ਬੰਦੇ ਨੂੰ ਡੱਸਦਿਆਂ ਹੀ ਮਰ ਗਿਆ ਜ਼ਹਿਰੀਲਾ ਸੱਪ
ਪ੍ਰਤਾਪਗੰਜ ਬਲਾਕ ਦੇ ਮੈਡੀਕਲ ਅਫਸਰ ਡਾ. ਹਰੇਂਦਰ ਪ੍ਰਸਾਦ ਸਾਹੂ ਨੇ ਦੱਸਿਆ ਕਿ ਸੱਪ ਦੀ ਕੰਜ ਨਿਕਲਣ ਦੌਰਾਨ ਉਸ ਨੂੰ ਬੇਹੱਦ ਪੀੜ ਹੁੰਦੀ ਹੈ ਤੇ ਉਹ ਪਰੇਸ਼ਾਨ ਰਹਿੰਦਾ ਹੈ।
ਸੁਪੌਲ: ਇਸ ਗੱਲ 'ਤੇ ਕੋਈ ਯਕੀਨ ਨਹੀਂ ਕਰੇਗਾ ਕਿ ਬੰਦਾ ਤਾਂ ਜ਼ਹਿਰੀਲੇ ਸੱਪ ਦੇ ਡੰਗ ਤੋਂ ਬਚ ਗਿਆ, ਪਰ ਸੱਪ ਦੀ ਮੌਤ ਹੋ ਗਈ। ਹਾਲਾਂਕਿ ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਪ੍ਰਤਾਪਗੜ ਬਲਾਕ ਦੇ ਪਿੰਡ ਸੁਖਾਨਗਰ 'ਚ ਅਜਿਹੀ ਘਟਨਾ ਵਾਪਰੀ ਹੈ ਜਿੱਥੇ ਇੱਕ ਅੱਧਖੜ ਉਮਰ ਦੇ ਸੁਬੋਧ ਪ੍ਰਸਾਦ ਸਿੰਘ (55) ਨੂੰ ਸੱਪ ਨੇ ਡੱਸਿਆ ਕੇ ਸੱਪ ਖ਼ੁਦ ਹੀ ਮਰ ਗਿਆ।
ਬੀਤੇ ਦਿਨ ਸੁਬੋਧ ਫੁੱਲਾਂ ਤੋੜਨ ਲਈ ਬਾਗ਼ ਵਿੱਚ ਗਏ। ਉੱਥੇ ਉਹ ਫੁੱਲ ਤੋੜ ਰਹੇ ਸੀ ਕਿ ਨੇੜੇ ਦੀ ਝਾੜੀ ਵਿੱਚ ਸਰਸਰਾਹਟ ਹੋਈ ਅਚਾਨਕ ਇੱਕ ਵੱਡਾ ਕੋਬਰਾ ਸੱਪ ਬਾਹਰ ਆਇਆ। ਜਿਵੇਂ ਹੀ ਉਹ ਫੁੱਲ ਤੋੜਨ ਵਾਲੀ ਟਾਹਣੀ ਤੋਂ ਪਰ੍ਹੇ ਮੁੜੇ, ਸੱਪ ਨੇ ਉਨ੍ਹਾਂ ਨੂੰ ਡੱਸ ਲਿਆ।
ਸੱਪ ਦੇ ਡੱਸਣ ਤੋਂ ਬਾਅਦ ਸੁਬੋਧ ਘਬਰਾਏ ਨਹੀਂ। ਉਨ੍ਹਾਂ ਆਪਣਾ ਜਣੇਊ ਉਤਾਰਿਆ ਤੇ ਜੰਗ ਵਾਲੀ ਜਗ੍ਹਾ 'ਤੇ ਇਸ ਨੂੰ ਕੱਸ ਕੇ ਬੰਨ੍ਹ ਦਿੱਤਾ। ਜਦੋਂ ਘਰ ਦੇ ਲੋਕ ਜਾਗੇ ਤਾਂ ਉਨ੍ਹਾਂ ਨੂੰ ਬਗੀਚੇ ਵਿੱਚ ਹੌਲੀ-ਹੌਲੀ ਤੁਰਦਿਆਂ ਵੇਖਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਲੋਕ ਬਾਗ਼ ਵਿੱਚ ਗਏ ਤੇ ਵੇਖਿਆ ਕਿ ਸੱਪ ਉਥੇ ਇੱਟ ਦੇ ਹੇਠਾਂ ਮਰਿਆ ਹੋਇਆ ਸੀ।
ਪ੍ਰਤਾਪਗੰਜ ਬਲਾਕ ਦੇ ਮੈਡੀਕਲ ਅਫਸਰ ਡਾ. ਹਰੇਂਦਰ ਪ੍ਰਸਾਦ ਸਾਹੂ ਨੇ ਦੱਸਿਆ ਕਿ ਸੱਪ ਦੀ ਕੰਜ ਨਿਕਲਣ ਦੌਰਾਨ ਉਸ ਨੂੰ ਬੇਹੱਦ ਪੀੜ ਹੁੰਦੀ ਹੈ ਤੇ ਉਹ ਪਰੇਸ਼ਾਨ ਰਹਿੰਦਾ ਹੈ। ਇਸ ਦੌਰਾਨ ਜੇ ਉਹ ਕਿਸੇ ਨੂੰ ਡੰਗਦਾ ਹੈ ਤਾਂ ਜ਼ਿਆਦਾਤਰ ਜ਼ਹਿਰ ਉਸ ਦੇ ਮੂੰਹ ਵਿੱਚ ਆ ਜਾਂਦਾ ਹੈ। ਇਸ ਕਾਰਨ ਸੱਪ ਮਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੁਬੋਧ ਕੁਮਾਰ ਨੂੰ ਡੱਸਣ ਵਾਲਾ ਸੱਪ ਵੀ ਕੁੰਜ ਲਾਹ ਰਿਹਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin