(Source: ECI/ABP News/ABP Majha)
1-Year Old Influencer: ਇੱਕ ਸਾਲ ਦਾ ਇਹ ਬੱਚਾ ਦੁਨੀਆ 'ਚ ਘੁੰਮ ਹਰ ਮਹੀਨੇ ਕਮਾਉਂਦਾ 75 ਹਜ਼ਾਰ, ਫਰੀ ਮਿਲਦੇ ਡਾਈਪਰਸ
ਇੱਕ ਸਾਲ ਦਾ ਬੇਬੀ ਬ੍ਰਿਗਸ (Briggs) ਹੈ। ਉਹ ਦੁਨੀਆ ਵਿੱਚ ਘੁੰਮਦਾ ਹੈ ਤੇ ਹਰ ਮਹੀਨੇ ਲਗਪਗ ਇੱਕ ਹਜ਼ਾਰ ਡਾਲਰ ਯਾਨੀ 75 ਹਜ਼ਾਰ ਰੁਪਏ ਕਮਾਉਂਦਾ ਹੈ।
ਵਾਸ਼ਿੰਗਟਨ: ਅੱਜ ਦੇ ਵਰਚੁਅਲ ਦੁਨੀਆ ਵਿੱਚ ਇੰਟਰਨੈੱਟ ਇੰਫਲੂਐਂਸਰ ਨੂੰ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀ ਮੰਨਿਆ ਜਾਂਦਾ ਹੈ। ਜੋ ਆਪਣੇ ਕੰਮ ਅਤੇ ਚੀਜ਼ਾਂ ਨਾਲ ਤੁਹਾਨੂੰ ਪ੍ਰਭਾਵਿਤ ਕਰਦਾ ਹੈ। ਲੱਖਾਂ ਲੋਕ ਉਸ ਦੇ ਸ਼ਬਦਾਂ ਨੂੰ ਸੁਣਦੇ ਹਨ, ਵਿਸ਼ਵਾਸ ਕਰਦੇ ਹਨ ਅਤੇ ਉਸਦਾ ਪਾਲਣ ਕਰਦੇ ਹਨ। ਅਜਿਹੀ ਵਰਚੁਅਲ ਦੁਨੀਆਂ ਵਿੱਚ, ਇੱਕ ਨਵਾਂ ਉੱਭਰਦਾ ਸਿਤਾਰਾ ਸਿਰਫ ਇੱਕ ਸਾਲ ਦਾ ਬੱਚਾ ਵੀ ਹੈ। ਉਹ ਦੁਨੀਆ ਵਿੱਚ ਘੁੰਮਦਾ ਹੈ ਤੇ ਹਰ ਮਹੀਨੇ ਲਗਪਗ ਇੱਕ ਹਜ਼ਾਰ ਡਾਲਰ ਯਾਨੀ 75 ਹਜ਼ਾਰ ਰੁਪਏ ਕਮਾਉਂਦਾ ਹੈ।
View this post on Instagram
ਡੇਲੀ ਮੇਲ ਦੀ ਖਬਰ ਮੁਤਾਬਕ ਬੱਚੇ ਦਾ ਨਾਂ ਬ੍ਰਿਗੇਸ ਹੈ। ਸਿਰਫ ਇੱਕ ਸਾਲ ਦੀ ਉਮਰ ਵਿੱਚ,ਉਸਨੇ ਹੁਣ ਤੱਕ 45 ਉਡਾਣਾਂ ਵਿੱਚ ਯਾਤਰਾ ਕੀਤੀ ਹੈ। ਅਲਾਸਕਾ, ਕੈਲੀਫੋਰਨੀਆ, ਫਲੋਰੀਡਾ, ਉਟਾਹ, ਇਡਾਹੋ ਸਮੇਤ ਅਮਰੀਕਾ ਦੇ 16 ਰਾਜਾਂ ਦਾ ਦੌਰਾ ਕੀਤਾ ਹੈ। ਬ੍ਰਿਗਜ਼ ਦੀ ਮਾਂ ਜੈਸ ਦੱਸਦੀ ਹੈ ਕਿ ਉਸਦਾ ਜਨਮ ਪਿਛਲੇ ਸਾਲ 14 ਅਕਤੂਬਰ ਨੂੰ ਹੋਇਆ ਸੀ, ਅਤੇ ਉਸਨੇ ਸਿਰਫ ਤਿੰਨ ਹਫਤਿਆਂ ਦੇ ਅੰਦਰ ਆਪਣੀ ਪਹਿਲੀ ਯਾਤਰਾ ਕੀਤੀ ਸੀ। ਉਸਨੇ ਅਲਾਸਕਾ ਵਿੱਚ ਇੱਕ ਰਿੱਛ ਨੂੰ ਵੇਖਿਆ। ਯੈਲੋਸਟੋਨ ਨੈਸ਼ਨਲ ਪਾਰਕ ਵਿੱਚ ਬਘਿਆੜ ਅਤੇ ਉਟਾਹ ਵਿੱਚ ਨਾਜ਼ੁਕ ਆਰਚ ਅਤੇ ਕੈਲੀਫੋਰਨੀਆ ਦੇ ਵਿੱਚਕਾਰ ਸਵਾਰੀ ਦਾ ਅਨੰਦ ਮਾਣਿਆ ਹੈ।
View this post on Instagram
ਬ੍ਰਿਗਸ ਦੇ ਇੰਸਟਾਗ੍ਰਾਮ 'ਤੇ 30 ਹਜ਼ਾਰ ਫਾਲੋਅਰਸ ਹਨ। ਉਸਦੀ ਮਾਂ ਜੈਸ ਪਹਿਲਾਂ ਹੀ 'ਪਾਰਟ ਟਾਈਮ ਟੂਰਿਸਟ' ਨਾਂ ਦਾ ਇੱਕ ਬਲੌਗ ਚਲਾਉਂਦੀ ਹੈ। ਉਨ੍ਹਾਂ ਦੀਆਂ ਸਾਰੀਆਂ ਯਾਤਰਾਵਾਂ ਪੈਡ ਹਨ। ਯਾਨੀ ਉਸ ਨੂੰ ਯਾਤਰਾ ਲਈ ਭੁਗਤਾਨ ਮਿਲਦਾ ਹੈ ਅਤੇ ਉਹ ਸਮੀਖਿਆਵਾਂ ਲਿਖਣ ਦਾ ਕੰਮ ਕਰਦੀ ਹੈ। ਉਸਨੇ ਦੱਸਿਆ ਕਿ ਜਦੋਂ ਉਹ 2020 ਵਿੱਚ ਗਰਭਵਤੀ ਹੋਈ ਤਾਂ ਉਹ ਬਹੁਤ ਘਬਰਾ ਗਈ ਸੀ। ਉਸਨੇ ਸੋਚਿਆ ਕਿ ਹੁਣ ਉਸਦਾ ਕਰੀਅਰ ਖ਼ਤਮ ਹੋ ਜਾਵੇਗਾ। ਪਰ ਬ੍ਰਿਗਸ ਨੂੰ ਜਨਮ ਦੇਣ ਤੋਂ ਬਾਅਦ ਉਸਨੇ ਆਪਣੇ ਕਰੀਅਰ ਨੂੰ ਇੱਕ ਨਵੀਂ ਉਚਾਈ 'ਤੇ ਲੈ ਗਿਆ।
View this post on Instagram
ਉਸਨੇ ਅੱਗੇ ਦੱਸਿਆ, 'ਮੇਰਾ ਪਤੀ ਚਾਹੁੰਦਾ ਹੈ ਕਿ ਮੈਂ ਕੰਮ ਕਰਦੀ ਰਹਾਂ, ਇਸ ਲਈ ਮੈਂ ਬੱਚੇ ਦੀ ਯਾਤਰਾ ਬਾਰੇ ਇੱਕ ਸੋਸ਼ਲ ਮੀਡੀਆ ਅਕਾਉਂਟ ਬਣਾਇਆ। ਮੈਨੂੰ ਇਸ ਖੇਤਰ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਮਿਲੀਆਂ ਮੈਂ ਆਪਣੇ ਬੱਚਿਆਂ ਨਾਲ ਯਾਤਰਾ ਕਰਦੀ ਹਾਂ ਅਤੇ ਉਨ੍ਹਾਂ ਦੇ ਅਨੁਭਵ ਇੱਥੇ ਸਾਂਝੇ ਕਰਦੀ ਹਾਂ, ਇਹ ਬਹੁਤ ਸਾਰੇ ਮਾਪਿਆਂ ਦੀ ਮਦਦ ਕਰਦਾ ਹੈ ਜੋ ਬੱਚਿਆਂ ਨਾਲ ਯਾਤਰਾ ਕਰਨਾ ਚਾਹੁੰਦੇ ਹਨ।”
ਜੈਸ ਨੇ ਦੱਸਿਆ ਕਿ ਕੋਵਿਡ ਤੋਂ ਬਾਅਦ ਅਸੀਂ ਸਾਰੇ ਪ੍ਰੋਟੋਕੋਲ ਦੀ ਦੇਖਭਾਲ ਕੀਤੀ ਅਤੇ ਯਾਤਰਾ ਕੀਤੀ। ਸਾਡਾ ਧਿਆਨ ਸੜਕ ਯਾਤਰਾਵਾਂ ਅਤੇ ਸਥਾਨਕ ਛੁੱਟੀਆਂ 'ਤੇ ਹੈ, ਜਿੱਥੇ ਸਮਾਜਕ ਦੂਰੀਆਂ ਕੀਤੀਆਂ ਜਾ ਸਕਦੀਆਂ ਹਨ। ਅਸੀਂ ਨਿਊਯਾਰਕ ਵਰਗੇ ਵੱਡੇ ਸ਼ਹਿਰ ਜਾਣ ਤੋਂ ਬਚਦੇ ਹਾਂ। ਪਰ ਸਾਡਾ ਉਦੇਸ਼ ਨਵੀਆਂ ਥਾਵਾਂ ਦੀ ਖੋਜ ਕਰਨਾ ਹੈ। ਬੇਬੀ ਬ੍ਰਿਗਸ ਮੁਫਤ ਡਾਇਪਰ ਅਤੇ ਵਾਇਪੱਸ ਨੂੰ ਸਪਾਂਸਰ ਕੀਤੇ ਜਾਂਜੇ ਹਨ।
ਇਹ ਵੀ ਪੜ੍ਹੋ: IAF Aircraft Crash: ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਜ਼ਖ਼ਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: