ਭਾਰਤ ਦਾ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਹਰ ਸਾਲ ਇਸ ਰੁੱਖ ਦੀ ਦੇਖ-ਰੇਖ ਉੱਤੇ ਕਰੀਬ 12 ਤੋਂ 15 ਲੱਖ ਰੁਪਏ ਖ਼ਰਚ ਹੁੰਦੇ ਹਨ ਤੇ ਇਸ ਦੀ 24 ਘੰਟੇ ਨਿਗਰਾਨੀ ਕੀਤੀ ਜਾਂਦੀ ਹੈ। ਇਸ ਨੂੰ ਦੇਸ਼ ਦਾ ਪਹਿਲਾ 'ਵੀਵੀਆਈਪੀ' ਦਰਖ਼ਤ ਵੀ ਕਿਹਾ ਜਾ ਰਿਹਾ ਹੈ।
ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ ਹੋਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਮੱਧ ਪ੍ਰਦੇਸ਼ ਵਿੱਚ ਇੱਕ ਦਰਖ਼ਤ ਨੂੰ ਸੁਪਰ ਸਟਾਰ ਦੀ ਹੈਸੀਅਤ ਹਾਸਲ ਹੈ? ਹਰ ਸਾਲ ਇਸ ਦੀ ਦੇਖ-ਰੇਖ ਉੱਤੇ ਕਰੀਬ 12 ਤੋਂ 15 ਲੱਖ ਰੁਪਏ ਖ਼ਰਚ ਹੁੰਦੇ ਹਨ ਤੇ ਇਸ ਦੀ 24 ਘੰਟੇ ਨਿਗਰਾਨੀ ਕੀਤੀ ਜਾਂਦੀ ਹੈ। ਇਸ ਨੂੰ ਦੇਸ਼ ਦਾ ਪਹਿਲਾ 'ਵੀਵੀਆਈਪੀ' ਦਰਖ਼ਤ ਵੀ ਕਿਹਾ ਜਾ ਰਿਹਾ ਹੈ। ਇਹ ਦਰਖ਼ਤ ਰਾਜਧਾਨੀ ਭੋਪਾਲ ਤੇ ਵਿਦਿਸ਼ਾ ਦੇ ਵਿਚਾਲੇ ਸਥਿਤ ਸਲਾਮਤਪੁਰ ਦੀ ਪਹਾੜੀ ਉੱਤੇ ਲੱਗਾ ਹੈ।
ਚਾਰ ਗਾਰਡ ਮਿਲ ਕੇ ਸੱਤਾਂ ਦਿਨ ਤੇ 24 ਘੰਟੇ ਹਰ ਪਲ ਇਸ ਵੀਵੀਆਈਪੀ ਦਰਖ਼ਤ ਦੀ ਦੇਖਭਾਲ ਕਰਦੇ ਹਨ। ਇਸ ਦਰਖ਼ਤ ਲਈ ਵਿਸ਼ੇ ਤੌਰ ਉੱਤੇ ਪਾਣੀ ਦੇ ਟੈਂਕਰ ਦੀ ਵਿਵਸਥਾ ਵੀ ਕੀਤੀ ਗਈ ਹੈ। ਦਰਅਸਲ ਇਹ ਇੱਕ ਬੋਧੀ ਦਰਖ਼ਤ ਹੈ ਜਿਹੜਾ 100 ਏਕੜ ਦੀ ਸਲਾਮਤਪੁਰ ਦੀ ਪਹਾੜੀ ਉੱਤੇ ਲੱਗਾ ਹੋਇਆ ਹੈ। ਸਾਲ 2012 ਵਿੱਚ 21 ਸਤੰਬਰ ਨੂੰ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਨੇ ਇਸ ਬੋਧੀ ਦਰਖ਼ਤ ਨੂੰ ਇੱਥੇ ਲਾਇਆ ਸੀ। ਇਸ ਨੂੰ ਲੋਹੇ ਦੀ ਕਰੀਬ 15 ਫੁੱਟ ਉੱਚੀ ਜਾਲੀ ਦੇ ਅੰਦਰ ਹਰ ਵਕਤ ਹੋਮਗਾਰਡਜ਼ ਦੀ ਨਿਗਰਾਨੀ ਵਿੱਚ ਰੱਖਿਆ ਜਾਂਦਾ ਹੈ।
ਦਰਖ਼ਤ ਦੀ ਸੁਰੱਖਿਆ ਵਿੱਚ ਤਾਇਨਾਤ ਇੱਕ ਗਾਰਡ ਨੇ ਦੱਸਿਆ ਕਿ ਸਾਲ 2012 ਵਿੱਚ ਉਸ ਦੀ ਇੱਥੇ ਤਾਇਨਾਤੀ ਹੋਈ ਸੀ। ਪਹਿਲੇ ਇਸ ਬੋਧੀ ਦਰਖ਼ਤ ਨੂੰ ਦੇਖਣ ਬਹੁਤ ਲੋਕ ਆਉਂਦੇ ਸੀ ਹਾਲਾਂਕਿ ਹੁਣ ਲੋਕਾਂ ਦੀ ਸੰਖਿਆ ਵਿੱਚ ਥੋੜ੍ਹੀ ਕਮੀ ਹੋਈ ਹੈ।
ਰੁੱਖ ਦੀ ਸੁਰੱਖਿਆ ਕਰਦਾ ਕਰਮਚਾਰੀ
ਬੁੱਧ ਧਰਮ ਦੇ ਪੈਰੋਕਾਰਾਂ ਦੇ ਲਈ ਇਸ ਬੋਧੀ ਦਰਖ਼ਤ ਦਾ ਖ਼ਾਸ ਮਹੱਤਵ ਹੈ। ਮਹਾ ਬੋਧੀ ਸੁਸਾਇਟੀ ਆਫ਼ ਇੰਡੀਆ ਨਾਲ ਜੁੜੇ ਇੱਕ ਵਿਅਕਤੀ ਨੂੰ ਦੱਸਿਆ ਕਿ ਤੀਸਰੀ ਸ਼ਤਾਬਦੀ ਬੀਸੀ ਵਿੱਚ ਬੋਧੀ ਦਰਖ਼ਤ ਦੀ ਇੱਕ ਟਾਹਣੀ ਨੂੰ ਭਾਰਤ ਵਿੱਚ ਸ੍ਰੀਲੰਕਾ ਲੈ ਜਾਇਆ ਗਿਆ ਸੀ। ਇਸ ਨੂੰ ਅਨੁਰਾਧਾ ਪੁਰਾ ਵਿੱਚ ਉਗਾਇਆ ਗਿਆ ਸੀ। ਗੌਰਤਲਬ ਹੈ ਕਿ ਬੋਧੀ ਦਰਖ਼ਤ ਦੇ ਹੇਠਾਂ ਹੀ ਮਹਾਤਮਾ ਬੁੱਧ ਨੇ ਮੁਕਤੀ ਪ੍ਰਾਪਤ ਕੀਤੀ ਸੀ।
ਇਹ ਨਵੀਂ ਸੜਕ ਭੋਪਾਲ ਵਿਦਿਸਾ ਹਾਈਵੇ ਨੂੰ ਕਨੈਕਟ ਕਰਦੀ ਹੈ। ਹਾਲਾਂਕਿ ਕੁਝ ਵਾਤਾਵਰਨ ਪ੍ਰੇਮੀਆਂ ਨੇ ਇਸ ਮਾਮਲੇ ਨੂੰ ਲੈ ਕੇ ਇੱਕ ਸਖ਼ਤ ਵਿਰੋਧ ਜਤਾਇਆ ਹੈ। ਮੱਧ ਪ੍ਰਦੇਸ਼ ਵਿੱਚ ਪਿਛਲੇ ਮਹੀਨੇ 51 ਕਿਸਾਨਾਂ ਨੇ ਕਰਜ਼ ਦੇ ਦਬਾਅ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ। ਅਜਿਹੇ ਵਿੱਚ ਮਹਿਜ਼ ਇੱਕ ਦਰਖ਼ਤ ਦੇ ਰੱਖ-ਰਖਾਅ ਉੱਤੇ ਲੱਖਾਂ ਰੁਪਏ ਬਹਾਨਾ ਕਿੰਨਾ ਕੁ ਜਾਇਜ਼ ਹੈ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin