'ਚ ਧਮਾਕਾ! ਨਿਵੇਸ਼ਕਾਂ ਨੂੰ ਚਾਰ ਲੱਖ ਕਰੋੜ ਦਾ ਝਟਕਾ!