Rice crisis: ਦੁਕਾਨਾਂ ਤੋਂ NRI ਕਿਉਂ ਲੁੱਟ ਰਹੇ ਚੌਲਾਂ ਦੀਆਂ ਬੋਰੀਆਂ, ਵੀਡੀਓ ‘ਚ ਦੇਖੋ ਪੂਰਾ ਸੱਚ
Rice crisis: ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ NRI ਲੋਕ ਚੌਲਾਂ ਦੀਆਂ ਬੋਰੀਆਂ ਲਈ ਸੰਘਰਸ਼ ਕਰ ਰਹੇ ਹਨ। ਹਰ ਆਦਮੀ ਆਪਣੀ ਲੋੜ ਤੋਂ ਵੱਧ ਚੌਲ ਖਰੀਦ ਰਿਹਾ ਹੈ। ਕੁਝ ਲੋਕ 2 ਬੋਰੀਆਂ ਲੈਣ ਲਈ ਇੱਕ-ਦੂਜੇ ਦੇ ਉੱਪਰ ਚੜ੍ਹੇ ਹੋਏ ਹਨ।
Rice crisis: ਭਾਰਤ ਨੇ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਪਰ ਹੁਣ ਇਸ ਦਾ ਅਸਰ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਰਹਿਣ ਵਾਲੇ ਸਾਰੇ ਭਾਰਤੀ ਪਰੇਸ਼ਾਨ ਹਨ ਕਿ ਹੁਣ ਉਨ੍ਹਾਂ ਨੂੰ ਭਾਰਤੀ ਚੌਲ ਖਾਣ ਨੂੰ ਨਹੀਂ ਮਿਲੇਗਾ। ਇਹੀ ਕਾਰਨ ਹੈ ਕਿ ਅਮਰੀਕਾ ਅਤੇ ਕੈਨੇਡਾ ਦੀਆਂ ਸੁਪਰ ਮਾਰਕੀਟਾਂ ਵਿੱਚ ਹੁਣ ਐਨਆਰਆਈ ਲੋਕਾਂ ਦੀ ਭੀੜ ਲੱਗੀ ਹੋਈ ਹੈ ਜੋ ਵੱਧ ਤੋਂ ਵੱਧ ਚੌਲਾਂ ਦੀਆਂ ਬੋਰੀਆਂ ਖਰੀਦ ਰਹੇ ਹਨ।
ਉਨ੍ਹਾਂ ਨੇ ਲੁੱਟ ਇਸ ਤਰ੍ਹਾਂ ਮਚਾਈ ਹੋਈ ਹੈ ਕਿ ਇੱਕ ਵਿਅਕਤੀ 10-10, 20-20 ਬੋਰੀਆਂ ਚੌਲਾਂ ਦੀਆਂ ਖਰੀਦ ਕੇ ਸਟੋਰ ਕਰ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਭਾਰਤੀ ਚੌਲਾਂ ਦੀ ਕਮੀ ਮਹਿਸੂਸ ਨਾ ਹੋਵੇ। ਇਸ ਕਾਰਨ ਅਮਰੀਕਾ ਅਤੇ ਕੈਨੇਡਾ ਵਿੱਚ ਚੌਲਾਂ ਦੀ ਕਮੀ ਹੋ ਗਈ ਹੈ ਅਤੇ ਕਈ ਥਾਈਂ ਕੀਮਤਾਂ ਵੀ ਵੱਧ ਗਈਆਂ ਹਨ।
ਸਭ ਤੋਂ ਵੱਧ ਕਿਹੜੇ ਲੋਕ ਪ੍ਰਭਾਵਿਤ ਹੋਏ
ਟਾਈਮਸ ਆਫ਼ ਇੰਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲਾ ਭਾਰਤੀ ਤੇਲਗੂ ਭਾਈਚਾਰਾ ਚੌਲਾਂ 'ਤੇ ਪਾਬੰਦੀ ਲੱਗਣ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਅਤੇ ਇਹੀ ਭਾਈਚਾਰਾ ਬਾਜ਼ਾਰ ਤੋਂ ਬਹੁਤ ਸਾਰੇ ਚੌਲ ਖਰੀਦ ਕੇ ਸਟੋਰ ਕਰ ਰਿਹਾ ਹੈ।
#India has banned the export of rice to foreign countries.
— Siraj Noorani (@sirajnoorani) July 22, 2023
NRI rising for rice in concern
#RiceExportsBan #RiceExports pic.twitter.com/jRFqh6uiAK
ਇਹ ਵੀ ਪੜ੍ਹੋ: Amritsar News: ਪਿੰਡ ਅਦਲੀਵਾਲਾ ਦੇ ਵਾਸੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੈਦਾਨ ਵਿੱਚ ਨਿਤਰੇ
ਤੁਹਾਨੂੰ ਦੱਸ ਦਈਏ ਕਿ ਇਹ ਭਾਈਚਾਰਾ ਭਾਰਤ ਦੇ ਤਾਮਿਲਨਾਡੂ ਵਿੱਚ ਰਹਿੰਦਾ ਹੈ ਅਤੇ ਚੌਲ ਇਸ ਦੀ ਖੁਰਾਕ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਡੋਸਾ, ਇਡਲੀ ਅਤੇ ਅਜਿਹੇ ਕਈ ਪਕਵਾਨ ਕੇਵਲ ਚੌਲਾਂ ਤੋਂ ਹੀ ਬਣਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਚੌਲਾਂ ਦੀ ਬਰਾਮਦਗੀ 'ਤੇ ਪਾਬੰਦੀ ਲੱਗਣ ਤੋਂ ਬਾਅਦ ਇਹ ਭਾਈਚਾਰਾ ਪਰੇਸ਼ਾਨ ਹੈ ਅਤੇ ਬਹੁਤ ਸਾਰੇ ਚੌਲ ਖਰੀਦ ਕੇ ਸਟੋਰ ਕਰ ਰਿਹਾ ਹੈ।
ਵੀਡੀਓ ਵਿੱਚ ਦੇਖੋ ਸਾਰੀ ਸੱਚਾਈ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ NRI ਲੋਕ ਚੌਲਾਂ ਦੀਆਂ ਬੋਰੀਆਂ ਲਈ ਸੰਘਰਸ਼ ਕਰ ਰਹੇ ਹਨ। ਇੱਥੇ ਹਰ ਆਦਮੀ ਆਪਣੀ ਲੋੜ ਤੋਂ ਕਿਤੇ ਵੱਧ ਚੌਲ ਖਰੀਦ ਰਿਹਾ ਹੈ। ਕੁਝ ਲੋਕ ਦੋ ਬੋਰੀਆਂ ਖਰੀਦਣ ਲਈ ਇੱਕ ਦੂਜੇ ਉੱਤੇ ਚੜ੍ਹੇ ਹੋਏ ਹਨ। ਇਦਾਂ ਲੱਗ ਰਿਹਾ ਹੈ ਜਿਵੇਂ ਕਿ ਕੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੋਵੇ। ਇਸ ਸਥਿਤੀ ਨੂੰ ਦੇਖ ਕੇ ਅਮਰੀਕਾ ਅਤੇ ਕੈਨੇਡਾ ਸਰਕਾਰ ਵੀ ਚਿੰਤਤ ਹੈ। ਅਮਰੀਕਾ ਦੇ ਕੁਝ ਹਿੱਸਿਆਂ ਵਿੱਚ, ਚੌਲ 2200 ਰੁਪਏ ਪ੍ਰਤੀ ਬੋਰੀ ਤੋਂ ਵੱਧ ਵਿਕ ਰਹੇ ਹਨ।
ਇਹ ਵੀ ਪੜ੍ਹੋ: Amritsar News: ਪੱਛਮੀ ਕਮਾਂਡ ਵੱਲੋਂ ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ 'ਮਿਡ-ਕੈਰੀਅਰ-ਸੰਵਾਦ ਪ੍ਰੋਗਰਾਮ 2023' ਦਾ ਆਯੋਜਨ