ਬੈਂਜੋ 'ਤੇ ਬਜ਼ੁਰਗ ਨੇ ਵਜਾਈ ਅਜਿਹੀ ਧੁਨ ਕਿ ਵੀਡੀਓ ਹੋ ਗਈ ਵਾਇਰਲ, ਲੋਕਾਂ ਨੇ ਕਿਹਾ ਅਦਭੁੱਤ
Banjo Master Video Viral: ਦੁਨੀਆ ਵਿੱਚ ਟੈਲੈਂਟਡ ਲੋਕਾਂ ਦੀ ਕੋਈ ਕਮੀ ਨਹੀਂ ਹੈ। ਜੇਕਰ ਤੁਹਾਡੇ ਵਿੱਚ ਹੁਨਰ ਹੈ ਤਾਂ ਇੱਕ ਦਿਨ ਦੁਨੀਆ ਦੇ ਸਾਹਮਣੇ ਜ਼ਰੂਰ ਆਵੇਗਾ। ਇੰਟਰਨੈੱਟ ਤੇ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਚੰਗੀ ਗੱਲ ਇਹ..

Banjo Master Video Viral: ਦੁਨੀਆ ਵਿੱਚ ਟੈਲੈਂਟਡ ਲੋਕਾਂ ਦੀ ਕੋਈ ਕਮੀ ਨਹੀਂ ਹੈ। ਜੇਕਰ ਤੁਹਾਡੇ ਵਿੱਚ ਹੁਨਰ ਹੈ ਤਾਂ ਇੱਕ ਦਿਨ ਦੁਨੀਆ ਦੇ ਸਾਹਮਣੇ ਜ਼ਰੂਰ ਆਵੇਗਾ। ਇੰਟਰਨੈੱਟ ਤੇ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਚੰਗੀ ਗੱਲ ਇਹ ਹੈ ਕਿ ਕੋਈ ਵਿਅਕਤੀ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਉੱਥੇ ਬੈਠਾ ਹੀ ਪੂਰੀ ਦੁਨੀਆ ਨੂੰ ਆਪਣੀ ਪ੍ਰਤਿਭਾ ਦਿਖਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਹੀ ਲਓ। ਬਲੋਚਿਸਤਾਨ ਦੇ ਇਸ ਬਜ਼ੁਰਗ ਬੈਂਜੋ ਮਾਸਟਰ ਦਾ ਵੀਡੀਓ ਭਾਰਤ 'ਚ ਕਾਫੀ ਵਾਇਰਲ ਹੋ ਰਿਹਾ ਹੈ। ਇਹ ਇੰਟਰਨੈੱਟ ਦੀ ਬਦੌਲਤ ਹੀ ਸੰਭਵ ਹੋਇਆ ਹੈ।
ਬੈਂਜੋ 'ਤੇ ਵਜਾਇਆ 'ਆਏ ਹੋ ਮੇਰੀ ਜ਼ਿੰਦਗੀ ਮੇਂ'
ਇਸ ਬੈਂਜੋ ਮਾਸਟਰ ਨੇ ਸੁਪਰਹਿੱਟ ਗੀਤ 'ਆਏ ਹੋ ਮੇਰੀ ਜ਼ਿੰਦਗੀ ਮੇਂ ਤੁਮ ਬਹਾਰ ਬਨ ਕੇ' 'ਤੇ ਬੈਂਜੋ 'ਤੇ ਅਜਿਹੀ ਧੁਨ ਵਜਾਈ, ਜਿਸ ਨੇ ਹਰ ਕਿਸੇ ਦਾ ਮਨ ਮੋਹ ਲਿਆ ਅਤੇ ਆਪਣੀ ਅਦਭੁਤ ਪ੍ਰਤਿਭਾ ਨਾਲ ਇਹ ਬਜ਼ੁਰਗ ਭਾਰਤੀਆਂ ਦੇ ਦਿਲਾਂ 'ਤੇ ਛਾ ਗਿਆ। ਅਸਲ 'ਚ ਇਸ ਬੈਂਜੋ ਮਾਸਟਰ ਦਾ ਨਾਂ ਨੂਰ ਬਖਸ਼ ਹੈ, ਵੀਡੀਓ 'ਚ ਨੂਰ ਬਲੋਚੀ ਬੈਂਜੂ ਨਾਂ ਦਾ ਇਕ ਸਾਜ਼ ਵਜਾਉਂਦਾ ਨਜ਼ਰ ਆ ਰਿਹਾ ਹੈ। ਉਸਤਾਦ ਬਖਸ਼ ਨੇ ਜਿਸ ਮਸਤੀ ਅਤੇ ਆਨੰਦ ਨਾਲ ਇਹ ਧੁਨ ਵਜਾਈ ਹੈ, ਉਸ ਨੂੰ ਸੁਣ ਕੇ ਤੁਹਾਡੀ ਰੂਹ ਵੀ ਤ੍ਰਿਪਤ ਹੋ ਜਾਵੇਗੀ।
View this post on Instagram
ਸੋਸ਼ਲ ਮੀਡੀਆ 'ਤੇ ਛਾਇਆ ਬਲੋਚਿਸਤਾਨ ਦਾ ਅਦਭੁੱਤ ਟੈਲੇਂਟ
ਸੋਸ਼ਲ ਮੀਡੀਆ 'ਤੇ ਯੂਜ਼ਰ ਇਸ ਸ਼ਖਸ ਦੇ Talent ਦੀ ਖੂਬ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਵੀਡੀਓ 'ਤੇ ਕਮੈਂਟ ਕਰ ਲਿਖਿਆ,- ਚੰਗਾ ਸੰਗੀਤ ਤੁਹਾਡੀ ਆਤਮਾ ਜੀਵਤ ਕਰ ਸਕਦਾ ਹੈ ਤੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਦੇ ਹੈ ਤੇ ਇਹ ਸੰਗੀਤ ਸ਼ਾਇਦ ਉਸੇ ਦਾ ਉਦਾਹਰਣ ਹੈ।
ਇਹ ਵੀ ਪੜ੍ਹੋ: ਸ਼ੇਰ ਨਾਲ ਮਖੌਲ ਕਰਨਾ ਸ਼ਖ਼ਸ ਨੂੰ ਪਿਆ ਮਹਿੰਗਾ, ਪਿੰਜਰੇ 'ਚੋਂ ਹੀ ਸ਼ੇਰ ਨੇ ਫੜ੍ਹਿਆ ਹੱਥ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin






















