(Source: ECI/ABP News)
Flipkart ਤੋਂ ਕੀਤਾ ਜ਼ਰੂਰੀ ਸਾਮਾਨ ਦਾ ਆਰਡਰ, ਪਤਾ ਲਿਖਿਆ ਕੁਝ ਅਜਿਹਾ ਕਿ ਹਰ ਕੋਈ ਰਹਿ ਗਿਆ ਦੰਗ!
Mangesh Panditrao ਨਾਂ ਦੇ ਯੂਜ਼ਰ ਨੇ ਇਹ ਤਸਵੀਰ ਸਾਂਝੀ ਕੀਤੀ ਹੈ। ਰਾਜਸਥਾਨ ਦੇ ਕੋਟਾ ਸ਼ਹਿਰ 'ਚ ਡਿਲੀਵਰ ਕੀਤੇ ਜਾਣ ਵਾਲੇ ਇਸ ਪੈਕੇਟ 'ਤੇ ਪਤੇ ਦੀ ਥਾਂ ਲਿਖਿਆ ਸੀ "448 ਚੌਥਾ ਮਾਤਾ ਮੰਦਰ, ਮੰਦਰ ਦੇ ਸਾਹਮਣੇ ਆਉਂਦਿਆਂ ਹੀ ਫੋਨ ਲਾ ਦੇਣਾ ਮੈਂ ਆ ਜਾਵਾਂਗਾ।"
![Flipkart ਤੋਂ ਕੀਤਾ ਜ਼ਰੂਰੀ ਸਾਮਾਨ ਦਾ ਆਰਡਰ, ਪਤਾ ਲਿਖਿਆ ਕੁਝ ਅਜਿਹਾ ਕਿ ਹਰ ਕੋਈ ਰਹਿ ਗਿਆ ਦੰਗ! order on flipkart shipment address surprising trends on twitter Flipkart ਤੋਂ ਕੀਤਾ ਜ਼ਰੂਰੀ ਸਾਮਾਨ ਦਾ ਆਰਡਰ, ਪਤਾ ਲਿਖਿਆ ਕੁਝ ਅਜਿਹਾ ਕਿ ਹਰ ਕੋਈ ਰਹਿ ਗਿਆ ਦੰਗ!](https://static.abplive.com/wp-content/uploads/sites/5/2018/05/05155725/flipkart.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਈ-ਕਾਮਰਸ ਵੈਬਸਾਈਟ 'ਤੇ ਆਰਡਰ ਕੁਝ ਹੋਰ ਕੀਤਾ ਤੇ ਰਿਸੀਵ ਹੋਣ 'ਤੇ ਵਿੱਚੋਂ ਕੁਝ ਹੋਰ ਨਿਕਲਣ ਦੀਆਂ ਖ਼ਬਰਾਂ ਪੁਰਾਣੀਆਂ ਹੋ ਗਈਆਂ ਹਨ। ਦਰਅਸਲ ਇਨੀਂ ਦਿਨੀਂ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਕ ਟਵਿੱਟਰ ਯੂਜ਼ਰ ਨੇ Flipkart ਦੇ ਡਿਲੀਵਰੀ ਪੈਕੇਜ ਦੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ 'ਚ ਸ਼ਿਪਿੰਗ ਐਡਰੈੱਸ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।
Mangesh Panditrao ਨਾਂ ਦੇ ਯੂਜ਼ਰ ਨੇ ਇਹ ਤਸਵੀਰ ਸਾਂਝੀ ਕੀਤੀ ਹੈ। ਰਾਜਸਥਾਨ ਦੇ ਕੋਟਾ ਸ਼ਹਿਰ 'ਚ ਡਿਲੀਵਰ ਕੀਤੇ ਜਾਣ ਵਾਲੇ ਇਸ ਪੈਕੇਟ 'ਤੇ ਪਤੇ ਦੀ ਥਾਂ ਲਿਖਿਆ ਸੀ "448 ਚੌਥਾ ਮਾਤਾ ਮੰਦਰ, ਮੰਦਰ ਦੇ ਸਾਹਮਣੇ ਆਉਂਦਿਆਂ ਹੀ ਫੋਨ ਲਾ ਦੇਣਾ ਮੈਂ ਆ ਜਾਵਾਂਗਾ।" ਮੰਗੇਸ਼ ਨੇ ਇਸ ਦਾ ਕੈਪਸ਼ਨ ਲਿਖਿਆ ਇੰਡੀਅਨ ਈ-ਕਾਮਰਸ ਵੀ ਵਿਲੱਖਣ ਹੈ।
Indian eCommerce is different. pic.twitter.com/EewQnPcU5p
— Mangesh Panditrao (@mpanditr) July 7, 2020
ਇਸ ਫੋਟੋ ਨੂੰ 13,700 ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ ਅਤੇ ਕਰੀਬ 2.9 ਹਜ਼ਾਰ ਵਾਰ ਰੀਟਵੀਟ ਕੀਤਾ ਗਿਆ ਹੈ। ਜਿਸ ਤਰ੍ਹਾਂ ਯੂਜ਼ਰ ਵੱਲੋਂ ਪਤਾ ਲਿਖਿਆ ਗਿਆ ਸੀ Flipkart ਨੇ ਵੀ ਉਸ ਦਾ ਸ਼ਾਨਦਾਰ ਜਵਾਬ ਦਿੱਤਾ। Flipkart ਨੇ ਲਿਖਿਆ "ਘਰ ਇਕ ਮੰਦਰ ਹੈ।" ਇਸ ਪੋਸਟ 'ਤੇ ਯੂਜ਼ਰਸ ਨੇ ਕਈ ਮਜ਼ੇਦਾਰ ਕਮੈਂਟ ਕੀਤੇ ਹਨ।
Taking ‘Ghar ek mandir hai’ to a whole new level! pic.twitter.com/uuDoIYLyId
— Flipkart (@Flipkart) July 9, 2020
ਇੱਕ ਯੂਜ਼ਰ ਨੇ ਲਿਖਿਆ ਅਨੋਖਾ ਰਾਜਸਥਾਨ। ਇੱਕ ਯੂਜ਼ਰ ਨੇ ਲਿਖਿਆ, ਭਾਰਤ ਦੀ ਗੱਲ ਹੀ ਅਲੱਗ ਹੈ। ਇੱਕ ਯੂਜ਼ਰ ਨੇ ਲਿਖਿਆ ਖਤਰਨਾਕ ਲੋਕ ਹਨ।
CBSE ਦੇ ਨਤੀਜੇ ਦੇਖਣ ਲਈ ਡਾਊਨਲੋਡ ਕਰੋ ਇਹ ਐਪ
ਕੋਰੋਨਾ ਤੋਂ ਪ੍ਰੇਸ਼ਾਨ ਦੁਤੀ ਚੰਦ ਆਪਣੀ BMW ਕਾਰ ਵੇਚਣ ਲਈ ਮਜ਼ਬੂਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)