Viral Video: ਸੜਕ 'ਤੇ ਅਜੀਬ ਤਰੀਕੇ ਨਾਲ ਬੁਲੇਟ ਚਲਾਉਂਦੇ ਨਜ਼ਰ ਆਏ ਸਰਦਾਰ ਜੀ, ਲੋਕਾਂ ਨੇ ਕਿਹਾ - ਸਾਵਧਾਨ ਰਹੋ
Watch: ਇਨ੍ਹੀਂ ਦਿਨੀਂ ਇੱਕ ਸਰਦਾਰ ਜੀ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਧੂਮ ਮਚਾ ਰਿਹਾ ਹੈ। ਵੀਡੀਓ 'ਚ ਜਿਸ ਤਰ੍ਹਾਂ ਸਰਦਾਰ ਜੀ ਸੜਕ 'ਤੇ ਬੁਲੇਟ ਚਲਾ ਰਹੇ ਹਨ, ਉਸ ਨੂੰ ਦੇਖ ਕੇ ਲੋਕ ਹੈਰਾਨ ਹਨ ਅਤੇ ਹੱਸ ਹੱਸ ਕਮਲੇ ਰੋ ਰਹੇ ਹਨ।
Viral Video: ਦੁਨੀਆ ਭਰ 'ਚ ਕਈ ਅਜਿਹੇ ਲੋਕ ਹਨ, ਜੋ ਆਪਣੀ ਕਾਬਲੀਅਤ ਦੇ ਦਮ 'ਤੇ ਲੋਕਾਂ ਨੂੰ ਹੈਰਾਨ ਕਰਦੇ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਅਜੀਬੋ-ਗਰੀਬ ਕਰਤੱਬ ਦਿਖਾ ਕੇ ਲੋਕਾਂ ਦੇ ਹੋਸ਼ ਉਡਾ ਦਿੰਦੇ ਹਨ। ਹਾਲ ਹੀ 'ਚ ਸਰਦਾਰ ਜੀ ਦੀ ਅਜਿਹੀ ਹੀ ਇੱਕ ਵੀਡੀਓ ਇੰਟਰਨੈੱਟ 'ਤੇ ਧੂਮ ਮਚਾ ਰਹੀ ਹੈ। ਵੀਡੀਓ 'ਚ ਜਿਸ ਤਰ੍ਹਾਂ ਸਰਦਾਰ ਜੀ ਆਪਣੀ ਬੁਲੇਟ ਨੂੰ ਸੜਕ 'ਤੇ ਚਲਾ ਰਹੇ ਹਨ, ਉਸ ਨੂੰ ਦੇਖ ਕੇ ਲੋਕ ਹੈਰਾਨ ਹਨ ਅਤੇ ਹੱਸ ਹੱਸ ਕਮਲੇ ਰੋ ਰਹੇ ਹਨ। ਵੀਡੀਓ 'ਚ ਚੱਲਦੀ ਬੁਲੇਟ 'ਤੇ ਬੈਠਣ ਦਾ ਸਰਦਾਰ ਜੀ ਦਾ ਅੰਦਾਜ਼ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।
ਇਨ੍ਹੀਂ ਦਿਨੀਂ ਪੰਜਾਬ ਦੀਆਂ ਸੜਕਾਂ 'ਤੇ ਕੈਦ ਹੋਈ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਇੱਕ ਮਿੰਟ ਲਈ ਦੰਗ ਰਹਿ ਜਾਓਗੇ। ਵੀਡੀਓ ਦੇਖਣ ਤੋਂ ਬਾਅਦ ਕੁਝ ਲੋਕ ਮਸਤੀ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਭਾਰਤ ਦੇ ਲੋਕ ਕਿਸੇ ਵੀ ਕਾਰ ਨੂੰ ਟੇਸਲਾ 'ਚ ਬਦਲ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪਟਿਆਲਾ-ਸਮਾਣਾ ਰੋਡ ਦੀ ਹੈ।
https://www.instagram.com/reel/C2kA9_VSuoG/?utm_source=ig_web_copy_link
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸਰਦਾਰ ਜੀ ਆਪਣੇ ਬੁਲੇਟ ਦੀ ਸਵਾਰੀ ਦਾ ਬਹੁਤ ਹੀ ਮਜ਼ੇਦਾਰ ਅੰਦਾਜ਼ ਵਿੱਚ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਪਿੱਛੇ ਤੋਂ ਆ ਰਹੇ ਇੱਕ ਕਾਰ ਸਵਾਰ ਨੇ ਮਸਤੀ ਲਈ ਇਸ ਵੀਡੀਓ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: Google ਅਤੇ Facebook ਚੋਰੀ ਕਰਦੇ ਨੇ ਬੱਚਿਆਂ ਦੇ ਐਪਸ ਤੋਂ ਜ਼ਿਆਦਾਤਰ ਡੇਟਾ, ਇੱਥੇ ਜਾਣੋ ਪੂਰੀ ਸਟੱਡੀ ਵੇਰਵੇ
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਰਦਾਰ ਜੀ ਇੱਕ ਪਾਸੇ ਤੋਂ ਲੱਤ 'ਤੇ ਲੱਟ ਰੱਕ ਕੇ ਬੁਲੇਟ ਚਲਾ ਰਹੇ ਹਨ। ਇਸ ਵੀਡੀਓ ਨੂੰ 1000thingsinludhiana ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। 2 ਦਿਨ ਪਹਿਲਾਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ 1 ਲੱਖ 27 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਯੂਜ਼ਰਸ ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ ਅਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਲੋਕ ਬੇਲੋੜੇ ਟੇਸਲਾ ਟੇਸਲਾ ਦਾ ਰੌਲਾ ਪਾਉਂਦੇ ਹਨ। ਭਾਰਤ ਦੇ ਲੋਕ ਇੰਨੇ ਪ੍ਰਤਿਭਾਸ਼ਾਲੀ ਹਨ ਕਿ ਉਹ ਟੇਸਲਾ ਵਾਂਗ ਬੁਲੇਟ ਵੀ ਚਲਾ ਸਕਦੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਇਸ ਤਰ੍ਹਾਂ ਦਾ ਨਜ਼ਾਰਾ ਭਾਰਤ 'ਚ ਹੀ ਦੇਖਿਆ ਜਾ ਸਕਦਾ ਹੈ।' ਤੀਜੇ ਯੂਜ਼ਰ ਨੇ ਲਿਖਿਆ, 'ਹੁਣ ਪੰਜਾਬ ਪੁਲਿਸ ਇਸ ਵਿਅਕਤੀ ਨੂੰ ਲੱਭ ਰਹੀ ਹੈ।'
ਇਹ ਵੀ ਪੜ੍ਹੋ: Realme 12 Pro 5G Series ਭਾਰਤ 'ਚ ਹੋਈ ਲਾਂਚ, ਕੀਮਤ ਤੋਂ ਲੈ ਕੇ ਸਪੈਸਿਕਸ ਤੱਕ ਪੂਰੀ ਜਾਣਕਾਰੀ ਜਾਣੋ