ਸ਼ਖਸ ਨੇ ਆਨਲਾਈਨ ਖਰੀਦੀ ਪੁਰਾਣੀ ਅਲਮਾਰੀ, ਘਰ ਲਿਆ ਖੋਲ੍ਹੀ ਤਾਂ ਵਿੱਚੋਂ ਨਿਕਲੇ 1 ਕਰੋੜ ਰੁਪਏ ਕੈਸ਼!
ਇੱਕ ਵਿਅਕਤੀ ਸੈਕਿੰਡ ਹੈਂਡ ਅਲਮਾਰੀ ਖਰੀਦ ਕੇ ਘਰ ਲੈ ਆਇਆ ਪਰ ਜਿਵੇਂ ਹੀ ਉਸ ਨੇ ਇਸ ਨੂੰ ਖੋਲ੍ਹਿਆ ਤੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਦਰਅਸਲ, ਅਲਮਾਰੀ ਵਿੱਚੋਂ ਇੱਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਨਿਕਲੀ।
ਨਵੀਂ ਦਿੱਲੀ: ਇੱਕ ਵਿਅਕਤੀ ਸੈਕਿੰਡ ਹੈਂਡ ਅਲਮਾਰੀ ਖਰੀਦ ਕੇ ਘਰ ਲੈ ਆਇਆ ਪਰ ਜਿਵੇਂ ਹੀ ਉਸ ਨੇ ਇਸ ਨੂੰ ਖੋਲ੍ਹਿਆ ਤੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਦਰਅਸਲ, ਅਲਮਾਰੀ ਵਿੱਚੋਂ ਇੱਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਨਿਕਲੀ। ਉਸ ਨੇ ਇਹ ਅਲਮਾਰੀ ਆਨਲਾਈਨ ਸਾਈਟ ਈਬੇ ਤੋਂ ਖਰੀਦੀ ਸੀ।
ਵਿਅਕਤੀ ਦਾ ਨਾਂ ਥੋਮਸ ਹੈਲਰ ਹੈ, ਜੋ ਜਰਮਨੀ ਦੇ ਬਿਟਰਫੀਲਡ ਦਾ ਰਹਿਣ ਵਾਲਾ ਹੈ। 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਥੋਮਸ ਨੇ ਰਸੋਈ 'ਚ ਚੀਜ਼ਾਂ ਰੱਖਣ ਲਈ ਸੈਕਿੰਡ ਹੈਂਡ ਅਲਮਾਰੀ ਖਰੀਦੀ ਸੀ। ਇਸ ਦੇ ਲਈ ਉਸ ਨੇ 19 ਹਜ਼ਾਰ ਰੁਪਏ ਅਦਾ ਕੀਤੇ ਸਨ ਪਰ ਜਿਵੇਂ ਹੀ ਉਸ ਨੇ ਕੈਬਿਨੇਟ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ।
ਦਰਅਸਲ, ਉਸ ਨੂੰ ਇਸ ਕੈਬਿਨੇਟ ਦੇ ਅੰਦਰੋਂ ਦੋ ਬਕਸੇ ਮਿਲੇ, ਜਿਨ੍ਹਾਂ ਨੂੰ ਖੋਲ੍ਹਣ ਤੋਂ ਬਾਅਦ ਉਸ ਦੇ ਅੰਦਰੋਂ 1 ਕਰੋੜ 19 ਲੱਖ ਰੁਪਏ ਦੀ ਨਕਦੀ ਨਿਕਲੀ। ਹਾਲਾਂਕਿ, ਥੋਮਸ ਨੇ ਪੈਸੇ ਆਪਣੀ ਜੇਬ ਵਿੱਚ ਰੱਖਣ ਦੀ ਬਜਾਏ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤੇ ਤਾਂ ਜੋ ਪੈਸੇ ਇਸ ਦੇ ਅਸਲ ਮਾਲਕ ਤੱਕ ਪਹੁੰਚ ਸਕਣ।
ਜਾਂਚ ਤੋਂ ਬਾਅਦ ਸਾਹਮਣੇ ਆਇਆ ਸੱਚ
ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਪੈਸੇ ਹਾਲੀ ਸਿਟੀ ਦੀ ਰਹਿਣ ਵਾਲੀ 91 ਸਾਲਾ ਬਜ਼ੁਰਗ ਔਰਤ ਦੇ ਸਨ। ਅਲਮਾਰੀ ਦਾ ਪਹਿਲੀ ਮਾਲਕ ਵੀ ਉਹੀ ਸੀ। ਉਸ ਦੇ ਪੋਤਰੇ ਨੇ ਅਲਮਾਰੀ ਵੇਚ ਦਿੱਤੀ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਬਜ਼ੁਰਗ ਔਰਤ ਨੇ ਉਸ ਵਿਚ ਨਕਦੀ ਰੱਖੀ ਹੋਈ ਹੈ।
ਦਰਅਸਲ, ਜਰਮਨੀ ਵਿੱਚ ਗੁੰਮ ਹੋਏ ਪੈਸੇ (ਹਜ਼ਾਰ ਰੁਪਏ ਤੋਂ ਵੱਧ) ਆਪਣੇ ਕੋਲ ਰੱਖਣਾ ਅਪਰਾਧ ਹੈ। ਦੋਸ਼ੀ ਪਾਏ ਜਾਣ 'ਤੇ ਤੁਹਾਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਸੀ। ਕਾਨੂੰਨ ਇਹ ਵੀ ਹੈ ਕਿ ਪੈਸੇ ਇਮਾਨਦਾਰੀ ਨਾਲ ਵਾਪਸ ਕਰਨ ਵਾਲਿਆਂ ਨੂੰ ਵੀ ਇਨਾਮ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਕੁੱਲ ਰਕਮ ਦਾ 3% ਥੋਮਸ ਨੂੰ ਇਨਾਮ ਵਜੋਂ ਦਿੱਤਾ ਗਿਆ ਸੀ। ਉਸ ਨੂੰ ਸਾਢੇ ਤਿੰਨ ਲੱਖ ਤੋਂ ਵੱਧ ਰੁਪਏ ਮਿਲੇ ਹਨ।