(Source: ECI/ABP News)
OMG! ਕੈਦੀ ਨੇ ਗੇਂਦ 'ਚ ਛੁਪਾ ਕੇ ਰੱਖਿਆ ਸੀ ਮੋਬਾਈਲ ਤੇ ਕੇਬਲ, ਸੁਰੱਖਿਆਕਰਮੀ ਦੇਖ ਕੇ ਰਹਿ ਗਏ ਹੈਰਾਨ
ਜੇਲ੍ਹ ਪ੍ਰਸ਼ਾਸਨ ਨੇ ਰੂਟੀਨ ਜਾਂਚ ਦੇ ਹਿੱਸੇ ਵਜੋਂ ਕੈਦੀਆਂ ਦੇ ਵਾਰਡਾਂ ਦੀ ਤਲਾਸ਼ੀ ਲਈ ਜਿਸ ਵਿੱਚ ਕੈਦੀ ਦੇ ਵਾਰਡ ਵਿੱਚ ਕ੍ਰਿਕਟ ਖੇਡਣ ਵਾਲੀ ਕੋਸਕੋ ਬਾਲ ਮਿਲੀ। ਜਦੋਂ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ
![OMG! ਕੈਦੀ ਨੇ ਗੇਂਦ 'ਚ ਛੁਪਾ ਕੇ ਰੱਖਿਆ ਸੀ ਮੋਬਾਈਲ ਤੇ ਕੇਬਲ, ਸੁਰੱਖਿਆਕਰਮੀ ਦੇਖ ਕੇ ਰਹਿ ਗਏ ਹੈਰਾਨ Prisoner hid his mobile phone and cable in the ball, security guards were shocked to see OMG! ਕੈਦੀ ਨੇ ਗੇਂਦ 'ਚ ਛੁਪਾ ਕੇ ਰੱਖਿਆ ਸੀ ਮੋਬਾਈਲ ਤੇ ਕੇਬਲ, ਸੁਰੱਖਿਆਕਰਮੀ ਦੇਖ ਕੇ ਰਹਿ ਗਏ ਹੈਰਾਨ](https://feeds.abplive.com/onecms/images/uploaded-images/2022/04/23/fa760230fd01d3cfe6c861fb19b41c1e_original.webp?impolicy=abp_cdn&imwidth=1200&height=675)
Trending News : ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੀ ਚਨਾਵੇ ਜੇਲ 'ਚ ਸ਼ੁੱਕਰਵਾਰ ਨੂੰ ਕੈਦੀ ਵਾਰਡ 'ਚ ਤਲਾਸ਼ੀ ਦੌਰਾਨ ਸੁਰੱਖਿਆ ਕਰਮਚਾਰੀ ਹੈਰਾਨ ਰਹਿ ਗਏ। ਕੈਦੀ ਵੱਲੋਂ ਕ੍ਰਿਕਟ ਖੇਡਦੇ ਬਾਲ (ਗੇਂਦ) ਵਿੱਚ ਲੁਕਾ ਕੇ ਰੱਖਿਆ ਮੋਬਾਈਲ, ਚਾਰਜਰ ਅਤੇ ਕੇਬਲ ਤਾਰ ਦੇਖ ਕੇ ਮੁਲਾਜ਼ਮਾਂ ਹੈਰਾਨ ਰਹਿ ਗਏ।
ਕੈਦੀ ਦੇ ਵਾਰਡ 'ਚ ਇਤਰਾਜ਼ਯੋਗ ਇਲੈਕਟ੍ਰੋਨਿਕਸ ਉਪਕਰਣ ਮਿਲਣ ਤੋਂ ਬਾਅਦ ਰੂਮਕੀਪਰ ਦਿਵਾਕਰ ਝਾਅ ਨੇ ਥਾਵ ਥਾਣੇ ਵਿੱਚ ਅਣਪਛਾਤੇ ਕੈਦੀ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਜੇਲ 'ਚ ਉਕਤ ਸਮਾਨ ਮਿਲਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਵਿਜ਼ਟਰ ਗੇਟ 'ਤੇ ਚੌਕਸੀ ਵਧਾ ਦਿੱਤੀ ਹੈ।
ਦੱਸਿਆ ਜਾਂਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਰੂਟੀਨ ਜਾਂਚ ਦੇ ਹਿੱਸੇ ਵਜੋਂ ਕੈਦੀਆਂ ਦੇ ਵਾਰਡਾਂ ਦੀ ਤਲਾਸ਼ੀ ਲਈ ਜਿਸ ਵਿੱਚ ਕੈਦੀ ਦੇ ਵਾਰਡ ਵਿੱਚ ਕ੍ਰਿਕਟ ਖੇਡਣ ਵਾਲੀ ਕੋਸਕੋ ਬਾਲ ਮਿਲੀ। ਜਦੋਂ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੋਬਾਈਲ ਅਤੇ ਸਿਮ ਕਾਰਡ ਤੋਂ ਇਲਾਵਾ ਕੇਬਲ ਦੀ ਤਾਰ ਗੇਂਦ ਦੇ ਅੰਦਰ ਲੁਕੋ ਕੇ ਰੱਖੀ ਹੋਈ ਸੀ। ਨਾਲ ਹੀ ਕੈਦੀ ਵਾਰਡ 'ਚੋਂ ਇਕ ਚਾਰਜਰ ਮਿਲਿਆ। ਜਿਸ ਨੂੰ ਜ਼ਬਤ ਕਰ ਲਿਆ ਗਿਆ।
ਅਕਸਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਜਾਂਦਾ ਹੈ
ਦੱਸ ਦਈਏ ਕਿ ਜਦੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਡਿਵੀਜ਼ਨਲ ਜੇਲ੍ਹ ਪ੍ਰਸ਼ਾਸਨ ਵੱਲੋਂ ਚਨਾਵੇ ਜੇਲ੍ਹ ਦੀ ਜਾਂਚ ਕੀਤੀ ਗਈ ਹੈ ਤਾਂ ਇਤਰਾਜ਼ਯੋਗ ਵਸਤੂਆਂ ਮਿਲੀਆਂ ਹਨ। ਜੇਲ੍ਹ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣ ਦੇ ਬਾਵਜੂਦ ਕੈਦੀਆਂ ਨੂੰ ਇਤਰਾਜ਼ਯੋਗ ਵਸਤੂਆਂ ਕੌਣ ਪਹੁੰਚਾਉਂਦਾ ਹੈ।
ਇਸ ਸਵਾਲ ਦਾ ਜਵਾਬ ਨਾ ਤਾਂ ਜੇਲ੍ਹ ਪ੍ਰਸ਼ਾਸਨ ਕੋਲ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਕੋਲ। ਛਾਪੇਮਾਰੀ ਦੌਰਾਨ ਜੇਲ੍ਹ ਵਿੱਚੋਂ ਗਾਂਜਾ, ਚਾਕੂ, ਮੋਬਾਈਲ, ਸਿਮ, ਕਾਰਤੂਸ ਵਰਗੀਆਂ ਕਈ ਇਤਰਾਜ਼ਯੋਗ ਵਸਤੂਆਂ ਬਰਾਮਦ ਹੋਈਆਂ ਹਨ। ਇਸ ਤੋਂ ਬਾਅਦ ਵੀ ਇਤਰਾਜ਼ਯੋਗ ਸਾਮਾਨ ਜੇਲ੍ਹ ਦੇ ਗੇਟ ਰਾਹੀਂ ਕੈਦੀਆਂ ਤੱਕ ਪਹੁੰਚਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)