ਟੋਲ ਪਲਾਜ਼ਾ 'ਤੇ ਟਰੱਕ ਡਰਾਈਵਰ ਦੇ ਖਾਤੇ 'ਚੋਂ ਕੱਟੇ ਗਏ 43 ਲੱਖ ਰੁਪਏ! ਵਾਪਸ ਦੇਣ ਤੋਂ ਵੀ ਕੀਤਾ ਇਨਕਾਰ
ਟੋਲ ਪਲਾਜ਼ਾ ਵਾਲਿਆ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਟੋਲ ਰੋਡ ਤੋਂ ਵਾਰ-ਵਾਰ ਲੰਘਣ 'ਤੇ ਇਕ ਟਰੱਕ ਡਰਾਈਵਰ ਦੇ ਖਾਤੇ 'ਚੋਂ ਕਰੀਬ 43 ਲੱਖ ਰੁਪਏ ਦੀ ਰਕਮ ਕੱਟ ਲਈ ਗਈ।
Trending: ਟੋਲ ਪਲਾਜ਼ਾ ਵਾਲਿਆ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਟੋਲ ਰੋਡ ਤੋਂ ਵਾਰ-ਵਾਰ ਲੰਘਣ 'ਤੇ ਇਕ ਟਰੱਕ ਡਰਾਈਵਰ ਦੇ ਖਾਤੇ 'ਚੋਂ ਕਰੀਬ 43 ਲੱਖ ਰੁਪਏ ਦੀ ਰਕਮ ਕੱਟ ਲਈ ਗਈ। ਅਜਿਹਾ ਟਰਾਂਸਪੋਰਟ ਏਜੰਸੀ ਦੀ ਗਲਤੀ ਕਾਰਨ ਹੋਇਆ। ਜਦੋਂ ਟਰੱਕ ਡਰਾਈਵਰ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਖਾਤੇ ਵਿੱਚ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਕ੍ਰੈਡਿਟ ਨੋਟ ਲੈਣ ਲਈ ਕਿਹਾ ਗਿਆ।
ਦਰਅਸਲ, ਇਹ ਪੂਰਾ ਮਾਮਲਾ ਆਸਟ੍ਰੇਲੀਆ ਦਾ ਹੈ। ਜਿੱਥੇ ਹਰ ਵਾਰ ਨਿਊ ਸਾਊਥ ਵੇਲਜ਼ ਵਿੱਚ ਟੋਲ ਰੋਡ ਤੋਂ ਲੰਘਣ ਵੇਲੇ ਜੇਸਨ ਕਲੈਂਟਨ ਦੇ ਖਾਤੇ ਵਿੱਚੋਂ ਕਰੀਬ 75 ਹਜ਼ਾਰ ਰੁਪਏ ਕੱਟ ਲਏ ਜਾਂਦੇ ਸੀ। ਟਰਾਂਸਪੋਰਟ ਏਜੰਸੀ ਨੇ ਉਸ ਤੋਂ ਇਕ ਵਾਰ ਕਰੀਬ 13 ਲੱਖ ਰੁਪਏ ਵਸੂਲੇ। ਮਾਮਲੇ ਬਾਰੇ ਸਟੇਟ ਟਰਾਂਸਪੋਰਟ ਅਤੇ ਰੋਡ ਏਜੰਸੀ ਨੇ ਕਿਹਾ ਕਿ ਉਹ ਕ੍ਰੈਡਿਟ ਨੋਟ ਰਾਹੀਂ ਕਲੈਂਟਨ ਦੇ ਪੈਸੇ ਵਾਪਸ ਕਰਨਗੇ।
ਪਰ ਟਰੱਕ ਡਰਾਈਵਰ ਨੇ ਟਰਾਂਸਪੋਰਟ ਏਜੰਸੀ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਆਸਟ੍ਰੇਲੀਆ ਦੇ 2ਜੀਬੀ ਰੇਡੀਓ ਨਾਲ ਗੱਲਬਾਤ ਦੌਰਾਨ ਜੇਸਨ ਕਲੇਨਟਨ ਨੇ ਕਿਹਾ, "ਨਿਊ ਸਾਊਥ ਵੇਲਜ਼ ਅਤੇ ਈ-ਟੋਲ ਨੇ ਮੇਰੇ ਨਾਲ ਭੱਦਾ ਮਜ਼ਾਕ ਕੀਤਾ ਹੈ।ਮੈਂ ਪੂਰੀ ਤਰ੍ਹਾਂ ਨਿਰਾਸ਼ ਹਾਂ। ਕ੍ਰੈਡਿਟ ਨੋਟ ਵਿਕਲਪ ਮੇਰੇ ਲਈ ਬਿਲਕੁਲ ਵੀ ਚੰਗਾ ਨਹੀਂ ਹੈ।"
ਕਲੈਂਟਨ ਉਨ੍ਹਾਂ 45,000 ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਟੋਲ ਰੋਡ ਦੀ ਵਰਤੋਂ ਕਰਨ ਲਈ ਗਲਤੀ ਨਾਲ ਨਿਯਮਤ ਚਾਰਜ ਤੋਂ ਦੁੱਗਣਾ ਚਾਰਜ ਕੀਤਾ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਟਰਾਂਸਪੋਰਟ ਦੇ ਮੁੱਖ ਸੰਚਾਲਨ ਅਧਿਕਾਰੀ ਹਾਵਰਡ ਕੋਲਿਨਜ਼ ਨੇ ਇਸ ਘਟਨਾ ਲਈ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਸੰਸਥਾ ਅਜਿਹੇ ਸਾਰੇ ਡਰਾਈਵਰਾਂ ਨੂੰ ਰਿਫੰਡ ਕਰੇਗੀ ਜਿਨ੍ਹਾਂ ਤੋਂ ਜ਼ਿਆਦਾ ਪੈਸੇ ਲਏ ਗਏ ਹਨ।
ਸੜਕ ਮੰਤਰੀ ਨੈਟਲੀ ਵਾਰਡ ਨੇ ਕਿਹਾ ਕਿ ਇਹ ਗਲਤੀ ਨਹੀਂ ਹੋਣੀ ਚਾਹੀਦੀ ਸੀ। ਉਸਨੇ ਅੱਗੇ ਕਿਹਾ ਜਦੋਂ ਇੱਕ ਖਾਤੇ ਤੋਂ ਪੈਸੇ ਕੱਟੇ ਜਾਂਦੇ ਹਨ, ਤਾਂ ਉਸੇ ਖਾਤੇ ਵਿੱਚ ਪੈਸੇ ਵਾਪਸ ਕੀਤੇ ਜਾਣੇ ਚਾਹੀਦੇ ਹਨ।ਨੈਟਲੀ ਵਾਰਡ ਨੇ ਦਾਅਵਾ ਕੀਤਾ ਹੈ ਕਿ ਨਿਊ ਸਾਊਥ ਵੇਲਜ਼ ਟਰਾਂਸਪੋਰਟ ਨੇ ਸਾਰਿਆਂ ਨੂੰ ਰਿਫੰਡ ਕਰ ਦਿੱਤਾ ਹੈ। ਅਤੇ ਕਾਰ ਮਾਲਕਾਂ ਨੂੰ ਥੋੜਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ। ਕਿਉਂਕਿ ਹੋ ਸਕਦਾ ਹੈ ਕਿ ਲੋਕ ਆਪਣੇ ਬੈਂਕ ਦੇ ਦੇਰੀ ਨਾਲ ਪੈਸੇ ਲੈਣ ਵਿੱਚ ਕੁਝ ਸਮਾਂ ਲੈ ਰਹੇ ਹੋਣ।