ਪੜਚੋਲ ਕਰੋ

ਇਕ ਅਜਿਹੀ ਨਦੀ, ਜਿਸ ਦੇ ਪਾਣੀ ਨੂੰ ਹੱਥ ਲਗਾਉਣ ਤੋਂ ਡਰਦੇ ਹਨ ਲੋਕ, ਵਿਦੇਸ਼ 'ਚ ਨਹੀਂ, ਸਗੋਂ ਭਾਰਤ ਦੇ ਇਸ ਸੂਬੇ 'ਚ ਹੈ...

ਨਦੀ ਦਾ ਨਾਮ ਕਰਮਨਾਸ਼ਾ ਨਦੀ ਹੈ। ਇਹ ਉੱਤਰ ਪ੍ਰਦੇਸ਼ ਸੂਬੇ 'ਚ ਹੈ। ਇਹ ਨਦੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚੋਂ ਲੰਘਦੀ ਹੈ, ਪਰ ਇਸ ਦਾ ਜ਼ਿਆਦਾਤਰ ਹਿੱਸਾ ਯੂਪੀ 'ਚ ਪੈਂਦਾ ਹੈ। ਨਦੀ ਦਾ ਨਾਮ 2 ਸ਼ਬਦਾਂ ਕਰਮ ਅਤੇ ਨਾਸ਼ਾ ਤੋਂ ਬਣਿਆ ਹੈ।

Karmanasa River: ਨਦੀਆਂ ਸਿਰਫ਼ ਸਾਨੂੰ ਪੀਣ ਲਈ ਪਾਣੀ ਹੀ ਨਹੀਂ ਦਿੰਦੀਆਂ, ਸਗੋਂ ਫ਼ਸਲਾਂ ਨੂੰ ਵੀ ਇਨ੍ਹਾਂ ਰਾਹੀਂ ਸਿੰਜਿਆ ਜਾਂਦਾ ਹੈ। ਕਈ ਲੋਕ ਨਦੀਆਂ ਦੇ ਕੰਢੇ ਨਹਾਉਣ ਅਤੇ ਕੱਪੜੇ ਧੋਣ ਦਾ ਕੰਮ ਕਰਦੇ ਹਨ। ਨਦੀ ਦੇ ਕੰਢੇ 'ਤੇ ਕੁੰਭ ਅਤੇ ਮਹਾਕੁੰਭ ਦਾ ਆਯੋਜਨ ਕੀਤਾ ਜਾਂਦਾ ਹੈ। ਨਦੀਆਂ ਨੂੰ ਜੀਵਨ ਵੀ ਕਿਹਾ ਜਾਂਦਾ ਹੈ। ਸਾਡੇ ਦੇਸ਼ 'ਚ ਨਦੀਆਂ ਨੂੰ ਮਾਂ ਵੀ ਕਿਹਾ ਜਾਂਦਾ ਹੈ। ਤਿਉਹਾਰਾਂ 'ਤੇ ਨਦੀਆਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਉਲਟ ਭਾਰਤ 'ਚ ਇੱਕ ਅਜਿਹੀ ਨਦੀ ਹੈ, ਜਿਸ ਨੂੰ ਸ਼ਰਾਪ ਮੰਨਿਆ ਜਾਂਦਾ ਹੈ। ਇਸ ਨਦੀ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਇੰਨਾ ਡਰ ਹੈ ਕਿ ਉਹ ਨਦੀ ਦੇ ਪਾਣੀ ਨੂੰ ਹੱਥ ਤੱਕ ਨਹੀਂ ਲਗਾਉਂਦੇ। ਲੋਕਾਂ ਦਾ ਮੰਨਣਾ ਹੈ ਕਿ ਨਦੀ ਦੇ ਪਾਣੀ ਨੂੰ ਛੂਹਣਾ ਅਸ਼ੁਭ ਹੈ।

ਕਿੱਥੇ ਹੈ ਇਹ ਨਦੀ?

ਨਦੀ ਦਾ ਨਾਮ ਕਰਮਨਾਸ਼ਾ ਨਦੀ ਹੈ। ਇਹ ਉੱਤਰ ਪ੍ਰਦੇਸ਼ ਸੂਬੇ 'ਚ ਹੈ। ਇਹ ਨਦੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚੋਂ ਲੰਘਦੀ ਹੈ, ਪਰ ਇਸ ਦਾ ਜ਼ਿਆਦਾਤਰ ਹਿੱਸਾ ਯੂਪੀ 'ਚ ਪੈਂਦਾ ਹੈ। ਉੱਤਰ ਪ੍ਰਦੇਸ਼ 'ਚ ਇਹ ਸੋਨਭੱਦਰ, ਚੰਦੌਲੀ, ਵਾਰਾਣਸੀ ਅਤੇ ਗਾਜ਼ੀਪੁਰ 'ਚ ਵਹਿੰਦੀ ਹੈ ਅਤੇ ਬਕਸਰ ਦੇ ਨੇੜੇ ਪਹੁੰਚਦੀ ਹੈ ਤੇ ਗੰਗਾ 'ਚ ਮਿਲ ਜਾਂਦਾ ਹੈ। ਨਦੀ ਦਾ ਨਾਮ 2 ਸ਼ਬਦਾਂ ਕਰਮ ਅਤੇ ਨਾਸ਼ਾ ਤੋਂ ਬਣਿਆ ਹੈ। ਜੇਕਰ ਇਸ ਦਾ ਸ਼ਾਬਦਿਕ ਮਤਲਬ ਕੱਢਿਆ ਜਾਵੇ ਤਾਂ ਇਸ ਦਾ ਮਤਲਬ ਕੰਮ ਨੂੰ ਖ਼ਰਾਬ ਕਰਨਾ ਜਾਂ ਵਿਗਾੜਨ ਵਾਲੀ ਨਦੀ ਹੈ।

ਲੋਕਾਂ 'ਚ ਵੀ ਇਸ ਨਦੀ ਬਾਰੇ ਵੀ ਅਜਿਹੀ ਹੀ ਸੋਚ ਹੈ। ਲੋਕਾਂ ਦਾ ਮੰਨਣਾ ਹੈ ਕਿ ਕਰਮਨਾਸ਼ਾ ਨਦੀ ਦੇ ਪਾਣੀ ਨੂੰ ਛੂਹਣ ਨਾਲ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਇਸ ਦੇ ਪਾਣੀ ਨੂੰ ਛੂਹਣ ਨਾਲ ਚੰਗੇ ਕਰਮ ਵੀ ਖ਼ਤਮ ਹੋ ਜਾਂਦੇ ਹਨ। ਇਸ ਕਾਰਨ ਲੋਕ ਇਸ ਦੇ ਪਾਣੀ ਨੂੰ ਛੂਹਣ ਤੋਂ ਵੀ ਕੰਨੀ ਕਤਰਾਉਂਦੇ ਹਨ। ਉਹ ਇਸ ਦੇ ਪਾਣੀ ਦੀ ਵਰਤੋਂ ਕਿਸੇ ਕੰਮ ਲਈ ਨਹੀਂ ਕਰਦੇ।

ਕਰਮਨਾਸ਼ਾ ਨਦੀ ਦੀ ਦੰਤਕਥਾ

ਕਰਮਨਾਸ਼ਾ ਨਦੀ ਦੇ ਸ਼ਰਾਪ ਪਿੱਛੇ ਇੱਕ ਦੰਤਕਥਾ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਰਾਜਾ ਹਰੀਸ਼ਚੰਦਰ ਦੇ ਪਿਤਾ ਸੱਤਿਆਵਰਤ ਨੇ ਇੱਕ ਵਾਰ ਆਪਣੇ ਗੁਰੂ ਵਸ਼ਿਸ਼ਠ ਕੋਲ ਆਪਣੇ ਸਰੀਰ ਸਮੇਤ ਸਵਰਗ ਜਾਣ ਦੀ ਇੱਛਾ ਪ੍ਰਗਟ ਕੀਤੀ ਸੀ। ਗੁਰੂ ਜੀ ਨੇ ਉਨ੍ਹਾਂ ਦੀ ਇੱਛਾ ਪੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਰਾਜਾ ਸੱਤਿਆਵਰਤ ਨੇ ਗੁਰੂ ਵਿਸ਼ਵਾਮਿੱਤਰ ਨੂੰ ਇਹੀ ਬੇਨਤੀ ਕੀਤੀ। ਵਿਸ਼ਵਾਮਿੱਤਰ ਦੀ ਵਸ਼ਿਸ਼ਠ ਨਾਲ ਦੁਸ਼ਮਣੀ ਸੀ। ਇਸ ਕਾਰਨ ਉਨ੍ਹਾਂ ਨੇ ਆਪਣੀ ਤਪੱਸਿਆ ਦੇ ਬਲ 'ਤੇ ਸੱਤਿਆਵਰਤ ਨੂੰ ਸਰੀਰਕ ਤੌਰ 'ਤੇ ਸਵਰਗ ਭੇਜ ਦਿੱਤਾ।

ਇਹ ਦੇਖ ਕੇ ਇੰਦਰਦੇਵ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਰਾਜੇ ਦਾ ਸਿਰ ਧਰਤੀ ਉੱਤੇ ਸੁੱਟ ਦਿੱਤਾ। ਇਸ ਤੋਂ ਬਾਅਦ ਵਿਸ਼ਵਾਮਿੱਤਰ ਨੇ ਆਪਣੀ ਤਪੱਸਿਆ ਨਾਲ ਰਾਜੇ ਨੂੰ ਸਵਰਗ ਅਤੇ ਧਰਤੀ ਦੇ ਵਿਚਕਾਰ ਰੋਕ ਦਿੱਤਾ ਅਤੇ ਫਿਰ ਦੇਵਤਿਆਂ ਨਾਲ ਯੁੱਧ ਕੀਤਾ। ਰਾਜਾ ਸੱਤਿਆਵਰਤ ਆਕਾਸ਼ 'ਚ ਉਲਟਾ ਲਟਕ ਰਹੇ ਸਨ, ਜਿਸ ਕਾਰਨ ਉਨ੍ਹਾਂ ਦੇ ਮੂੰਹ ਵਿੱਚੋਂ ਲਾਰ ਟਪਕਣ ਲੱਗੀ। ਥੁੱਕ ਡਿੱਗਣ ਕਾਰਨ ਨਦੀ ਬਣੀ ਸੀ। ਫਿਰ ਗੁਰੂ ਵਸ਼ਿਸ਼ਠ ਨੇ ਰਾਜਾ ਸੱਤਿਆਵਰਤ ਨੂੰ ਚੰਡਾਲ ਹੋਣ ਦਾ ਸ਼ਰਾਪ ਦਿੱਤਾ। ਹੁਣ ਲੋਕ ਮੰਨਦੇ ਹਨ ਕਿ ਲਾਰ ਤੋਂ ਨਦੀ ਬਣਨ ਅਤੇ ਰਾਜੇ ਨੂੰ ਮਿਲੇ ਸ਼ਰਾਪ ਕਾਰਨ ਨਦੀ ਸ਼ਰਾਪਿਤ ਹੈ।

Disclaimer: ਖ਼ਬਰ 'ਚ ਦਿੱਤੀ ਗਈ ਜਾਣਕਾਰੀ ਆਮ ਵਿਸ਼ਵਾਸਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਏਬੀਪੀ ਨਿਊਜ਼ ਇਹ ਦਾਅਵਾ ਨਹੀਂ ਕਰਦਾ ਕਿ ਇਹ ਸੱਚ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
Embed widget