(Source: ECI/ABP News)
ਧਰਤੀ ਦੇ ਨੇੜੇ ਮਿਲਿਆ ਰਹੱਸਮਈ ਤਾਰਾ ਭੇਜ ਰਿਹਾ ਰਹੱਸਮਈ ਸਿਗਨਲ, ਖੋਜ 'ਚ ਹੈਰਾਨ ਕਰਨ ਵਾਲੇ ਖੁਲਾਸੇ
ਬੈਲਜੀਅਮ ਦੇ KU Leuven ਦੇ ਵਿਗਿਆਨੀ ਅਬੀਗੇਲ ਪ੍ਰੋਸਟ ਨੇ ਦੱਸਿਆ ਕਿ ਜਦੋਂ ਇਸ ਤਾਰੇ ਦੀ ਸਪੈਕਟ੍ਰੋਸਕੋਪੀ ਕੀਤੀ ਗਈ ਤਾਂ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ। ਉਨ੍ਹਾਂ ਨੇ ਦੱਸਿਆ ਕਿ ਉੱਥੋਂ ਆਉਣ ਵਾਲੀ ਰੋਸ਼ਨੀ ਬਾਰੇ ਖੋਜ ਕਰਨ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ।
![ਧਰਤੀ ਦੇ ਨੇੜੇ ਮਿਲਿਆ ਰਹੱਸਮਈ ਤਾਰਾ ਭੇਜ ਰਿਹਾ ਰਹੱਸਮਈ ਸਿਗਨਲ, ਖੋਜ 'ਚ ਹੈਰਾਨ ਕਰਨ ਵਾਲੇ ਖੁਲਾਸੇ Mysterious Star Found Near The Earth Sending Signal ਧਰਤੀ ਦੇ ਨੇੜੇ ਮਿਲਿਆ ਰਹੱਸਮਈ ਤਾਰਾ ਭੇਜ ਰਿਹਾ ਰਹੱਸਮਈ ਸਿਗਨਲ, ਖੋਜ 'ਚ ਹੈਰਾਨ ਕਰਨ ਵਾਲੇ ਖੁਲਾਸੇ](https://feeds.abplive.com/onecms/images/uploaded-images/2022/03/07/6d80b0c48cb64828ee6df692fca9c4d0_original.jpeg?impolicy=abp_cdn&imwidth=1200&height=675)
Trending News: ਵਿਗਿਆਨੀਆਂ ਨੇ ਦੋ ਸਾਲ ਪਹਿਲਾਂ ਧਰਤੀ ਤੋਂ ਲਗਪਗ 1000 ਪ੍ਰਕਾਸ਼ ਸਾਲ ਦੂਰ ਇੱਕ ਰਹੱਸਮਈ ਬਲੈਕ ਹੋਲ ਦੀ ਖੋਜ ਕੀਤੀ ਸੀ। ਧਰਤੀ ਦੇ ਸਭ ਤੋਂ ਨੇੜੇ ਬਲੈਕ ਹੋਲ ਪਾਏ ਜਾਣ ਕਾਰਨ ਵਿਗਿਆਨੀ ਬਹੁਤ ਖੁਸ਼ ਸੀ। ਪਰ ਇਸ ਦੀ ਜਾਂਚ ਤੋਂ ਬਾਅਦ ਹੁਣ ਵਿਗਿਆਨੀਆਂ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਵਿਗਿਆਨੀ ਜਿਸ ਚੀਜ਼ ਨੂੰ ਬਲੈਕ ਹੋਲ ਸਮਝ ਰਹੇ ਸੀ, ਉਹ ਵੈਂਪਾਇਰ ਸਟਾਰ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਆਪਣੇ ਨਜ਼ਦੀਕੀ ਤਾਰਿਆਂ ਨੂੰ ਨਿਗਲ ਲੈਂਦਾ ਹੈ।
ਯੂਰੋਪੀਅਨ ਸਾਉਦਰਨ ਆਬਜ਼ਰਵੇਟਰੀ ਦੇ ਵਿਗਿਆਨੀ ਡੀਟ੍ਰਿਚ ਬਾਡੇ ਨੇ ਦੱਸਿਆ ਸੀ ਕਿ ਇਹ ਧਰਤੀ ਦੇ ਨੇੜੇ ਸੂਰਜ ਤੋਂ ਚਾਰ ਗੁਣਾ ਵੱਡਾ ਬਲੈਕ ਹੋਲ ਹੈ, ਜਿਸ ਦੇ ਸਿਰਫ ਦੋ ਤਾਰੇ ਚੱਕਰ ਲਗਾ ਰਹੇ ਹਨ। ਵਿਗਿਆਨੀਆਂ ਨੇ ਇਸ ਦਾ ਨਾਂ HR 6819 ਰੱਖਿਆ ਹੈ, ਜਦੋਂ ਕਿ ਇਸ ਦੇ ਤਾਰਾਮੰਡਲ ਦਾ ਨਾਂ ਟੈਲੀਸਕੋਪੀਅਮ ਹੈ। ਟੈਲੀਸਕੋਪ ਰਾਹੀਂ ਦੇਖਿਆ ਜਾਵੇ ਤਾਂ ਇਹ ਬਲੈਕ ਹੋਲ ਇੱਕ ਚਮਕਦੇ ਤਾਰੇ ਵਾਂਗ ਦਿਖਾਈ ਦੇਵੇਗਾ ਅਤੇ ਉੱਥੇ ਤਾਰੇ ਇੱਕ ਦੂਜੇ ਦੇ ਚੱਕਰ ਲਗਾ ਰਹੇ ਹਨ। ਆਖ਼ਰਕਾਰ, ਵਿਗਿਆਨੀਆਂ ਨੇ ਇਹ ਪਤਾ ਲਗਾਇਆ ਹੈ ਕਿ ਇਹ ਇੰਨੀ ਤੇਜ਼ੀ ਨਾਲ ਕਿਉਂ ਘੁੰਮ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੂੰ ਇਸ ਵਿਚਕਾਰ ਇੱਕ ਬਲੈਕ ਹੋਲ ਨਜ਼ਰ ਆਇਆ।
ਬੈਲਜੀਅਮ ਦੇ KU Leuven ਦੇ ਵਿਗਿਆਨੀ ਅਬੀਗੇਲ ਪ੍ਰੋਸਟ ਨੇ ਦੱਸਿਆ ਕਿ ਜਦੋਂ ਇਸ ਤਾਰੇ ਦੀ ਸਪੈਕਟ੍ਰੋਸਕੋਪੀ ਕੀਤੀ ਗਈ ਤਾਂ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ। ਉਨ੍ਹਾਂ ਨੇ ਦੱਸਿਆ ਕਿ ਉੱਥੋਂ ਆਉਣ ਵਾਲੀ ਰੋਸ਼ਨੀ ਬਾਰੇ ਖੋਜ ਕਰਨ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਕਿ ਇਹ ਵੱਡਾ ਤਾਰਾ ਇੱਕ ਪਿਸ਼ਾਚ ਬਣ ਗਿਆ ਹੈ ਜੋ ਆਪਣੇ ਆਲੇ-ਦੁਆਲੇ ਦੇ ਤਾਰਿਆਂ ਨੂੰ ਖਾ ਰਿਹਾ ਹੈ ਅਤੇ ਉਨ੍ਹਾਂ ਨੂੰ ਨਿਊਟ੍ਰੋਨ ਸਟਾਰ ਵਿੱਚ ਬਦਲ ਰਿਹਾ ਹੈ। ਵਿਗਿਆਨੀ ਅਬੀਗੇਲ ਪ੍ਰੋਸਟ ਨੇ ਕਿਹਾ ਕਿ ਨਿਊਟ੍ਰੋਨ ਤਾਰਾ ਬਣਨ ਦੀ ਪ੍ਰਕਿਰਿਆ ਅਤੇ ਇਸ ਤੋਂ ਨਿਕਲਣ ਵਾਲੀਆਂ ਗੁਰੂਤਾ ਤਰੰਗਾਂ ਦੀ ਗਣਨਾ ਕੀਤੀ ਜਾ ਰਹੀ ਹੈ।
ਵਿਗਿਆਨੀ ਦਾ ਕਹਿਣਾ ਹੈ ਕਿ HR 6819 ਆਪਣੇ ਵਿਕਾਸ ਦੇ ਸ਼ੁਰੂਆਤੀ ਪੜਾਅ 'ਚ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੋਹਾਂ ਸਿਤਾਰਿਆਂ ਦੇ ਸਬੰਧ ਨੂੰ ਦੇਖ ਕੇ ਹੈਰਾਨ ਹਾਂ। ਇਸ ਖੋਜ ਤੋਂ ਬਾਅਦ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ ਹਨ। ਅਬੀਗੈਲ ਪ੍ਰੌਸਟ ਮੁਤਾਬਕ, ਇਹ ਹੁਣ ਤੱਕ ਤਾਰਿਆਂ ਦੇ ਵਿਕਾਸ ਅਤੇ ਉਤਪਤੀ ਬਾਰੇ ਸਾਡੇ ਕੋਲ ਮੌਜੂਦ ਜਾਣਕਾਰੀ ਨੂੰ ਪੂਰੀ ਤਰ੍ਹਾਂ ਬਦਲ ਰਿਹਾ ਹੈ। ਇਹ ਅਧਿਐਨ ਐਸਟ੍ਰੋਨੋਮੀ ਐਂਡ ਐਸਟ੍ਰੋਫਿਜ਼ਿਕਸ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਦੱਸ ਦਈਏ ਕਿ ਇੱਕ ਹੋਰ ਵਿਗਿਆਨੀ ਨੇ ਦੋ ਸਾਲ ਪਹਿਲਾਂ ਦੱਸਿਆ ਸੀ ਕਿ ਇਹ ਬਲੈਕ ਹੋਲ 60 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਘੁੰਮ ਰਿਹਾ ਹੈ ਅਤੇ ਇਹ ਸੂਰਜ ਤੋਂ ਪੰਜ ਗੁਣਾ ਜ਼ਿਆਦਾ ਵਿਸ਼ਾਲ ਹੈ। ਉਸ ਨੇ ਦੱਸਿਆ ਸੀ ਕਿ ਪਹਿਲੀ ਵਾਰ ਹਨੇਰੇ 'ਚ ਬਲੈਕ ਹੋਲ ਮਿਲਿਆ ਹੈ, ਜੋ ਬਹੁਤ ਖ਼ਤਰਨਾਕ ਹੈ। ਪਰ ਇਸ ਵਾਰ ਖੋਜ 'ਚ ਪਤਾ ਲੱਗਾ ਹੈ ਕਿ ਇਹ ਇੱਕ ਅਜਿਹਾ ਤਾਰਾ ਹੈ ਜੋ ਦੂਜੇ ਤਾਰਿਆਂ ਨੂੰ ਖਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)