138 ਕਰੋੜ 'ਚ ਵਿਕਿਆ ਇਹ ਸਿੱਕਾ! ਜਾਣੋ ਕੀ ਹੈ ਇਸ 'ਚ ਖਾਸ
ਰਿਪੋਰਟ ਮੁਤਾਬਕ, ਇਹ ਸੋਨੇ ਦਾ ਸਿੱਕਾ 1933 'ਚ ਬਣਾਇਆ ਗਿਆ ਸੀ, ਜਿਸ 'ਚ ਦੋਵਾਂ ਪਾਸਿਆਂ 'ਤੇ ਉੱਕਰੀ ਹੋਈ ਇੱਕ ਬਾਜ਼ ਦੀ ਸ਼ਕਲ ਸੀ। ਇਸ ਸਿੱਕੇ ਦੇ ਇੱਕ ਪਾਸੇ ਉਡਣ ਵਾਲਾ ਬਾਜ਼ ਪੰਛੀ ਹੈ ਅਤੇ ਦੂਜੇ ਪਾਸੇ ਅੱਗੇ ਵਧਦੀ ਹੋਈ ਲਿਬਰਟੀ ਦਾ ਚਿੱਤਰ ਹੈ।
ਨਵੀਂ ਦਿੱਲੀ: ਅੱਜ ਕੱਲ੍ਹ ਪੁਰਾਣੇ ਨੋਟਾਂ, ਸਿੱਕਿਆਂ (ਦੁਰਲੱਭ ਸਿੱਕੇ) ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ। ਇਹ ਸਿੱਕੇ ਤੁਹਾਨੂੰ ਰਾਤੋ-ਰਾਤ ਕਰੋੜਪਤੀ ਬਣਨ ਦਾ ਮੌਕਾ ਦੇ ਸਕਦੇ ਹਨ। ਜੇ ਤੁਸੀਂ ਪੁਰਾਣੇ ਸਿੱਕੇ ਇਕੱਠੇ ਕਰਨ ਦੇ ਸ਼ੌਕੀਨ ਹੋ, ਤਾਂ ਇਹ ਤੁਹਾਡੇ ਲਈ ਬਹੁਤ ਲਾਹੇਵੰਦ ਸੌਦਾ ਸਾਬਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਸਿੱਕੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਖਰੀਦਣ ਲਈ 138 ਕਰੋੜ ਰੁਪਏ ਦੀ ਬੋਲੀ ਲੱਗੀ।ਆਓ ਜਾਣੀਏ ਇਸ ਬਾਰੇ ਸਾਰਾ ਮਾਮਲਾ:
1400 ਰੁਪਏ ਦਾ ਇਹ ਸਿੱਕਾ
ਰਾਊਟਰਜ਼ ਦੀ ਰਿਪੋਰਟ ਮੁਤਾਬਕ, ਅਮਰੀਕਾ ਦੇ ਨਿਊਯਾਰਕ ਵਿੱਚ ਸਿਰਫ 20 ਡਾਲਰ ਯਾਨੀ 1400 ਰੁਪਏ ਦੇ ਸਿੱਕੇ ਲਈ ਏਨੀ ਵੱਡੀ ਬੋਲੀ ਲਗਾਈ ਜਾਏਗੀ, ਇਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ। ਇਸ ਆਮ ਜਿਹੇ ਨਜ਼ਰ ਆਉਣ ਵਾਲੇ ਸੋਨੇ ਦੇ ਸਿੱਕੇ ਦੀ ਬੋਲੀ ਲਗਾਉਣ ਦੀ ਰਕਮ ਵਧਦੀ ਗਈ। ਇਹ ਸੋਨੇ ਦਾ ਸਿੱਕਾ 138 ਕਰੋੜ ਰੁਪਏ ਵਿਚ ਨਿਲਾਮ ਹੋਇਆ। ਰਾਊਟਰਜ਼ ਦੀ ਰਿਪੋਰਟ ਮੁਤਾਬਕ ਇੱਕ ਦੁਰਲੱਭ ਟਿਕਟ ਵੀ 60 ਕਰੋੜ ਵਿੱਚ ਨਿਲਾਮ ਹੋਈ।
ਜਾਣੋ ਸਿੱਕੇ ਦੀ ਖਾਸੀਅਤ
ਰਿਪੋਰਟ ਮੁਤਾਬਕ, ਇਹ ਸੋਨੇ ਦਾ ਸਿੱਕਾ 1933 ਵਿੱਚ ਬਣਾਇਆ ਗਿਆ ਸੀ, ਜਿਸ ਵਿੱਚ ਦੋਵਾਂ ਪਾਸਿਆਂ 'ਤੇ ਉੱਕਰੀ ਹੋਈ ਇੱਕ ਬਾਜ਼ ਦੀ ਸ਼ਕਲ ਸੀ। ਇਸ ਸਿੱਕੇ ਦੇ ਇੱਕ ਪਾਸੇ ਉਡਣ ਵਾਲਾ ਬਾਜ਼ ਪੰਛੀ ਹੈ ਅਤੇ ਦੂਜੇ ਪਾਸੇ ਅੱਗੇ ਵਧਦੀ ਹੋਈ ਲਿਬਰਟੀ ਦਾ ਚਿੱਤਰ ਹੈ। ਇਹ ਸਿੱਕਾ ਸ਼ੂਅ ਡਿਜ਼ਾਇਨਰ ਅਤੇ ਕੁਲੈਕਟਰ ਸਟੂਅਰਟ ਵੇਟਜ਼ਮੈਨ ਵਲੋਂ ਵੇਚਿਆ ਗਿਆ। ਹਾਲਾਂਕਿ, ਇਹ ਸਿੱਕਾ ਕਿਸਨੇ ਖਰੀਦਿਆ ਅਤੇ ਕਿਉਂ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਇਹ ਸਿੱਕਾ ਅਜੇ ਵੀ ਨਿੱਜੀ ਹੱਥਾਂ ਵਿਚ ਸੀ
ਕਾਨੂੰਨੀ ਤੌਰ 'ਤੇ ਇਹ ਡਬਲ ਈਗਲ ਸਿੱਕਾ ਅਜੇ ਵੀ ਨਿੱਜੀ ਹੱਥਾਂ ਵਿਚ ਸੀ। ਸੰਭਾਵਨਾਵਾਂ ਸੀ ਕਿ Sotheby auction ਵਿਚ ਇਸ ਸਿੱਕੇ ਦੀ ਨਿਲਾਮੀ 73 ਕਰੋੜ ਤੋਂ 100 ਕਰੋੜ ਵਿਚ ਵਿਕ ਸਕਦੀ ਹੈ, ਪਰ ਜਦੋਂ ਮੰਗਲਵਾਰ ਨੂੰ ਨਿਲਾਮੀ ਸ਼ੁਰੂ ਹੋਈ ਤਾਂ ਬੋਲੀ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਸਿੱਕੇ ਦੀ ਕੀਮਤ ਕਰੋੜਾਂ ਵਿੱਚ ਪਹੁੰਚੀ ਅਤੇ ਇਸ ਨੇ ਇੱਕ ਰਿਕਾਰਡ ਕਾਇਮ ਕੀਤਾ।
ਇਹ ਵੀ ਪੜ੍ਹੋ: ਵਿਦੇਸ਼ ਲੈ ਜਾਣ ਦਾ ਲਾਲਚ ਦੇ ਪਤਨੀ ਵਲੋਂ 68 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin