ਪੜਚੋਲ ਕਰੋ
Advertisement
ਇਸ ਦੇਸ਼ 'ਚ ਰਹਿੰਦੇ ਹਨ ਦੁਨੀਆ ਦੇ ਸਭ ਤੋਂ ਰੋਮਾਂਟਿਕ ਲੋਕ , ਨਵੇਂ ਸਰਵੇਖਣ ਵਿੱਚ ਹੋਇਆ ਖੁਲਾਸਾ
ਇਕ ਸਰਵੇਖਣ ਵਿਚ ਸਕਾਟਲੈਂਡ ਦੇ ਲੋਕਾਂ ਨੂੰ ਦੁਨੀਆ ਵਿਚ ਸਭ ਤੋਂ ਵਧੀਆ ਲਵਰ ਮੰਨਿਆ ਗਿਆ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਬ੍ਰਿਟੇਨ ਦੇ 2,000 ਲੋਕਾਂ ਨੇ ਮੰਨਿਆ ਕਿ ਰੋਮਾਂਟਿਕ ਛੁੱਟੀਆਂ ਮਨਾਉਣ ਵਾਲਿਆਂ ਵਿੱਚ ਸਕਾਟਿਸ਼ ਲੋਕ ਦੁਨੀਆ ਦੇ ਸਭ ਤੋਂ ਵਧੀਆ ਲਵਰ ਹੁੰਦੇ ਹਨ।
ਇਕ ਸਰਵੇਖਣ ਵਿਚ ਸਕਾਟਲੈਂਡ ਦੇ ਲੋਕਾਂ ਨੂੰ ਦੁਨੀਆ ਵਿਚ ਸਭ ਤੋਂ ਵਧੀਆ ਲਵਰ ਮੰਨਿਆ ਗਿਆ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਬ੍ਰਿਟੇਨ ਦੇ 2,000 ਲੋਕਾਂ ਨੇ ਮੰਨਿਆ ਕਿ ਰੋਮਾਂਟਿਕ ਛੁੱਟੀਆਂ ਮਨਾਉਣ ਵਾਲਿਆਂ ਵਿੱਚ ਸਕਾਟਿਸ਼ ਲੋਕ ਦੁਨੀਆ ਦੇ ਸਭ ਤੋਂ ਵਧੀਆ ਲਵਰ ਹੁੰਦੇ ਹਨ। ਅਧਿਐਨ ਮੁਤਾਬਕ ਸਕਾਟਲੈਂਡ ਦੇ ਲੋਕਾਂ ਨੇ ਇਸ ਮਾਮਲੇ 'ਚ ਬ੍ਰਿਟਿਸ਼, ਵੈਲਸ਼ ਅਤੇ ਆਇਰਿਸ਼ ਲੋਕਾਂ ਨੂੰ ਫਰੈਂਚ, ਇਟਾਲੀਅਨ ਅਤੇ ਅਮਰੀਕੀ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਇਸ ਕਵਿਜ਼ ਵਿੱਚ ਭਾਗ ਲੈਣ ਵਾਲਿਆਂ ਨੂੰ 1 ਤੋਂ 10 ਦੇ ਪੈਮਾਨੇ 'ਤੇ ਆਪਣੇ ਛੁੱਟੀਆਂ ਦੇ ਸਕੇਲ 'ਤੇ ਰੇਟ ਕਰਨ ਲਈ ਕਿਹਾ ਗਿਆ ਸੀ, ਕੁਝ ਦੇਸ਼ਾਂ ਨੇ 7 ਅਤੇ 10 ਦੇ ਵਿਚਕਾਰ ਅੰਕ ਲੈ ਕੇ ਟੌਪ 10 'ਚ ਜਗ੍ਹਾ ਹਾਸਿਲ ਕੀਤੀ। ਲਿਸਟ 'ਚ ਸਕਾਟਲੈਂਡ 43 ਫੀਸਦੀ ਅੰਕਾਂ ਨਾਲ ਸਭ ਤੋਂ ਉੱਪਰ ਹੈ। ਜਦਕਿ ਵੇਲਜ਼ ਨੇ 30 ਫੀਸਦੀ ਅੰਕਾਂ ਨਾਲ ਆਖਰੀ ਸਥਾਨ ਹਾਸਲ ਕੀਤਾ।
ਟਾਪ-10 'ਚ ਇਨ੍ਹਾਂ ਦੇਸ਼ਾਂ ਦੇ ਨਾਂ
ਸਕਾਟਲੈਂਡ ਤੋਂ ਬਾਅਦ ਲਿਸਟ 'ਚ ਦੂਜੇ ਸਥਾਨ 'ਤੇ ਇਟਲੀ (41%), ਤੀਜੇ ਸਥਾਨ 'ਤੇ ਫਰਾਂਸ (38%), ਚੌਥੇ ਸਥਾਨ 'ਤੇ ਇੰਗਲੈਂਡ (37%), ਪੰਜਵੇਂ ਸਥਾਨ 'ਤੇ ਸਪੇਨ (35%), ਛੇਵੇਂ ਸਥਾਨ 'ਤੇ ਅਮਰੀਕਾ (34%), ਸਤਵੇਂ ਸਥਾਨ 'ਤੇ ਪੁਰਤਗਾਲ (32%), ਅੱਠਵੇਂ ਸਥਾਨ 'ਤੇ ਆਇਰਲੈਂਡ (32%) (31%), ਨੌਵੇਂ ਸਥਾਨ 'ਤੇ ਸਵੀਡਨ (31%) ਅਤੇ 10ਵੇਂ ਸਥਾਨ 'ਤੇ ਵੇਲਜ਼ (30%) ਦਾ ਨਾਮ ਸ਼ਾਮਿਲ ਹੈ।
ਐਡਿਨਬਰਗ ਦੇ ਰਹਿਣ ਵਾਲੇ 41 ਸਾਲਾ ਡੇਰੇਕ ਸਿੰਪਸਨ ਦਾ ਕਹਿਣਾ ਹੈ, 'ਲਵਇਟ ਕੋਵਰਿਟ ਨਾਂ ਦੀ ਕੰਪਨੀ ਦੁਆਰਾ ਕੀਤੇ ਗਏ ਇਸ ਸਰਵੇਖਣ ਦੇ ਅੰਕੜੇ ਉਸ ਨੂੰ ਬਿਲਕੁਲ ਵੀ ਹੈਰਾਨ ਨਹੀਂ ਕਰਦੇ। ਸਕਾਟਿਸ਼ ਲੋਕ ਆਪਣੇ ਸਾਥੀਆਂ ਨੂੰ ਆਕਰਸ਼ਿਤ ਕਰਨ ਅਤੇ ਚੰਗੀ ਛਾਪ ਛੱਡਣ ਦੀ ਕਲਾ ਵਿੱਚ ਮਾਹਰ ਹਨ। ਸਰਵੇਖਣ ਕਰਨ ਵਾਲੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਛੁੱਟੀਆਂ ਮਨਾਉਣੀਆਂ ਸੱਭਿਆਚਾਰ ਅਤੇ ਭੋਜਨ ਦੇ ਨਾਲ ਇੱਕ ਯਾਤਰਾ ਦਾ ਹਿੱਸਾ ਸਨ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement