(Source: ECI/ABP News/ABP Majha)
ਫਰਸ਼ ਤੇ ਸੁੱਤੇ ਨੌਜਵਾਨ ਦੀ ਪੈਂਟ 'ਚ ਵੜਿਆ ਜ਼ਹਿਰੀਲਾ ਸੱਪ, ਜਾਣੋ ਫਿਰ ਕੀ ਹੋਇਆ
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਇੱਕ ਬੇਹੱਦ ਖੌਫਨਾਕ ਖ਼ਬਰ ਸਾਹਮਣੇ ਆਈ ਹੈ।ਇਥੇ ਇੱਕ ਜ਼ਮੀਨ ਤੇ ਸੁੱਤੇ ਇੱਕ ਨੌਜਵਾਨ ਦੀ ਪੈਂਟ 'ਚ ਜ਼ਹਿਰੀਲੇ ਸੱਪ ਵੜ੍ਹ ਗਿਆ।
ਮਿਰਜ਼ਾਪੁਰ: ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਇੱਕ ਬੇਹੱਦ ਖੌਫਨਾਕ ਖ਼ਬਰ ਸਾਹਮਣੇ ਆਈ ਹੈ।ਇਥੇ ਇੱਕ ਜ਼ਮੀਨ ਤੇ ਸੁੱਤੇ ਇੱਕ ਨੌਜਵਾਨ ਦੀ ਪੈਂਟ 'ਚ ਜ਼ਹਿਰੀਲੇ ਸੱਪ ਵੜ੍ਹ ਗਿਆ।ਡਰਿਆ ਹੋਇਆ ਨੌਜਵਾਨ ਚਾਰ ਘੰਟੇ ਬਿਨ੍ਹਾਂ ਹਿੱਲੇ ਖੜਾ ਰਿਹਾ।ਬਾਅਦ 'ਚ ਪੰਜ ਸਪੇਰਿਆਂ ਨੇ ਆ ਕਿ ਸੱਪ ਨੂੰ ਪੈਂਟ ਚੋਂ ਬਾਹਰ ਕੱਢਿਆ। ਫਿਰ ਜਾ ਕੇ ਨੌਜਵਾਨ ਨੇ ਸੁੱਖ ਦਾ ਸਾਹ ਲਿਆ।
ਮਿਰਜ਼ਾਪੁਰ ਦੇ ਸਿਕੰਦਰਪੁਰ ਪਿੰਡ ਵਿੱਚ ਪ੍ਰਧਾਨ ਮੰਤਰੀ ਸੌਭਾਗਿਆ ਯੋਜਨਾ ਤਹਿਤ ਬਿਜਲੀਕਰਨ ਦਾ ਕੰਮ ਚੱਲ ਰਿਹਾ ਸੀ। ਬਿਜਲੀਕਰਨ ਦੇ ਕੰਮ ਵਿੱਚ ਲੱਗੇ ਅੱਠ ਕਰਮਚਾਰੀ ਆਂਗਣਵਾੜੀ ਕੇਂਦਰ ਵਿੱਚ ਠਹਿਰੇ ਹੋਏ ਸੀ।ਸੋਮਵਾਰ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ, ਕਰਮਚਾਰੀ ਇੱਕ ਬਿਸਤਰਾ ਵਛਾ ਕੇ ਆਂਗਣਵਾੜੀ ਕੇਂਦਰ 'ਚ ਫਰਸ਼ 'ਤੇ ਲੇਟ ਗਏ।ਇਸ ਦੌਰਾਨ ਜ਼ਹਿਰੀਲਾ ਸੱਪ ਲਵਲੇਸ਼ ਕੁਮਾਰ ਦੀ ਪੈਂਟ ਵਿੱਚ ਵੜ੍ਹ ਗਿਆ।ਜਿਸ ਤੋਂ ਬਾਅਦ ਉਸਨੇ ਆਪਣੇ ਨਾਲ ਸੌਂ ਰਹੇ ਕਾਮਿਆਂ ਨੂੰ ਹੌਲੀ ਜਿਹੀ ਇਸ ਦੀ ਸੂਚਨਾ ਦਿੱਤੀ ਅਤੇ ਪੈਂਟ ਨੂੰ ਢਿੱਲਾ ਕੀਤਾ ਅਤੇ ਇਕ ਖੰਭੇ ਦੇ ਸਹਾਰੇ ਨਾਲ ਹੌਲੀ ਹੌਲੀ ਖੜਾ ਹੋ ਗਿਆ।
ਨੌਜਵਾਨ ਰਾਤ ਭਰ ਬਿਨਾਂ ਹਿੱਲੇ ਖੜਾ ਰਿਹਾ।ਉਸਦੇ ਸਾਹ ਸੁੱਕੇ ਹੋਏ ਸੀ।ਸਵੇਰ ਹੋਣ ਤੇ ਸਪੇਰਾ ਆਇਆ ਅਤੇ ਸੱਪ ਫੜ੍ਹਣ ਦੀ ਕੋਸ਼ਿਸ਼ ਕੀਤੀ।ਡਰਦੇ ਡਰਦੇ ਉਸਨੇ ਪੈਂਟ ਨੂੰ ਕੱਟਣ ਦਾ ਫੈਸਲਾ ਕੀਤਾ।ਜੀਨਸ ਦੀ ਪੈਂਟ ਨੂੰ ਹੌਲੀ ਹੌਲੀ ਬਲੇਡ ਨਾਲ ਕੱਟ ਕੇ ਸੱਪ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ: ਪੰਜਾਬ ਦਾ ਬਦਨਾਮ ਪਿੰਡ ਜਿੱਥੇ ਵਹਿੰਦੇ ਗ਼ੈਰਕਾਨੂੰਨੀ ਸ਼ਰਾਬ ਦੇ ਦਰਿਆ, ਕਈ ਲੋਕਾਂ ਦੀ ਮੌਤ, ਪੁਲਿਸ 'ਤੇ ਉੱਠੇ ਸਵਾਲ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦੀ ਗਿਣਤੀ 30 ਤੋਂ ਵੱਧ, ਸਰਕਾਰ ਵੱਲੋਂ 21 ਦੀ ਪੁਸ਼ਟੀ ਪੰਜਾਬ ਤੋਂ ਬੁਰੀ ਖਬਰ! ਜ਼ਹਿਰੀਲੀ ਸ਼ਰਾਬ ਨਾਲ 21 ਮੌਤਾਂ, ਕੈਪਟਨ ਵੱਲੋਂ ਜਾਂਚ ਦੇ ਹੁਕਮ