Watch: ਇਟਲੀ 'ਚ ਦਿਖਾਈ ਦਿੱਤਾ ਦੁਰਲੱਭ ਪ੍ਰਜਾਤੀ ਦਾ ਚਿੱਟਾ ਮੋਰ, ਦਿਲ ਜਿੱਤ ਰਿਹਾ ਵੀਡੀਓ
ਵਾਇਰਲ ਵੀਡੀਓ 'ਚ ਨਜ਼ਰ ਆ ਰਿਹਾ ਮੋਰ ਸਫੇਦ ਰੰਗ ਦਾ ਹੈ। ਆਮ ਤੌਰ 'ਤੇ ਅਸੀਂ ਸਾਰਿਆਂ ਨੇ ਰੰਗੀਨ ਖੰਭਾਂ ਵਾਲੇ ਨੀਲੇ ਅਤੇ ਹਰੇ ਮੋਰ ਦੇਖੇ ਹੋਣਗੇ। ਮੌਜੂਦਾ ਸਮੇਂ 'ਚ ਸਫੈਦ ਮੋਰ ਵੀ ਆਪਣੀ ਬਣਤਰ ਕਾਰਨ ਸਭ ਨੂੰ ਮੋਹਿਤ ਕਰਦਾ ਨਜ਼ਰ ਆ ਰਿਹਾ ਹੈ।
Trending News: ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਮਨੋਰੰਜਕ ਤੇ ਦਿਲ ਨੂੰ ਛੂਹਣ ਵਾਲੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਯੂਜ਼ਰਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਲਗਾਤਾਰ ਸ਼ੇਅਰ ਹੋਣ ਕਾਰਨ ਇਹ ਵੀਡੀਓ ਵਾਇਰਲ ਹੋ ਜਾਂਦੇ ਹਨ। ਹਾਲ ਹੀ 'ਚ ਇੱਕ ਮੋਰ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਨੂੰ ਦੇਖ ਕੇ ਯੂਜ਼ਰਜ਼ ਹੈਰਾਨ ਹਨ। ਇਹ ਮੋਰ ਸਾਰਿਆਂ ਦਾ ਦਿਲ ਜਿੱਤਦਾ ਨਜ਼ਰ ਆ ਰਿਹਾ ਹੈ।
White peacock in flight..🦚😍 pic.twitter.com/CnBNbSoprO
— 𝕐o̴g̴ (@Yoda4ever) April 29, 2022
ਵਾਇਰਲ ਵੀਡੀਓ 'ਚ ਨਜ਼ਰ ਆ ਰਿਹਾ ਮੋਰ ਸਫੇਦ ਰੰਗ ਦਾ ਹੈ। ਆਮ ਤੌਰ 'ਤੇ ਅਸੀਂ ਸਾਰਿਆਂ ਨੇ ਰੰਗੀਨ ਖੰਭਾਂ ਵਾਲੇ ਨੀਲੇ ਅਤੇ ਹਰੇ ਮੋਰ ਦੇਖੇ ਹੋਣਗੇ। ਮੌਜੂਦਾ ਸਮੇਂ 'ਚ ਸਫੈਦ ਮੋਰ ਵੀ ਆਪਣੀ ਬਣਤਰ ਕਾਰਨ ਸਭ ਨੂੰ ਮੋਹਿਤ ਕਰਦਾ ਨਜ਼ਰ ਆ ਰਿਹਾ ਹੈ। ਕੁਝ ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਚਿੱਟਾ ਮੋਰ ਇਕ ਬਹੁਤ ਹੀ ਦੁਰਲੱਭ ਜੀਵ ਹੈ।
ਵੀਡੀਓ ਨੂੰ ਟਵਿੱਟਰ 'ਤੇ ਯੋਗਾ ਨਾਮ ਦੇ ਯੂਜ਼ਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇੱਕ ਬਹੁਤ ਹੀ ਸੁੰਦਰ ਚਿੱਟੇ ਰੰਗ ਦਾ ਮੋਰ ਮੂਰਤੀ ਦੇ ਉੱਪਰੋਂ ਉੱਡਦਾ ਤੇ ਘਾਹ 'ਤੇ ਉਤਰਦਾ ਦਿਖਾਈ ਦਿੰਦਾ ਹੈ। ਕੁਝ ਯੂਜ਼ਰਜ਼ ਨੇ ਆਪਣੀਆਂ ਟਿੱਪਣੀਆਂ ਵਿੱਚ ਦਾਅਵਾ ਕੀਤਾ ਹੈ ਕਿ ਇਹ ਕਲਿੱਪ ਉੱਤਰੀ ਇਟਲੀ ਦੇ ਆਈਸੋਲਾ ਬੇਲਾ ਟਾਪੂ ਦੇ ਬਾਗਾਂ ਦੀ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਕੈਪਸ਼ਨ 'ਸਫੇਦ ਮੋਰ ਦੀ ਉਡਾਣ' ਲਿਖਿਆ ਗਿਆ ਹੈ।
ਵੀਡੀਓ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ। ਇਹ ਖ਼ਬਰ ਲਿਖੇ ਜਾਣ ਤੱਕ 4 ਲੱਖ 22 ਹਜ਼ਾਰ ਤੋਂ ਵੱਧ ਯੂਜ਼ਰਜ਼ ਇਸ ਨੂੰ ਦੇਖ ਚੁੱਕੇ ਹਨ। ਸਫੇਦ ਰੰਗ ਦੇ ਇਸ ਦੁਰਲੱਭ ਮੋਰ ਦੀ ਖੂਬਸੂਰਤੀ ਤੋਂ ਯੂਜ਼ਰਜ਼ ਕਾਫੀ ਪ੍ਰਭਾਵਿਤ ਨਜ਼ਰ ਆ ਰਹੇ ਹਨ। ਜ਼ਿਆਦਾਤਰ ਯੂਜ਼ਰਜ਼ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਮੋਰ ਨੂੰ ਬਹੁਤ ਖੂਬਸੂਰਤ ਦੱਸ ਰਹੇ ਹਨ। ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, 'ਕੁਝ ਅਜਿਹਾ ਜੋ ਮੈਂ ਕਦੇ ਨਹੀਂ ਦੇਖਿਆ।'