ਇੱਕ-ਦੋ ਨਹੀਂ ਸਗੋਂ ਬਾਬੇ ਨੇ 11 ਵਾਰ ਲਵਾਈ ਕੋਰੋਨਾ ਵੈਕਸੀਨ? ਪਤਾ ਲੱਗਣ 'ਤੇ ਸਿਹਤ ਮਹਿਕਮੇ ਦੇ ਵੀ ਉੱਡ ਗਏ ਹੋਸ਼
ਡਾਕ ਵਿਭਾਗ ਤੋਂ ਸੇਵਾਮੁਕਤ ਹੋਏ ਬਜ਼ੁਰਗ ਬ੍ਰਹਮਦੇਵ ਮੰਡਲ ਨੇ ਟੀਕਾ ਲਗਵਾਉਣ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ 13 ਫਰਵਰੀ 2021 ਨੂੰ ਪਹਿਲੀ ਖੁਰਾਕ ਲਈ। 30 ਦਸੰਬਰ 2021 ਤੱਕ, ਉਸ ਨੂੰ 11 ਖੁਰਾਕਾਂ ਮਿਲੀਆਂ।
Corona vaacine: ਹਾਲ ਹੀ 'ਚ ਪੀਐਮ ਮੋਦੀ ਨੇ ਕਰੋਨਾ ਇਨਫੈਕਸ਼ਨ ਵਿਰੁੱਧ ਜੰਗ ਨੂੰ ਲੈ ਕੇ ਸਾਵਧਾਨੀ ਵਜੋਂ ਬੂਸਟਰ ਡੋਜ਼ ਦੇਣ ਦਾ ਐਲਾਨ ਕੀਤਾ ਸੀ ਪਰ ਬਿਹਾਰ ਦੇ ਇੱਕ ਬਜ਼ੁਰਗ ਵਿਅਕਤੀ ਨੇ ਇੱਕ, ਦੋ ਜਾਂ ਤਿੰਨ ਨਹੀਂ ਸਗੋਂ ਕੋਰੋਨਾ ਵੈਕਸੀਨ ਦੇ 11 ਟੀਕੇ ਲਵਾਉਣ ਦਾ ਦਾਅਵਾ ਕੀਤਾ ਹੈ। ਮਾਮਲਾ ਬਿਹਾਰ ਦੇ ਮਧੇਪੁਰਾ ਦਾ ਹੈ। ਉਨ੍ਹਾਂ ਕਿਹਾ ਕਿ 11 ਵਾਰ ਕਰੋਨਾ ਵੈਕਸੀਨ ਲਾ ਕੇ ਆਪਣੇ ਆਪ ਨੂੰ ਕੋਰੋਨਾ ਇਨਫੈਕਸ਼ਨ ਤੋਂ ਬਚਾਇਆ ਹੈ। ਇਸ ਦੇ ਨਾਲ ਹੀ ਉਹ ਟੀਕੇ ਨੂੰ ਬ੍ਰਹਮਾਜੀ ਦਾ ਵਰਦਾਨ ਦੱਸ ਰਹੇ ਹਨ। ਇਸ 84 ਸਾਲਾ ਵਿਅਕਤੀ ਦੇ ਦਾਅਵੇ ਤੋਂ ਬਾਅਦ ਬਿਹਾਰ ਦੀ ਸਿਹਤ ਵਿਵਸਥਾ 'ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸ ਖੁਲਾਸੇ ਮਗਰੋਂ ਸਿਹਤ ਮਹਿਕਮੇ ਅੰਦਰ ਹੜਕੰਪ ਮੱਚ ਗਿਆ ਹੈ।
ਬਜ਼ੁਰਗ ਬ੍ਰਹਮਦੇਵ ਮੰਡਲ ਨੇ ਦੱਸਿਆ ਕਿ ਉਸ ਨੂੰ 11 ਵਾਰ ਕਰੋਨਾ ਦੇ ਟੀਕੇ ਲੱਗ ਚੁੱਕੇ ਹਨ। ਉਨ੍ਹਾਂ ਨੂੰ ਟੀਕੇ ਕਾਰਨ ਕਈ ਬਿਮਾਰੀਆਂ ਵਿੱਚ ਲਾਭ ਮਿਲਿਆ ਹੈ। ਬਜ਼ੁਰਗ ਨੇ ਦਾਅਵਾ ਕੀਤਾ ਕਿ ਉਹ ਮੰਗਲਵਾਰ ਨੂੰ ਚੌਸਾ ਪ੍ਰਾਇਮਰੀ ਹੈਲਥ ਸੈਂਟਰ 'ਚ ਕੋਰੋਨਾ ਦਾ 12ਵਾਂ ਟੀਕਾ ਲਵਾਉਣ ਲਈ ਗਿਆ ਸੀ ਪਰ ਵੈਕਸੀਨ ਨਹੀਂ ਮਿਲੀ। ਇਸ ਦੇ ਨਾਲ ਹੀ ਹੈਰਾਨੀ ਦੀ ਗੱਲ ਇਹ ਹੈ ਕਿ 11 ਵਾਰ ਵੈਕਸੀਨ ਲਵਾਉਣ ਤੋਂ ਬਾਅਦ ਵੀ ਬਜ਼ੁਰਗਾਂ 'ਤੇ ਇਸ ਦਾ ਕੋਈ ਮਾੜਾ ਅਸਰ ਦਿਖਾਈ ਨਹੀਂ ਦਿੰਦਾ।
ਵੈਕਸੀਨ ਦੇ ਸਾਰੇ ਵੇਰਵੇ ਉਪਲਬਧ
ਡਾਕ ਵਿਭਾਗ ਤੋਂ ਸੇਵਾਮੁਕਤ ਹੋਏ ਬਜ਼ੁਰਗ ਬ੍ਰਹਮਦੇਵ ਮੰਡਲ ਨੇ ਟੀਕਾ ਲਗਵਾਉਣ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ 13 ਫਰਵਰੀ 2021 ਨੂੰ ਪਹਿਲੀ ਖੁਰਾਕ ਲਈ। 30 ਦਸੰਬਰ 2021 ਤੱਕ, ਉਸ ਨੂੰ 11 ਖੁਰਾਕਾਂ ਮਿਲੀਆਂ। ਉਹਨਾਂ ਕੋਲ ਸਾਰੇ ਟੀਕਿਆਂ ਦੀ ਮਿਤੀ ਤੇ ਸਮਾਂ ਦਰਜ ਹੈ। ਬ੍ਰਹਮਦੇਵ ਮੰਡਲ ਅਨੁਸਾਰ ਉਨ੍ਹਾਂ ਨੇ 13 ਫਰਵਰੀ, 13 ਮਾਰਚ, 19 ਮਈ, 16 ਜੂਨ, 24 ਜੁਲਾਈ, 31 ਅਗਸਤ, 11 ਸਤੰਬਰ, 22 ਸਤੰਬਰ, 24 ਸਤੰਬਰ 2021 ਨੂੰ ਟੀਕਾ ਲਵਾਇਆ ਹੈ। ਖਗੜੀਆ ਦੇ ਪਰਬਤਾ ਵਿੱਚ 10ਵੀਂ ਖੁਰਾਕ ਲਈ ਗਈ। 11ਵੀਂ ਖੁਰਾਕ ਕਾਹਲਗਾਓਂ, ਭਾਗਲਪੁਰ ਵਿੱਚ ਲਈ ਗਈ ਸੀ।
ਬ੍ਰਹਮਦੇਵ ਮੰਡਲ ਟੀਕੇ ਨੂੰ ਬ੍ਰਹਮਾ ਜੀ ਦਾ ਵਰਦਾਨ ਤੇ ਅੰਮ੍ਰਿਤ ਮੰਨਦਾ ਹੈ ਅਤੇ ਇਸ ਨੂੰ ਕਾਰਗਰ ਦੱਸ ਰਿਹਾ ਹੈ। ਹਾਲਾਂਕਿ, 11 ਵਾਰ ਕੋਰੋਨਾ ਵੈਕਸੀਨ ਲੈਣਾ ਕੋਵਿਡ ਪ੍ਰੋਟੋਕੋਲ ਦੇ ਵਿਰੁੱਧ ਹੈ। ਦੂਜੇ ਪਾਸੇ ਮਧੇਪੁਰਾ ਦੇ ਸਿਵਲ ਸਰਜਨ ਅਮਰੇਂਦਰ ਪ੍ਰਤਾਪ ਸ਼ਾਹੀ ਨੇ ਸਾਰੇ ਪੀਐਚਸੀ ਇੰਚਾਰਜਾਂ ਨੂੰ ਨੋਟਿਸ ਭੇਜ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ ਤੇ ਮਾਮਲੇ ਵਿੱਚ ਜਵਾਬ ਮੰਗਿਆ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904