Video: ਅਜਗਰ, ਸੱਪ ਅਤੇ ਵਿਸਕਪਰੀਆ ਨਾਲ ਭਰੇ ਖੂਹ 'ਚ ਡਿੱਗੇ 3 ਕੁੱਤੇ, ਇੰਜ ਕੀਤਾ ਰੈਸਕਿਊ
Rescue Viral Video: ਸੋਸ਼ਲ ਮੀਡੀਆ 'ਤੇ ਅਕਸਰ ਅਜਿਹੀਆਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਯੂਜ਼ਰਸ ਦੇ ਹੋਸ਼ ਉੱਡ ਜਾਂਦੇ ਹਨ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਵੇਖ ਕੇ ਯੂਜ਼ਰਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ। ਵਾਇਰਲ ਵੀਡੀਓ ਇੱਕ ਰੈਸਕਿਊ ਵੀਡੀਓ (Rescue Video) ਹੈ।
Rescue Viral Video: ਸੋਸ਼ਲ ਮੀਡੀਆ 'ਤੇ ਅਕਸਰ ਅਜਿਹੀਆਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਯੂਜ਼ਰਸ ਦੇ ਹੋਸ਼ ਉੱਡ ਜਾਂਦੇ ਹਨ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਵੇਖ ਕੇ ਯੂਜ਼ਰਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ। ਵਾਇਰਲ ਵੀਡੀਓ ਇੱਕ ਰੈਸਕਿਊ ਵੀਡੀਓ (Rescue Video) ਹੈ। ਇਸ ਵਿੱਚ ਜ਼ਹਿਰੀਲੇ ਸੱਪ ਅਤੇ ਖ਼ਤਰਨਾਕ ਅਜਗਰ (Python) ਵਿਚਕਾਰ ਡਿੱਗੇ ਤਿੰਨ ਕੁੱਤਿਆਂ (Dog) ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਨ੍ਹੀਂ ਦਿਨੀਂ ਕਈ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਵਿੱਚ ਜਾਨਵਰ ਹਾਦਸਿਆਂ ਵਿੱਚ ਜ਼ਖ਼ਮੀ ਹੋ ਕੇ ਜਾਂ ਮਨੁੱਖ ਵੱਲੋਂ ਤਸ਼ੱਦਦ ਕੀਤੇ ਜਾਣ ਤੋਂ ਬਾਅਦ ਸੜਕਾਂ ’ਤੇ ਪਏ ਦਿਖਾਈ ਦੇ ਰਹੇ ਹਨ। ਇਨ੍ਹਾਂ ਜਾਨਵਰਾਂ ਨੂੰ ਅਕਸਰ ਪਸ਼ੂ ਪ੍ਰੇਮੀਆਂ (animal lovers) ਅਤੇ ਉਨ੍ਹਾਂ ਲਈ ਕੰਮ ਕਰਨ ਵਾਲੀ ਸੰਸਥਾ ਨਾਲ ਜੁੜੇ ਲੋਕਾਂ ਨੂੰ ਬਚਾਉਂਦੇ ਦੇਖਿਆ ਜਾਂਦਾ ਹੈ। ਫਿਲਹਾਲ ਸਾਹਮਣੇ ਆਈ ਵੀਡੀਓ ਵਿੱਚ ਇੱਕ ਸੱਚਾ ਜਾਨਵਰ ਪ੍ਰੇਮੀ ਨਜ਼ਰ ਆ ਰਿਹਾ ਹੈ। ਜੋ ਕੁੱਤਿਆਂ ਨੂੰ ਬਚਾਉਣ ਲਈ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦਾ।
ਵਾਇਰਲ ਹੋ ਰਹੀ ਵੀਡੀਓ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਪਿੰਡ ਦੇ ਵਿਚਕਾਰ ਬਣੇ ਸੁੱਕੇ ਖੂਹ ਵਿੱਚ ਇੱਕ ਵਿਸ਼ਾਲ ਅਜਗਰ, ਖ਼ਤਰਨਾਕ ਸੱਪ ਅਤੇ ਕੁਝ ਹੋਰ ਜ਼ਹਿਰੀਲੇ ਜੀਵ-ਜੰਤੂ ਵਿਚਕਾਰ ਤਿੰਨ ਕੁੱਤੇ ਫਸੇ ਨਜ਼ਰ ਆ ਰਹੇ ਹਨ। ਕੁੱਤਿਆਂ ਨੂੰ ਬਚਾਉਣ ਲਈ ਪਹੁੰਚੀ ਬਚਾਅ ਟੀਮ ਪਹਿਲਾਂ ਇੱਕ ਪੌੜੀ ਖੂਹ ਵਿੱਚ ਉਤਾਰਦੀ ਹੈ। ਜਿਸ 'ਤੇ ਕੁੱਤੇ ਖੁਦ ਨਹੀਂ ਚੜ੍ਹ ਸਕਦੇ।
ਅਜਿਹੀ ਸਥਿਤੀ 'ਚ ਇੱਕ ਵਿਅਕਤੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਖਤਰਨਾਕ ਸੱਪ (Snake) ਅਤੇ ਅਜਗਰ ਦੇ ਵਿਚਕਾਰ ਖੂਹ ਵਿੱਚ ਉਤਰ ਜਾਂਦਾ ਹੈ। ਇਸ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਭੁੱਖੇ ਕੁੱਤਿਆਂ ਨੂੰ ਖਾਣਾ ਖੁਆਉਂਦਾ ਹੈ ਅਤੇ ਫਿਰ ਇੱਕ-ਇੱਕ ਕਰਕੇ ਤਿੰਨਾਂ ਕੁੱਤਿਆਂ ਨੂੰ ਰੱਸੀ ਨਾਲ ਬੰਨ੍ਹ ਕੇ ਖੂਹ ਵਿੱਚੋਂ ਬਾਹਰ ਕੱਢਦਾ ਹੈ। ਫਿਲਹਾਲ ਇਹ ਬਚਾਅ ਵੀਡੀਓ (Rescue Video) ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।