(Source: ECI/ABP News)
Champions Trophy 2025: ਝੁਕ ਗਿਆ ਪਾਕਿਸਤਾਨ ! ਹਾਈਬ੍ਰਿਡ ਮਾਡਲ ਨਾਲ ਹੀ ਹੋਵੇਗੀ ਚੈਂਪੀਅਨਜ਼ ਟਰਾਫੀ, ਹੋਇਆ ਵੱਡਾ ਖੁਲਾਸਾ
India vs Pakistan CT 2025 Hybrid Model: ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਹਾਈਬ੍ਰਿਡ ਮਾਡਲ ਲਈ ਸਹਿਮਤ ਹੋ ਗਿਆ ਹੈ।

India vs Pakistan CT 2025 Hybrid Model ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (PCB) ਹਾਈਬ੍ਰਿਡ ਮਾਡਲ ਲਈ ਤਿਆਰ ਹੈ ਪਰ ਇਸ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਪੀਸੀਬੀ ਚੈਂਪੀਅਨਸ ਟਰਾਫੀ ਨੂੰ ਲੈ ਕੇ ਯੂਏਈ ਨਾਲ ਗੱਲ ਕਰੇਗਾ। ਟੀਮ ਇੰਡੀਆ ਦੇ ਮੈਚ ਨਿਰਪੱਖ ਥਾਵਾਂ 'ਤੇ ਹੋਣੇ ਹਨ। ਇਸ ਲਈ ਭਾਰਤ ਆਪਣੇ ਮੈਚ ਯੂਏਈ ਵਿੱਚ ਖੇਡ ਸਕਦਾ ਹੈ। ਚੈਂਪੀਅਨਸ ਟਰਾਫੀ ਨੂੰ ਲੈ ਕੇ ਅੰਤਿਮ ਫੈਸਲੇ ਦੀ ਜਾਣਕਾਰੀ ਅਧਿਕਾਰਤ ਤੌਰ 'ਤੇ ਸ਼ਨੀਵਾਰ ਰਾਤ ਜਾਂ ਐਤਵਾਰ ਸਵੇਰ ਤੱਕ ਆ ਸਕਦੀ ਹੈ।
ਦਰਅਸਲ, ICC ਨੇ ਸ਼ੁੱਕਰਵਾਰ ਨੂੰ ਚੈਂਪੀਅਨਸ ਟਰਾਫੀ ਨੂੰ ਲੈ ਕੇ ਮੀਟਿੰਗ ਕੀਤੀ ਸੀ। ਇਸ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਪਾਕਿਸਤਾਨ ਬੋਰਡ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਪਰ ਇਸ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਇਸ ਲਈ ਇਸਨੂੰ ਅੱਗੇ ਤੋਰਿਆ ਗਿਆ। ਸੂਤਰਾਂ ਮੁਤਾਬਕ ਪਾਕਿਸਤਾਨ ਹੁਣ ਹਾਈਬ੍ਰਿਡ ਮਾਡਲ ਲਈ ਤਿਆਰ ਹੈ। ਇਸ ਲਈ ਟੀਮ ਇੰਡੀਆ ਆਪਣੇ ਮੈਚ ਯੂਏਈ ਵਿੱਚ ਖੇਡ ਸਕਦੀ ਹੈ। ਪਰ ਇਸ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ।
ਪਾਕਿਸਤਾਨ ਕ੍ਰਿਕਟ ਬੋਰਡ (PCB) ਤੇ ਯੂਏਈ ਬੋਰਡ ਵਿਚਾਲੇ ਚੈਂਪੀਅਨਸ ਟਰਾਫੀ ਦੇ ਸਥਾਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਟੀਮ ਇੰਡੀਆ ਆਪਣੇ ਮੈਚ ਦੁਬਈ 'ਚ ਖੇਡ ਸਕਦੀ ਹੈ। ਆਈਸੀਸੀ ਸ਼ਨੀਵਾਰ ਰਾਤ ਜਾਂ ਐਤਵਾਰ ਸਵੇਰੇ ਇਸ ਬਾਰੇ ਜਾਣਕਾਰੀ ਦੇ ਸਕਦਾ ਹੈ। ਪੀਸੀਬੀ ਪਹਿਲਾਂ ਹਾਈਬ੍ਰਿਡ ਮਾਡਲ ਲਈ ਤਿਆਰ ਨਹੀਂ ਸੀ। ਉਹ ਚਾਹੁੰਦੀ ਸੀ ਕਿ ਟੀਮ ਇੰਡੀਆ ਟੂਰਨਾਮੈਂਟ ਲਈ ਪਾਕਿਸਤਾਨ ਆਵੇ ਪਰ ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸਾਫ਼ ਇਨਕਾਰ ਕਰ ਦਿੱਤਾ।
ਜੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਹਾਈਬ੍ਰਿਡ ਮਾਡਲ ਲਈ ਸਹਿਮਤੀ ਨਾ ਦਿੱਤੀ ਹੁੰਦੀ ਤਾਂ ਇਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਇਸ ਤੋਂ ਬਿਨਾਂ ਭਾਰਤ ਲਈ ਚੈਂਪੀਅਨਸ ਟਰਾਫੀ ਖੇਡਣਾ ਸੰਭਵ ਨਹੀਂ ਸੀ। ਟੀਮ ਇੰਡੀਆ ਦੀ ਗੈਰ-ਮੌਜੂਦਗੀ ਨਾਲ ICC ਨੂੰ ਭਾਰੀ ਵਿੱਤੀ ਨੁਕਸਾਨ ਹੋਣਾ ਸੀ। ਦੂਜਾ ਵਿਕਲਪ ਇਹ ਸੀ ਕਿ ਮੇਜ਼ਬਾਨੀ ਦੇ ਅਧਿਕਾਰ ਪਾਕਿਸਤਾਨ ਦੀ ਬਜਾਏ ਕਿਸੇ ਹੋਰ ਦੇਸ਼ ਨੂੰ ਦਿੱਤੇ ਜਾਣ। ਅਜਿਹੇ 'ਚ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਨੁਕਸਾਨ ਉਠਾਉਣਾ ਪਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
