Shortest Marriage: ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਤਲਾਕ, ਇਤਿਹਾਸ ਦਾ ਇਹ ਸਭ ਤੋਂ ਛੋਟਾ ਵਿਆਹ
Trending News: ਵਿਆਹ ਵਿੱਚ ਸੱਤ ਫੇਰੇ ਲੈਂਦੇ ਸਮੇਂ, ਲਾੜਾ-ਲਾੜੀ ਅਕਸਰ ਸੱਤ ਜਨਮਾਂ ਤੱਕ ਇਕੱਠੇ ਰਹਿਣ ਦੀ ਕਸਮ ਖਾਂਦੇ ਹਨ। ਇੱਕ ਦੂਜੇ ਦਾ ਸਾਥ ਦੇਣ ਦਾ ਵਾਅਦਾ ਕਰਦੇ ਹਨ। ਮਜ਼ਬੂਤ ਰਿਸ਼ਤਿਆਂ ਕਾਰਨ ਕੁਝ ਵਿਆਹ ਹਰ
Trending News: ਵਿਆਹ ਵਿੱਚ ਸੱਤ ਫੇਰੇ ਲੈਂਦੇ ਸਮੇਂ, ਲਾੜਾ-ਲਾੜੀ ਅਕਸਰ ਸੱਤ ਜਨਮਾਂ ਤੱਕ ਇਕੱਠੇ ਰਹਿਣ ਦੀ ਕਸਮ ਖਾਂਦੇ ਹਨ। ਇੱਕ ਦੂਜੇ ਦਾ ਸਾਥ ਦੇਣ ਦਾ ਵਾਅਦਾ ਕਰਦੇ ਹਨ। ਮਜ਼ਬੂਤ ਰਿਸ਼ਤਿਆਂ ਕਾਰਨ ਕੁਝ ਵਿਆਹ ਹਰ ਕਸੌਟੀ 'ਤੇ ਪੂਰੇ ਉਤਰਦੇ ਹਨ ਤੇ ਲੰਬੇ ਸਮੇਂ ਤੱਕ ਚੱਲਦੇ ਹਨ। ਇਸ ਦੇ ਨਾਲ ਹੀ ਕੁਝ ਵਿਆਹ ਛੋਟੀਆਂ-ਛੋਟੀਆਂ ਗੱਲਾਂ 'ਤੇ ਆਪਸੀ ਮਤਭੇਦ ਕਾਰਨ ਪਲਾਂ 'ਚ ਟੁੱਟ ਜਾਂਦੇ ਹਨ। ਵਿਆਹੇ ਜੋੜੇ ਇਕ ਪੱਲ ਵਿੱਚ ਵੱਖ ਹੋ ਜਾਂਦੇ ਹਨ।
ਅਜਿਹਾ ਹੀ ਇੱਕ ਵਿਆਹ ਸੰਯੁਕਤ ਅਰਬ ਅਮੀਰਾਤ (United Arab Emirates) ਵਿੱਚ ਹੋਇਆ, ਜਿਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਦੇ ਕੁਝ ਘੰਟਿਆਂ ਬਾਅਦ ਹੀ ਲਾੜਾ-ਲਾੜੀ ਵੱਖ ਹੋ ਗਏ। ਜਾਣਕਾਰੀ ਮੁਤਾਬਕ ਇਹ ਵਿਆਹ ਯੂਏਈ ਦੇ ਇਤਿਹਾਸ ਦਾ ਸਭ ਤੋਂ ਛੋਟਾ ਵਿਆਹ ਸੀ।
ਯੂਏਈ ਦੇ ਇਤਿਹਾਸ ਵਿੱਚ ਸਭ ਤੋਂ ਛੋਟਾ ਵਿਆਹ
ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ 'ਚ ਦੇਸ਼ 'ਚ ਵਿਆਹ ਤੋਂ ਬਾਅਦ ਹੋਏ ਤਲਾਕ ਦੇ ਅੰਕੜੇ ਜਾਰੀ ਕੀਤੇ ਗਏ ਸਨ। ਸੰਯੁਕਤ ਅਰਬ ਅਮੀਰਾਤ ਦੇ ਨਿਆਂ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਇਹ ਮਾਮਲੇ 2021 ਵਿੱਚ ਯੂਏਈ ਵਿੱਚ ਦਰਜ ਹੋਏ 648 ਤਲਾਕ ਦੇ ਮਾਮਲਿਆਂ ਵਿੱਚੋਂ ਸਨ।
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 311 ਤਲਾਕ ਦੇ ਮਾਮਲਿਆਂ ਵਿੱਚ ਅਮੀਰੀ ਜੋੜੇ ਸ਼ਾਮਲ ਸਨ। ਜਦੋਂ ਕਿ 194 ਪ੍ਰਵਾਸੀ ਜੋੜਿਆਂ ਦਾ ਤਲਾਕ ਹੋ ਚੁੱਕਿਆ ਹੈ। ਰਿਪੋਰਟ ਮੁਤਾਬਕ ਯੂਏਈ ਵਿੱਚ ਪਿਛਲੇ ਸਾਲ ਦੌਰਾਨ ਰਜਿਸਟਰਡ ਵਿਆਹਾਂ ਦੀ ਕੁੱਲ ਗਿਣਤੀ 4,542 ਸੀ।
ਯੂਏਈ ਵਿੱਚ ਤਲਾਕ ਦੇ ਅੰਕੜੇ
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਵਿਆਹ ਇੱਕ ਦਿਨ ਤੋਂ ਲੈ ਕੇ 15 ਦਿਨ ਤੱਕ ਚੱਲੇ। ਵਿਆਹੇ ਜੋੜਿਆਂ ਨੇ ਵਿਆਹ ਵਿੱਚ ਇੱਕ ਮਹੀਨਾ ਬਿਤਾਉਣ ਤੋਂ ਪਹਿਲਾਂ ਹੀ ਵੱਖ-ਵੱਖ ਕਾਰਨਾਂ ਕਰਕੇ ਤਲਾਕ ਲਈ ਅਰਜ਼ੀ ਦਿੱਤੀ ਹੈ। ਵਿਆਹ ਦੇ 24 ਘੰਟੇ ਬਾਅਦ ਹੀ ਇੱਕ ਜੋੜੇ ਦਾ ਤਲਾਕ ਹੋ ਗਿਆ। ਜੋ ਕਿ ਪਿਛਲੇ ਸਾਲ ਦੌਰਾਨ ਯੂਏਈ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ ਛੋਟਾ ਵਿਆਹ ਸੀ।
ਇਹ ਵੀ ਪੜ੍ਹੋ: ਸੌਣ ਦੇ ਸ਼ੌਕੀਨਾਂ ਲਈ ਸ਼ਾਨਦਾਰ ਨੌਕਰੀ ਦਾ ਆਫ਼ਰ, ਆਰਾਮ ਨਾਲ ਸੌਂਵੋ ਤੇ ਹਰ ਘੰਟੇ 18660 ਰੁਪਏ ਕਮਾਓ
ਅਧਿਕਾਰੀਆਂ ਨੇ ਤਲਾਕ ਦੇ ਕਈ ਮਾਮਲੇ ਵੀ ਦਰਜ ਕੀਤੇ ਹਨ ਜਿੱਥੇ ਜੋੜਿਆਂ ਨੇ ਵੱਖ ਹੋਣ ਤੋਂ ਪਹਿਲਾਂ ਵਿਆਹ ਵਿੱਚ ਲੰਬਾ ਸਮਾਂ ਬਿਤਾਇਆ ਸੀ। ਇਨ੍ਹਾਂ ਵਿੱਚ ਇੱਕ ਪ੍ਰਵਾਸੀ ਜੋੜਾ ਵੀ ਸੀ ਜਿਸ ਨੇ ਵਿਆਹ ਦੇ 47 ਸਾਲ ਬਾਅਦ ਤਲਾਕ ਲਈ ਅਰਜ਼ੀ ਦਿੱਤੀ ਸੀ। ਇਹ ਉਸੇ ਸਮੇਂ ਦੌਰਾਨ ਦਰਜ ਕੀਤਾ ਗਿਆ ਸਭ ਤੋਂ ਲੰਬਾ ਵਿਆਹ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :