Bike Viral Video: ਇਹ ਸਰਦਾਰ ਪਿਛਲੀ ਸੀਟ ਤੇ ਬੈਠ ਇੰਝ ਮੌਤ ਨੂੰ ਦੇ ਰਿਹਾ ਬੁਲਾਵਾ, ਦੇਖੋ ਕਿਵੇਂ ਖੁਦ ਫਰਾਟੇਦਾਰ ਚੱਲ ਰਹੀ ਬਾਈਕ
Bike Viral Video: ਸੋਸ਼ਲ ਮੀਡੀਆ 'ਤੇ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਤੁਸੀਂ ਕਦੇ ਨਹੀਂ ਜਾਣਦੇ ਕਿ ਤੁਸੀਂ ਇੱਥੇ ਕੀ ਅਤੇ ਕਦੋਂ ਦੇਖੋਗੇ। ਕਦੇ-ਕਦੇ ਕੁਝ ਵੀਡੀਓ ਤੁਹਾਨੂੰ ਹਸਾਉਣਗੇ ਅਤੇ ਕਈ ਵਾਰ ਕੁਝ
Bike Viral Video: ਸੋਸ਼ਲ ਮੀਡੀਆ 'ਤੇ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਤੁਸੀਂ ਕਦੇ ਨਹੀਂ ਜਾਣਦੇ ਕਿ ਤੁਸੀਂ ਇੱਥੇ ਕੀ ਅਤੇ ਕਦੋਂ ਦੇਖੋਗੇ। ਕਦੇ-ਕਦੇ ਕੁਝ ਵੀਡੀਓ ਤੁਹਾਨੂੰ ਹਸਾਉਣਗੇ ਅਤੇ ਕਈ ਵਾਰ ਕੁਝ ਵਾਇਰਲ ਵੀਡੀਓ ਤੁਹਾਡੇ ਹੋਸ਼ ਉਡਾ ਦੇਣਗੇ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਲੋਕਾਂ ਦੇ ਧਿਆਨ 'ਚ ਆਇਆ ਹੈ, ਜਿਸ 'ਚ ਇਕ ਵਿਅਕਤੀ ਚੱਲਦੇ ਮੋਟਰਸਾਈਕਲ ਦੇ ਪਿਛਲੀ ਸੀਟ ਤੇ ਬੈਠਾ ਮੋਬਾਈਲ ਤੇ ਗੱਲਾਂ ਬਾਤਾ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇਸ ਮੋਟਰਸਾਈਰਲ ਨੂੰ ਨਹੀਂ ਚਲਾ ਰਿਹਾ ਬਲਕਿ ਉਹ ਆਪਣੇ ਆਪ ਚੱਲ ਰਿਹਾ ਹੈ।
Must be a very important call... pic.twitter.com/ovG5WknZS6
— Dr. Ajayita (@DoctorAjayita) June 7, 2023
ਵਾਇਰਲ ਹੋ ਰਿਹਾ ਵੀਡੀਓ ਸਿਰਫ 15 ਸਕਿੰਟਾਂ ਦਾ ਹੈ ਪਰ ਇਹ ਤੁਹਾਡੇ ਹੋਸ਼ ਉੱਡਾ ਦੇਵੇਗਾ। ਵੀਡੀਓ 'ਚ ਸਰਦਾਰ ਜੀ ਨੂੰ ਬਾਈਕ 'ਤੇ ਬੈਠੇ ਦੇਖਿਆ ਜਾ ਸਕਦਾ ਹੈ। ਉਹ ਬਾਈਕ ਦੀ ਪਿਛਲੀ ਸੀਟ 'ਤੇ ਆਪਣੀ ਇਕ ਲੱਤ ਨੂੰ ਦੂਜੀ ਲੱਤ 'ਤੇ ਰੱਖ ਕੇ ਬੈਠਾ ਹੈ ਅਤੇ ਫੋਨ 'ਤੇ ਗੱਲ ਕਰਦੇ ਹੋਏ ਰਾਈਡ ਦਾ ਅਨੰਦ ਲੈਂਦਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ ਬੇਫਿਕਰ ਅਤੇ ਫ਼ੋਨ 'ਤੇ ਰੁੱਝਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਦੌਰਾਨ ਬਾਈਕ ਦੀ ਅਗਲੀ ਸੀਟ 'ਤੇ ਕੋਈ ਨਹੀਂ ਸੀ। ਮਤਲਬ ਬਾਈਕ ਆਪਣੇ ਆਪ ਚਲਦੀ ਦਿਖਾਈ ਦਿੱਤੀ। ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹੋਣਾ ਸੁਭਾਵਿਕ ਹੈ। ਜਿਵੇਂ ਕਿ ਤੁਸੀਂ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ, ਰਾਈਡਰ ਨੇ ਇਸ ਦ੍ਰਿਸ਼ ਨੂੰ ਕੈਮਰੇ ਵਿਚ ਕੈਦ ਕਰ ਲਿਆ।
ਯੂਜ਼ਰਸ ਨੇ ਮਿਲਿਆ-ਜੁਲਿਆ ਜਵਾਬ ਦਿੱਤਾ...
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ, ਜਿੱਥੇ ਇਸ ਨੂੰ ਕਾਫੀ ਪਸੰਦ ਕੀਤਾ ਗਿਆ। ਹੁਣ ਤੱਕ ਇਸ ਵੀਡੀਓ ਨੂੰ 70 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 850 ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਦੀ ਮਿਲੀ-ਜੁਲੀ ਪ੍ਰਤੀਕਿਰਿਆ ਆਈ ਹੈ। ਇਕ ਯੂਜ਼ਰ ਨੇ ਲਿਖਿਆ ਕਿ ਇਨ੍ਹਾਂ ਲੋਕਾਂ ਦੇ ਲਾਇਸੈਂਸ ਹਟਾ ਦਿੱਤੇ ਜਾਣੇ ਚਾਹੀਦੇ ਹਨ। ਇਸ ਵੀਡੀਓ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਇਤਰਾਜ਼ ਜਤਾਇਆ ਜਾ ਰਿਹਾ ਹੈ।