12 ਬੱਚਿਆਂ ਦੀ ਮਾਂ 37 ਸਾਲ ਦੀ ਉਮਰ 'ਚ ਬਣੀ ਦਾਦੀ, 2 ਮਹੀਨੇ ਪਹਿਲਾਂ ਬੇਟੇ 'ਮੋਦੀ' ਨੂੰ ਦਿੱਤਾ ਸੀ ਜਨਮ
ਵਿਵਾਦਿਤ ਟਿਕਟੌਕ ਸਟਾਰ 12 ਬੱਚਿਆਂ ਦੀ ਮਾਂ 37 ਸਾਲਾ ਵੇਰੋਨਿਕਾ ਮੈਰਿਟ (Veronica Merritt) ਦਾਦੀ ਬਣ ਗਈ ਹੈ। ThisMadMama ਦੇ ਨਾਂਅ 'ਤੇ ਉਹ ਟਿਕਟੌਕ 'ਤੇ ਮਸ਼ਹੂਰ ਹੈ। ਉਨ੍ਹਾਂ ਦੀ ਪੋਤੀ ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਤੋਂ ਸਿਰਫ਼ 2 ਮਹੀਨੇ ਛੋਟੀ ਹੈ।
ਵਾਸ਼ਿੰਗਟਨ: ਵਿਵਾਦਿਤ ਟਿਕਟੌਕ ਸਟਾਰ 12 ਬੱਚਿਆਂ ਦੀ ਮਾਂ 37 ਸਾਲਾ ਵੇਰੋਨਿਕਾ ਮੈਰਿਟ (Veronica Merritt) ਦਾਦੀ ਬਣ ਗਈ ਹੈ। ThisMadMama ਦੇ ਨਾਂਅ 'ਤੇ ਉਹ ਟਿਕਟੌਕ 'ਤੇ ਮਸ਼ਹੂਰ ਹੈ। ਉਨ੍ਹਾਂ ਦੀ ਪੋਤੀ ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਤੋਂ ਸਿਰਫ਼ 2 ਮਹੀਨੇ ਛੋਟੀ ਹੈ। ਉਨ੍ਹਾਂ ਦੇ ਸਭ ਤੋਂ ਛੋਟੇ 12ਵੇਂ ਬੱਚੇ ਦਾ ਜਨਮ 2 ਮਹੀਨੇ ਪਹਿਲਾਂ ਹੋਇਆ ਸੀ, ਜਿਸ ਦਾ ਨਾਂਅ Modi ਹੈ। ਵੇਰੋਨਿਕਾ ਦੀ ਸਭ ਤੋਂ ਵੱਡੀ 22 ਸਾਲਾ ਧੀ ਵਿਕਟੋਰੀਆ ਨੇ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਜਦੋਂ ਉਹ ਉਸ ਨੂੰ ਹਸਪਤਾਲ ਤੋਂ ਘਰ ਲੈ ਕੇ ਆਈ ਤਾਂ ਉਸ ਦੇ 11 ਮਾਮਿਆਂ ਅਤੇ ਮਾਸੀਆਂ ਨੇ ਸਵਾਗਤ ਕੀਤਾ।
ਵਿਕਟੋਰੀਆ ਤੋਂ ਇਲਾਵਾ ਵੇਰੋਨਿਕਾ ਦੇ ਬਾਕੀ ਬੱਚਿਆਂ ਦੀ ਉਮਰ 2 ਮਹੀਨੇ ਤੋਂ 17 ਸਾਲ ਦੇ ਵਿਚਕਾਰ ਹੈ। 22 ਸਾਲ ਦੀ ਵਿਕਟੋਰੀਆ ਨੇ 18 ਜੂਨ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ। ਬੱਚੀ ਦਾ ਨਾਂਅ ਮੈਡਲਿਨ ਰੱਖਿਆ ਗਿਆ ਹੈ। ਵਿਕਟੋਰੀਆ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੀ ਬੇਟੀ ਘਰ 'ਚ ਆਈ ਹੈ, ਉਹ ਸਾਰਿਆਂ ਦੀ ਪਿਆਰੀ ਬਣੀ ਹੋਈ ਹੈ। ਹਰ ਕੋਈ ਉਸ ਨੂੰ ਆਪਣੀ ਗੋਦ 'ਚ ਲੈਣਾ ਚਾਹੁੰਦਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ।
14 ਸਾਲ ਦੀ ਉਮਰ 'ਚ ਪਹਿਲੀ ਵਾਰ ਬਣੀ ਮਾਂ
ਵੇਰੋਨਿਕਾ ਦੇ ਟਿਕਟੌਕ 'ਤੇ 2,04,000 ਫਾਲੋਅਰਜ਼ ਹਨ। ਉਹ 37 ਸਾਲ ਦੀ ਉਮਰ 'ਚ ਦਾਦੀ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਵਿਰੋਨਿਕਾ ਨੇ ਆਪਣੀ ਪੋਤੀ ਬਾਰੇ ਕਿਹਾ, "ਉਹ ਆਲ੍ਹਣੇ 'ਚ ਚੂਚੇ ਵਰਗੀ ਲੱਗਦੀ ਹੈ, ਕਿਉਂਕਿ ਉਹ ਬਹੁਤ ਮਿੱਠੀ ਅਤੇ ਨਾਜ਼ੁਕ ਹੈ।" ਵਿਰੋਨਿਕਾ ਨੇ 14 ਸਾਲ ਦੀ ਉਮਰ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੇ 9 ਸਾਲ ਤਕ ਗਰਭਵਤੀ ਰਹੀ, ਜੋ ਉਨ੍ਹਾਂ ਦੀ ਉਮਰ ਦਾ ਲਗਭਗ ਇੱਕ ਚੌਥਾਈ ਹਿੱਸਾ ਹੈ।
ਹੁਣ ਨਹੀਂ ਪੈਦਾ ਕਰੇਗੀ ਹੋਰ ਬੱਚੇ
ਵਿਰੋਨਿਕਾ ਨੇ ਪਹਿਲਾਂ ਕਿਹਾ ਸੀ ਕਿ ਉਹ ਵੱਡਾ ਪਰਿਵਾਰ ਚਾਹੁੰਦੀ ਹੈ। ਹਾਲ ਹੀ ਵਿੱਚ ਜਦੋਂ ਉਹ ਗਰਭਵਤੀ ਸੀ ਤਾਂ ਉਸ ਨੇ ਕਿਹਾ ਸੀ ਕਿ ਉਸ ਦੇ 5 ਹੋਰ ਬੱਚੇ ਹੋਣਗੇ। ਪਰ ਹਾਲ ਹੀ 'ਚ ਇੱਕ ਗੱਲਬਾਤ 'ਚ ਵਿਰੋਨਿਕਾ ਨੇ ਕਿਹਾ ਕਿ ਉਸ ਨੇ ਹੁਣ ਰੁਕਣ ਦਾ ਫ਼ੈਸਲਾ ਕੀਤਾ ਹੈ। ਮੋਦੀ ਉਨ੍ਹਾਂ ਦਾ ਆਖਰੀ ਬੱਚੇ ਹੋਵੇਗਾ। ਵਿਰੋਨਿਕਾ ਆਪਣੇ ਵੱਡੇ ਪਰਿਵਾਰ ਨਾਲ ਖੁਸ਼ ਹੈ, ਪਰ ਬਹੁਤ ਸਾਰੇ ਲੋਕ ਉਨ੍ਹਾਂ ਦੇ ਇੰਨੇ ਬੱਚੇ ਪੈਦਾ ਕਰਨ ਦੇ ਫ਼ੈਸਲੇ ਤੋਂ ਨਾਖੁਸ਼ ਹਨ ਅਤੇ ਨਫ਼ਰਤੀ ਟਿੱਪਣੀਆਂ ਕਰਦੇ ਹਨ। ਵਿਰੋਨਿਕਾ ਕਹਿੰਦੀ ਹੈ ਕਿ ਉਹ ਨਫ਼ਰਤ ਕਰਨ ਵਾਲਿਆਂ ਦੀ ਪਰਵਾਹ ਨਹੀਂ ਕਰਦੀ।