Pata Seca who gave birth to more than 200 children:ਪਾਟਾ ਸੇਕਾ ਦੁਨੀਆ ਦਾ ਅਜਿਹਾ ਗੁਲਾਮ ਜਿਸ ਨੇ ਆਪਣੇ ਮਾਲਕ ਲਈ ਪੈਦਾ ਕੀਤੇ 200 ਤੋਂ ਵੱਧ ਬੱਚੇ
Pata Seca : ਗੁਲਾਮੀ ਮਨੁੱਖੀ ਸਭਿਅਤਾ ਦਾ ਅਜਿਹੀ ਇਤਿਹਾਸ ਹੈ ਜੋ ਕਾਲੀ ਸਿਆਹੀ ਨਾਲ ਲਿਖਿਆ ਗਿਆ।
Pata Seca who gave birth to more than 200 children for his master: ਗੁਲਾਮੀ ਮਨੁੱਖੀ ਸਭਿਅਤਾ ਦਾ ਅਜਿਹੀ ਇਤਿਹਾਸ ਹੈ ਜੋ ਕਾਲੀ ਸਿਆਹੀ ਨਾਲ ਲਿਖਿਆ ਗਿਆ। ਇਸ ਵਿੱਚ ਦਰਦ, ਬੇਰਹਿਮੀ, ਬਰਬਰਤਾ ਤੇ ਇੱਕ ਅਪਮਾਨਜਨਕ ਮੌਤ ਤੋਂ ਇਲਾਵਾ ਕੁਝ ਵੀ ਨਹੀਂ ਸੀ। ਉਂਝ ਤਾਂ ਦੁਨੀਆਂ ਦੇ ਬਹੁਤੇ ਹਿੱਸਿਆਂ ਵਿੱਚ ਗ਼ੁਲਾਮੀ ਦੀ ਪ੍ਰਥਾ ਪ੍ਰਚਲਿਤ ਸੀ ਪਰ ਅਫ਼ਰੀਕਨਾਂ ਲਈ ਇਹ ਕਿਸੇ ਸਰਾਪ ਤੋਂ ਘੱਟ ਨਹੀਂ ਸੀ।
ਗੁਲਾਮਾਂ ਦੇ ਨਾਂ 'ਤੇ ਜ਼ਿਆਦਾਤਰ ਖਰੀਦੋ-ਫਰੋਖਤ ਇਨ੍ਹਾਂ ਦੀ ਹੀ ਹੋਈ। ਇਹੀ ਕਾਰਨ ਹੈ ਕਿ ਅੱਜ ਤੁਹਾਨੂੰ ਦੁਨੀਆ ਦੇ ਕਈ ਹਿੱਸਿਆਂ ਵਿੱਚ ਕਾਲੇ ਲੋਕ ਮਿਲਣਗੇ। ਹਾਲਾਂਕਿ, ਇਨ੍ਹਾਂ ਸਭ ਦਾ ਮੂਲ ਸਥਾਨ ਅਫਰੀਕਾ ਹੈ। ਜਿਹੜੇ ਲੋਕ ਇਨ੍ਹਾਂ ਗੁਲਾਮਾਂ ਨੂੰ ਖਰੀਦਦੇ ਸਨ, ਉਹ ਇਨ੍ਹਾਂ ਤੋਂ ਵੱਖ-ਵੱਖ ਤਰ੍ਹਾਂ ਦੇ ਕੰਮ ਕਰਵਾਉਂਦੇ ਸਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਗੁਲਾਮ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਦਾ ਕੰਮ ਆਪਣੇ ਮਾਲਕ ਲਈ ਬੱਚੇ ਪੈਦਾ ਕਰਨਾ ਸੀ।
ਅਫਰੀਕਨ ਬ੍ਰੀਡਰ ਪਾਟਾ ਸੇਕਾ ਕੌਣ
ਅਸੀਂ ਜਿਸ ਗੁਲਾਮ ਪਾਟਾ ਸੇਕਾ ਦੀ ਗੱਲ ਕਰ ਰਹੇ ਹਾਂ ਉਸ ਦਾ ਅਸਲੀ ਨਾਂ ਰੌਕ ਜੋਸ ਫਲੋਰੈਂਸੀਓ (Roque Jose Florencio) ਸੀ। 19ਵੀਂ ਸਦੀ ਵਿੱਚ, ਉਸ ਨੂੰ ਬ੍ਰਾਜ਼ੀਲ ਦੇ ਇੱਕ ਜ਼ਿਮੀਂਦਾਰ ਨੇ ਗੁਲਾਮ ਬਣਾ ਲਿਆ ਸੀ। ਕਿਹਾ ਜਾਂਦਾ ਹੈ ਕਿ ਪਾਟਾ ਸੇਕਾ ਦੀ ਲੰਬਾਈ ਲਗਪਗ 7 ਫੁੱਟ 2 ਇੰਚ ਸੀ ਤੇ ਉਹ ਬਹੁਤ ਮਜ਼ਬੂਤ ਸੀ। ਉਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ 130 ਸਾਲ ਤੱਕ ਜੀਉਂਦਾ ਰਿਹਾ। ਹਾਲਾਂਕਿ, ਉਸ ਦਾ ਸਾਰਾ ਜੀਵਨ ਉਸ ਦੇ ਮਾਲਕ ਲਈ ਬੱਚੇ ਪੈਦਾ ਕਰਨ ਵਿੱਚ ਬੀਤ ਗਿਆ।
ਪਾਟਾ ਸੇਕਾ ਨੂੰ ਬ੍ਰੀਡਰ ਕਿਉਂ ਕਿਹਾ ਜਾਂਦਾ?
ਦਰਅਸਲ, ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਫਰੀਕੀ ਗੁਲਾਮਾਂ ਦੀ ਖਰੀਦੋ-ਫਰੋਖਤ ਸਿਖਰ 'ਤੇ ਸੀ। ਦੁਨੀਆ ਭਰ ਦੇ ਅਮੀਰ ਲੋਕ ਇਨ੍ਹਾਂ ਗੁਲਾਮਾਂ ਨੂੰ ਖਰੀਦਣ ਲਈ ਉੱਚੇ ਮੁੱਲ ਦਿੰਦੇ ਸਨ। ਖਾਸ ਕਰਕੇ ਜੇ ਗੁਲਾਮ ਤਕੜਾ ਤੇ ਬਲਵਾਨ ਹੋਵੇ ਤਾਂ ਉਸ ਦਾ ਜ਼ਿਆਦਾ ਮੁੱਲ ਲੱਗਦਾ ਸੀ। ਪਾਟਾ ਸੇਕਾ ਬਹੁਤ ਤਕੜਾ ਸੀ। ਇਸੇ ਲਈ ਉਸ ਦੇ ਮਾਲਕ ਨੇ ਉਸ ਨੂੰ ਬਰੀਡਰ ਦਾ ਕੰਮ ਦਿੱਤਾ, ਤਾਂ ਜੋ ਉਸ ਦੇ ਪੈਦਾ ਹੋਏ ਬੱਚੇ ਵੀ ਤਕੜੇ ਹੋਣ ਤੇ ਉਨ੍ਹਾਂ ਨੂੰ ਵੇਚ ਕੇ ਬਹੁਤ ਸਾਰਾ ਪੈਸਾ ਕਮਾਇਆ ਜਾਵੇ। ਕਿਹਾ ਜਾਂਦਾ ਹੈ ਕਿ ਪਾਟਾ ਸੇਕਾ ਨੇ ਆਪਣੇ ਜੀਵਨ ਵਿੱਚ 200 ਤੋਂ ਵੱਧ ਬੱਚਿਆਂ ਨੂੰ ਜਨਮ ਦਿੱਤਾ।