ਪੜਚੋਲ ਕਰੋ

ਵੱਡੀ ਨੌਕਰੀ ਛੱਡ ਪਿੰਡਾਂ ਦੇ ਬੱਚਿਆਂ ਨੂੰ ਪੜ੍ਹਾਉਣ ਲੱਗਾ ਇਹ ਸ਼ਖ਼ਸ

ਸਾਤਵਿਕ ਕਹਿੰਦੇ ਹਨ ਕੇ ਹੁਣ ਉਨ੍ਹਾਂ ਅਹਿਸਾਸ ਹੁੰਦਾ ਹੈ ਕੇ ਖ਼ੁਸ਼ੀ ਦੁਨੀਆ ਭਰ ਦੀਆਂ ਵਸਤੂਆਂ ਇਕੱਠੀ ਕਰ ਕੇ ਨਹੀਂ ਸਗੋਂ ਦੁਨੀਆ ਨੂੰ ਉਹ ਦੇ ਕੇ ਮਿਲਦੀ ਹੈ ਜੋ ਤੁਹਾਡੇ ਕੋਲ ਹੈ। ਜਿੰਨਾ ਤੁਸੀਂ ਵੰਡੋਗੇ, ਉਸ ਤੋਂ ਵੱਧ ਤੁਹਾਨੂੰ ਮਿਲੇਗਾ।

ਚੰਡੀਗੜ੍ਹ:  ਸਾਤਵਿਕ ਮਿਸ਼ਰਾ ਬਿਹਾਰ ਦੇ ਪੁਰਣੀਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਵੈਲੋਰ ਦੀ ਵੀਆਈਟੀ ਯੂਨੀਵਰਸਿਟੀ ਤੋਂ ਬੀਟੇਕ ਕੀਤੀ ਹੋਈ ਹੈ. ਉਹ ਬਹੁਤ ਵਧੀਆ ਨੌਕਰੀ ਕਰ ਰਹੇ ਸਨ. ਪਰ ਮਨ ਵਿੱਚ ਸਕੂਨ ਨਹੀਂ ਸੀ। ਉਨ੍ਹਾਂ ਨੇ ਨੌਕਰੀ ਛੱਡ ਕੇ ਕੁੱਝ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਜੋ ਉਨ੍ਹਾਂ ਨੂੰ ਸਕੂਨ ਦੇ ਸਕਦਾ. ਉਨ੍ਹਾਂ ਨੇ ਦੇਸ਼ ਦੇ ਕਿਸੇ ਪੇਂਡੂ ਇਲਾਕੇ ‘ਚ ਕੰਮ ਕਰਨ ਦਾ ਵਿਚਾਰ ਕੀਤਾ। ਸਾਤਵਿਕ ਮਿਸ਼ਰਾ ਨੇ ਐਸਬੀਆਈ ਯੂਥ ਫ਼ਾਰ ਇੰਡੀਆ ਦੀ ਫੈਲੋਸ਼ਿਪ ਲਈ ਅਰਜ਼ੀ ਦਿੱਤੀ।

ਇਸ ਦੇ ਤਹਿਤ ਉਨ੍ਹਾਂ ਨੂੰ ਉੜੀਸਾ ਵਿੱਚ ਪਿੰਡਾਂ ਲਈ ਕੰਮ ਕਰਦੇ ਇੱਕ ਐਨਜੀਓ ਗਰਾਮ ਵਿਕਾਸ ਨਾਲ ਕੰਮ ਕਰਨ ਲਈ ਕਿਹਾ ਗਿਆ। ਗਰਾਮ ਵਿਕਾਸ ਦੇ ਚਾਰ ਸਕੂਲਾਂ ‘ਚੋਂ ਇੱਕ ਕਾਂਕੀ ਵਿੱਚ ਹੈ ਜਿੱਥੇ ਬੱਚਿਆਂ ਦੇ ਰਹਿਣ ਦਾ ਪ੍ਰਬੰਧ ਹੈ। ਸਰਵੇ ਕਰਦੇ ਹੋਏ ਉਨ੍ਹਾਂ ਨੂੰ ਸਕੂਲ ‘ਚ ਕੁੱਝ ਗੱਲਾਂ ਵਧੀਆ ਲੱਗੀਆਂ ਪਰ ਬਹੁਤ ਸਾਰੇ ਅਜਿਹੇ ਮਸਲੇ ਸਾਹਮਣੇ ਆਏ ਜਿਨ੍ਹਾਂ ਲਈ ਕੰਮ ਕਰਨਾ ਬਹੁਤ ਜ਼ਰੂਰੀ ਸੀ।yourstory-satwik-mishra-3

ਉਹ ਕਹਿੰਦੇ ਹਨ-“ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕੇ ਅਸਲ ਵਿੱਚ ਮੈਂ ਉੱਥੇ ਆਇਆ ਹੀ ਉਨ੍ਹਾਂ ਦੀ ਸਮੱਸਿਆਵਾਂ ਦਾ ਹੀਲਾ ਕਰਨ ਸੀ. ਮੈਨੂੰ ਸਮਝ ਆਈ ਕੇ ਇਹ ਦੁਨੀਆ ਜਿਵੇਂ ਅੱਜ ਦਿਸਦੀ ਹੈ ਉਹ ਨਿੰਦਿਆ ਨਾਲ ਨਹੀਂ ਕੰਮ ਕਰਨ ਨਾਲ ਬਣੀ ਹੈ.”

ਇੱਕ ਦਿਨ ਮਨੋਜ ਨਾਂਅ ਦਾ ਇੱਕ ਵਿਦਿਆਰਥੀ ਸਾਤਵਿਕ ਮਿਸ਼ਰਾ ਕੋਲ ਆਇਆ ਅਤੇ ਪੁੱਛਣ ਲੱਗਾ ਕੇ ਉਨ੍ਹਾਂ ਨੇ ਆਪਣੀ ਗ੍ਰੇਜੂਏਸ਼ਨ ਕਿਹੜੇ ਵਿਸ਼ਾ ਵਿੱਚ ਕੀਤੀ ਹੈ। ਜਦੋਂ ਉਨ੍ਹਾਂ ਦੱਸਿਆ ਕੇ ਉਹ ਇੰਜੀਨੀਅਰ ਹੈ ਤਾਂ ਉਹ ਉਤਸ਼ਾਹਿਤ ਤਾਂ ਹੋਇਆ ਪਰ ਫੇਰ ਉਸ ਦਾ ਚਿਹਰਾ ਮੁਰਝਾ ਗਿਆ। ਜਦੋਂ ਉਸ ਬੱਚੇ ਕੋਲੋਂ ਪੁੱਛਿਆ ਗਿਆ ਕੇ ਇਹ ਸੁਣ ਕੇ ਉਹ ਪਰੇਸ਼ਾਨ ਕਿਉਂ ਹੋ ਗਿਆ ਤੇ ਉਸ ਨੇ ਕਿਹਾ ਕੇ ਉਹ ਵੀ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਇਹ ਉਸ ਦੇ ਵੱਸ ਦੀ ਗੱਲ ਨਹੀਂ।

ਬਾਅਦ ਵਿੱਚ ਪਤਾ ਲੱਗਾ ਕੇ ਸਕੂਲ ਵੱਲੋਂ ਮੈਥ ਅਤੇ ਸਾਇੰਸ ਦੀ ਐਕਸਟਰਾ ਕਲਾਸਾਂ ਲਾਈਆਂ ਜਾਂਦੀਆਂ ਸਨ ਪਰ ਵਿਦਿਆਰਥੀਆਂ ਨੂੰ ਉਹ ਫ਼ਾਇਦਾ ਨਹੀਂ ਸੀ ਹੋ ਰਿਹਾ ਜੋ ਹੋਣਾ ਚਾਹੀਦਾ ਸੀ। ਇਸ ਸਮੱਸਿਆ ਬਾਰੇ ਜਾਣਨ ਤੇ ਸਾਹਮਣੇ ਆਇਆ ਕੇ ਸਕੂਲ ਵਿੱਚ ਸਾਇੰਸ ਪ੍ਰੈਕਟੀਕਲ ਦੀ ਲੈਬੋਰੇਟ੍ਰੀ ਨਹੀਂ ਸੀ. ਇਸ ਕਰਕੇ ਬੱਚਿਆਂ ਨੂੰ ਸਾਇੰਸ ਸਮਝ ਹੀ ਨਹੀਂ ਆ ਰਹੀ ਸੀ।

ਸਾਤਵਿਕ ਕਹਿੰਦੇ ਹਨ-“ਮੈਨੂੰ ਜਾਣ ਕੇ ਹੈਰਾਨੀ ਹੋਈ ਕੇ ਕੋਈ ਸਾਇੰਸ ਦਾ ਅਧਿਆਪਕ ਬਿਨਾ ਸਾਇੰਸ ਪ੍ਰੈਕਟੀਕਲ ਲੈਬ ਦੇ ਆਪਣੇ ਵਿਸ਼ਾ ਨੂੰ ਕਿਵੇਂ ਪੜ੍ਹਾ ਸਕਦਾ ਹੈ.” ਭਾਵੇਂ ਇਹ ਸਕੂਲ ਪੜ੍ਹਾਈ ਦੇ ਟਾਈਮ ਬਾਰੇ ਪਾਬੰਦ ਸੀ ਅਤੇ ਇਸ ਦਾ ਦਾਅਵਾ ਸੀ ਕੇ ਉੱਥੇ ਪੜ੍ਹਾਈ ਨੂੰ ਪੂਰਾ ਸਮਾਂ ਦਿੱਤਾ ਜਾਂਦਾ ਹੈ ਪਰ ਜਿੱਥੇ ਕੁਆਲਿਟੀ ਨਾ ਹੋਵੇ ਉੱਥੇ ਕਿਵੇਂ ਨਤੀਜੇ ਮਿਲ ਸਕਦੇ ਸਨ। yourstory-satwik-mishra-2

ਇਹ ਸਮੱਸਿਆ ਨੂੰ ਸਮਝ ਕੇ ਸਾਤਵਿਕ ਨੇ ਸਕੂਲ ਵਿੱਚ ਸਾਇੰਸ ਲੈਬ ਸ਼ੁਰੂ ਕਰਾਈ ਜਿੱਥੇ ਬੱਚਿਆਂ ਨੂੰ ਸਾਇੰਸ ਦੇ ਸਾਧਨ ਸਮਝਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਰਾਉਡ ਫੰਡਿੰਗ ਰਾਹੀਂ ਪੈਸੇ ਇਕੱਠੇ ਕੀਤੇ. ਉਨ੍ਹਾਂ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਭੁਬਨੇਸ਼ਵਰ ਬਰਾਂਚ ਨੂੰ ਵੀ ਕੁੱਝ ਕੰਪਿਊਟਰ ਸਕੂਲ ਨੂੰ ਦੇਣ ਲਈ ਰਾਜ਼ੀ ਕੀਤਾ. ਸਾਤਵਿਕ ਨੇ ਸਾਇੰਸ ਦੇ ਪੰਜਾਹ ਤੋਂ ਵੀ ਵੱਧ ਲੈਕਚਰਾਂ ਦੀ ਵੀਡੀਓ ਤਿਆਰ ਕਰਾਈ ਤਾਂ ਜੋ ਵਿਦਿਆਰਥੀ ਉਨ੍ਹਾਂ ਨੂੰ ਵੇਖ ਕੇ ਸਾਇੰਸ ਦੇ ਵਿਸ਼ਾ ਨੂੰ ਸਮਝ ਲੈਣ. ਇਹ ਸਾਰੇ ਵੀਡੀਓ ਸਕੂਲ ਦੀ ਡਿਜੀਟਲ ਲਾਇਬ੍ਰੇਰੀ ਵਿੱਚ ਰੱਖੇ ਗਏ. ਸਾਤਵਿਕ ਆਪ ਵੀ ਸੱਤਵੀਂ ਤੋਂ ਦਸਵੀਂ ਕਲਾਸ ਨੂੰ ਕੰਪਿਊਟਰ ਪੜ੍ਹਾਉਂਦੇ ਸੀ. ਉਨ੍ਹਾਂ ਨੇ ਬੱਚਿਆਂ ਨੂੰ ਕੰਪਿਊਟਰ ਦੇ ਬੇਸਿਕ ਪੜ੍ਹਾਏ।

ਸਾਤਵਿਕ ਕਹਿੰਦੇ ਹਨ- “ਹੁਣ ਮੈਂ ਜਦੋਂ ਉਨ੍ਹਾਂ ਬੱਚਿਆਂ ਨੂੰ ਦੱਸਦਾ ਹਾਂ ਕੇ ਇੰਜੀਨੀਅਰਿੰਗ ਅਤੇ ਸਾਇੰਸ ਦੇ ਹੋਰ ਕੋਰਸਾਂ ਵਿੱਚ ਵੀ ਇਸੇ ਤਰ੍ਹਾਂ ਦੇ ਸਾਫ਼ਟਵੇਅਰ ਪੜ੍ਹਾਏ ਜਾਂਦੇ ਹਨ ਤਾਂ ਉਨ੍ਹਾਂ ਬੱਚਿਆਂ ਦੇ ਚਿਹਰੇ ਮੁਰਝਾਉਂਦੇ ਨਹੀਂ ਸਗੋਂ ਖਿੜ ਉੱਠਦੇ ਹਨ. ਮੈਨੂੰ ਇਨ੍ਹਾਂ ਬੱਚਿਆਂ ਵਿੱਚ ਇੱਕ ਉਮੀਦ ਦਿਸਦੀ ਹੈ।”

ਸਾਤਵਿਕ ਕਹਿੰਦੇ ਹਨ ਕੇ ਹੁਣ ਉਨ੍ਹਾਂ ਅਹਿਸਾਸ ਹੁੰਦਾ ਹੈ ਕੇ ਖ਼ੁਸ਼ੀ ਦੁਨੀਆ ਭਰ ਦੀਆਂ ਵਸਤੂਆਂ ਇਕੱਠੀ ਕਰ ਕੇ ਨਹੀਂ ਸਗੋਂ ਦੁਨੀਆ ਨੂੰ ਉਹ ਦੇ ਕੇ ਮਿਲਦੀ ਹੈ ਜੋ ਤੁਹਾਡੇ ਕੋਲ ਹੈ। ਜਿੰਨਾ ਤੁਸੀਂ ਵੰਡੋਗੇ, ਉਸ ਤੋਂ ਵੱਧ ਤੁਹਾਨੂੰ ਮਿਲੇਗਾ।

ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੇ ਸਭ ਤੋਂ ਵੱਧ ਫਲੈਟ ਇਸ ਭਾਰਤੀ ਨੇ ਖਰੀਦੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Embed widget