(Source: ECI/ABP News/ABP Majha)
ਮਰਦਾਂ ਦੀਆਂ ਇਨ੍ਹਾਂ ਆਦਤਾਂ ਕਾਰਨ ਦੂਰ ਭੱਜਦੀਆਂ ਔਰਤਾਂ, ਤੁਸੀਂ ਵੀ ਜਾਣੋ
ਹਰ ਰਿਸ਼ਤੇ 'ਚ ਹਮੇਸ਼ਾ ਕੋਈ ਨਾ ਕੋਈ ਸਮੱਸਿਆ ਆਉਂਦੀ ਹੈ। ਕੁਝ ਜੋੜੇ ਆਪਸੀ ਸਮਝਦਾਰੀ ਤੇ ਗੱਲਬਾਤ ਨਾਲ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਲੈਂਦੇ ਹਨ ਤੇ ਪਿਆਰ ਨਾਲ ਰਿਸ਼ਤੇ ਨੂੰ ਜ਼ਿੰਦਗੀ ਭਰ ਚਲਾਉਂਦੇ ਹਨ।
Relationship tips: ਹਰ ਰਿਸ਼ਤੇ 'ਚ ਹਮੇਸ਼ਾ ਕੋਈ ਨਾ ਕੋਈ ਸਮੱਸਿਆ ਆਉਂਦੀ ਹੈ। ਕੁਝ ਜੋੜੇ ਆਪਸੀ ਸਮਝਦਾਰੀ ਤੇ ਗੱਲਬਾਤ ਨਾਲ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਲੈਂਦੇ ਹਨ ਤੇ ਪਿਆਰ ਨਾਲ ਰਿਸ਼ਤੇ ਨੂੰ ਜ਼ਿੰਦਗੀ ਭਰ ਚਲਾਉਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲਦਾ।
ਅਜਿਹਾ ਨਹੀਂ ਕਿ ਇਨ੍ਹਾਂ ਮਾਮਲਿਆਂ 'ਚ ਹਮੇਸ਼ਾ ਔਰਤਾਂ ਦਾ ਹੀ ਕਸੂਰ ਹੁੰਦਾ ਹੈ। ਕਿਤੇ ਨਾ ਕਿਤੇ ਮਰਦਾਂ ਦੀਆਂ ਕੁਝ ਮਾੜੀਆਂ ਆਦਤਾਂ ਵੀ ਇਸ ਲਈ ਜ਼ਿੰਮੇਵਾਰ ਹਨ। ਆਓ ਜਾਣਦੇ ਹਾਂ ਮਰਦਾਂ ਦੀਆਂ ਉਨ੍ਹਾਂ ਆਦਤਾਂ ਬਾਰੇ ਜਿਨ੍ਹਾਂ ਕਾਰਨ ਗੱਲ ਬ੍ਰੇਕਅੱਪ ਤੱਕ ਪਹੁੰਚ ਜਾਂਦੀ ਹੈ।
ਹਰ ਗੱਲ 'ਤੇ ਝੂਠ ਬੋਲਣਾ: ਜੇਕਰ ਤੁਸੀਂ ਵਾਰ-ਵਾਰ ਝੂਠ ਬੋਲਦੇ ਹੋ ਤਾਂ ਇਸ ਨਾਲ ਤੁਹਾਡੇ ਰਿਸ਼ਤੇ 'ਚ ਭਰੋਸਾ ਵਧੇਗਾ ਤੇ ਪਾਰਟਨਰ ਤੁਹਾਡੇ 'ਤੇ ਹਰ ਸਮੇਂ ਸ਼ੱਕ ਕਰੇਗਾ। ਇਸ ਲਈ ਜਿੰਨੀ ਜਲਦੀ ਹੋ ਸਕੇ ਝੂਠ ਬੋਲਣ ਦੀ ਆਦਤ ਨੂੰ ਬਦਲੋ।
ਸਿਰਫ਼ ਆਪਣੇ ਬਾਰੇ ਸੋਚਣਾ: ਕੁੜੀਆਂ ਨੂੰ ਉਹ ਲੜਕੇ ਪਸੰਦ ਨਹੀਂ ਹੁੰਦੇ, ਜੋ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ। ਹਰ ਕੁੜੀ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਪਾਰਟਨਰ ਉਸ ਦਾ ਧਿਆਨ ਰੱਖੇ ਤੇ ਆਪਣੇ ਤੋਂ ਪਹਿਲਾਂ ਉਸ ਬਾਰੇ ਸੋਚੇ।
ਗੰਦਗੀ ਰੱਖਣ ਵਾਲੇ: ਜੇਕਰ ਤੁਸੀਂ ਵਾਰ-ਵਾਰ ਗੰਦੀ ਜੀਨਸ ਪਹਿਨਦੇ ਹੋ ਜਾਂ ਜੁੱਤੀਆਂ ਜਾਂ ਜੁਰਾਬਾਂ ਗੰਦੇ ਪਹਿਨਦੇ ਹੋ, ਤੁਹਾਡੀ ਜੀਵਨ ਸ਼ੈਲੀ ਬਹੁਤ ਖਰਾਬ ਹੈ ਤਾਂ ਕੁੜੀਆਂ ਨੂੰ ਇਹ ਆਦਤਾਂ ਬਿਲਕੁਲ ਵੀ ਪਸੰਦ ਨਹੀਂ ਹੁੰਦੀਆਂ। ਕੁੜੀਆਂ ਸਾਫ਼-ਸੁਥਰੇ ਰਹਿਣ ਵਾਲੇ ਮੁੰਡੇ ਪਸੰਦ ਕਰਦੀਆਂ ਹਨ।
ਫਲਰਟ: ਕੁਝ ਮੁੰਡਿਆਂ ਨੂੰ ਹਰ ਕੁੜੀ ਨਾਲ ਫਲਰਟ ਕਰਨ ਦੀ ਆਦਤ ਹੁੰਦੀ ਹੈ। ਕੁੜੀਆਂ ਅਜਿਹੇ ਮੁੰਡਿਆਂ ਨੂੰ ਤੁਰੰਤ ਪਛਾਣ ਲੈਂਦੀਆਂ ਹਨ ਤੇ ਉਨ੍ਹਾਂ ਤੋਂ ਬਚਣਾ ਸ਼ੁਰੂ ਕਰ ਦਿੰਦੀਆਂ ਹਨ। ਕੁੜੀਆਂ ਫਲਰਟ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ। ਜੇਕਰ ਤੁਹਾਨੂੰ ਵੀ ਅਜਿਹੀ ਆਦਤ ਹੈ ਤਾਂ ਇਸ ਨੂੰ ਤੁਰੰਤ ਛੱਡ ਦਿਓ।