US Tariff: ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਭਾਰਤ ਦਾ ਹੋਏਗਾ ਸਭ ਤੋਂ ਵੱਧ ਨੁਕਸਾਨ
US Tariff impact on India: ਅਮਰੀਕੀ ਰਾਸ਼ਟਰਪਤੀ ਦੇ ਹਮਲਾਵਰ ਰਵੱਈਏ ਨੇ ਦੁਨੀਆ ਭਰ ਵਿੱਚ ਤਰਥੱਲੀ ਮੱਚਾਈ ਹੋਈ ਹੈ। ਇਸ ਵਾਰ ਉਹ ਭਾਰਤ ਨੂੰ ਵੀ ਨਹੀਂ ਬਖਸ਼ ਰਹੇ। ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਬੇੜੀਆਂ ਨਾਲ ਨੂੜ ਕੇ

US Tariff impact on India: ਅਮਰੀਕੀ ਰਾਸ਼ਟਰਪਤੀ ਦੇ ਹਮਲਾਵਰ ਰਵੱਈਏ ਨੇ ਦੁਨੀਆ ਭਰ ਵਿੱਚ ਤਰਥੱਲੀ ਮੱਚਾਈ ਹੋਈ ਹੈ। ਇਸ ਵਾਰ ਉਹ ਭਾਰਤ ਨੂੰ ਵੀ ਨਹੀਂ ਬਖਸ਼ ਰਹੇ। ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਬੇੜੀਆਂ ਨਾਲ ਨੂੜ ਕੇ ਡਿਪੋਰਟ ਕਰਨ ਮਗਰੋਂ ਟਰੰਪ ਹੁਣ ਭਾਰਤ ਉਪਰ ਵੀ ਮੋਟਾ ਟੈਰਿਫ ਲਾਉਣ ਜਾ ਰਹੇ ਹਨ। ਬੇਸ਼ੱਕ ਟਰੰਪ ਤਕਰੀਬਨ ਸਾਰੇ ਮੁਲਕਾਂ ਤੋਂ ਆਉਣ ਵਾਲੇ ਸਾਮਾਨ ਉਪਰ ਟੈਰਿਫ ਲਾ ਰਹੇ ਹਨ ਪਰ ਇਸ ਦਾ ਸਭ ਤੋਂ ਵੱਧ ਅਸਰ ਭਾਰਤ ਉਪਰ ਹੋਏਗਾ। ਇਹ ਖੁਲਾਸਾ ਰੇਟਿੰਗ ਏਜੰਸੀ ਐਸ ਐਂਡ ਪੀ ਗਲੋਬਲ ਨੇ ਕੀਤਾ ਹੈ।
ਐਸ ਐਂਡ ਪੀ ਗਲੋਬਲ ਦੇ ਖੁਲਾਸੇ ਮਗਰੋਂ ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ ਹੋ ਗਿਆ। ਏਜੰਸੀ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਬਹੁਤ ਸਾਰੀਆਂ ਅਰਥਵਿਵਸਥਾਵਾਂ ਨੂੰ ਉੱਚ ਟੈਰਿਫਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਭਾਰਤ 'ਤੇ ਪਵੇਗਾ। ਉਸ ਤੋਂ ਬਾਅਦ ਦੱਖਣੀ ਕੋਰੀਆ ਤੇ ਥਾਈਲੈਂਡ ਇਸ ਟਰੇਡ ਵਾਰ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ।
ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਸਮੇਤ ਆਪਣੇ ਵਪਾਰਕ ਭਾਈਵਾਲਾਂ 'ਤੇ ਜਵਾਬੀ ਟੈਰਿਫ ਲਾਉਣਗੇ। ਅਮਰੀਕੀ ਪ੍ਰਸ਼ਾਸਨ ਪਹਿਲਾਂ ਹੀ ਚੀਨ ਤੋਂ ਆਯਾਤ 'ਤੇ 10 ਪ੍ਰਤੀਸ਼ਤ ਵਾਧੂ ਟੈਰਿਫ ਤੇ ਸਟੀਲ ਤੇ ਐਲੂਮੀਨੀਅਮ 'ਤੇ 25 ਪ੍ਰਤੀਸ਼ਤ ਟੈਰਿਫ ਲਾ ਚੁੱਕਾ ਹੈ। ਐਸ ਐਂਡ ਪੀ ਨੇ ਕਿਹਾ ਕਿ ਇਹ ਇਸ ਦਾ ਅੰਤ ਨਹੀਂ ਹੋ ਸਕਦਾ। ਅਨਿਸ਼ਚਿਤਤਾ ਬਹੁਤ ਜ਼ਿਆਦਾ ਹੈ, ਕਿਉਂਕਿ ਅਮਰੀਕਾ ਨੇ ਭਾਈਵਾਲ ਅਰਥਵਿਵਸਥਾਵਾਂ 'ਤੇ ਵਪਾਰਕ ਟੈਰਿਫ ਲਗਾਉਣ ਵਿੱਚ ਬਹੁਤ ਝਿਜਕ ਦਿਖਾਈ ਹੈ।
ਰੇਟਿੰਗ ਏਜੰਸੀ ਐਸ ਐਂਡ ਪੀ ਗਲੋਬਲ ਨੇ ਸੋਮਵਾਰ ਨੂੰ ਆਪਣੀ ਰਿਪੋਰਟ 'ਅਮਰੀਕੀ ਵਪਾਰ ਟੈਰਿਫ ਏਸ਼ੀਆ-ਪ੍ਰਸ਼ਾਂਤ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ' ਵਿੱਚ ਕਿਹਾ ਕਿ ਵੀਅਤਨਾਮ, ਤਾਈਵਾਨ, ਥਾਈਲੈਂਡ ਤੇ ਦੱਖਣੀ ਕੋਰੀਆ ਵਰਗੀਆਂ ਅਰਥਵਿਵਸਥਾਵਾਂ ਦਾ ਅਮਰੀਕਾ ਪ੍ਰਤੀ ਮੁਕਾਬਲਤਨ ਜ਼ਿਆਦਾ ਆਰਥਿਕ ਜੋਖਮ ਹੈ। ਇਸ ਦਾ ਮਤਲਬ ਹੈ ਕਿ ਜੇਕਰ ਟੈਰਿਫ ਲਾਏ ਜਾਂਦੇ ਹਨ ਤਾਂ ਉਨ੍ਹਾਂ ਦਾ ਸਭ ਤੋਂ ਵੱਧ ਆਰਥਿਕ ਪ੍ਰਭਾਵ ਪਵੇਗਾ।
ਏਜੰਸੀ ਨੇ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਕੁਝ ਸਥਾਨ ਅਮਰੀਕੀ ਉਤਪਾਦਾਂ 'ਤੇ ਤੁਲਨਾਤਮਕ ਤੌਰ 'ਤੇ ਜ਼ਿਆਦਾ ਟੈਰਿਫ ਲਗਾਉਂਦੇ ਹਨ। ਉਨ੍ਹਾਂ ਅਰਥਵਿਵਸਥਾਵਾਂ ਦੀ ਸੰਭਾਵੀ ਤੌਰ 'ਤੇ 'ਬਦਲੇ ਦੀ ਕਾਰਵਾਈ' ਲਈ ਜਾਂਚ ਕੀਤੀ ਜਾਵੇਗੀ। ਇਸ ਦਾ ਪਤਾ ਲਗਾਉਣਾ ਮੁਸ਼ਕਲ ਹੈ, ਕਿਉਂਕਿ ਇਹ ਸਪੱਸ਼ਟ ਨਹੀਂ ਕਿ ਅਮਰੀਕਾ ਕਿਸ ਪੱਧਰ 'ਤੇ ਟੈਰਿਫਾਂ ਦਾ ਮੇਲ ਕਰੇਗਾ। S&P ਨੇ ਕਿਹਾ ਕਿ ਲਾਗੂ ਕੀਤੇ ਗਏ ਵੇਰਵਿਆਂ ਦੇ ਪੱਧਰ ਦੇ ਆਧਾਰ 'ਤੇ ਨਤੀਜੇ ਵੱਖ-ਵੱਖ ਹੋ ਸਕਦੇ ਹਨ। ਪ੍ਰਭਾਵਸ਼ਾਲੀ ਡਿਊਟੀ ਦੇ ਇਹ ਅਨੁਮਾਨ ਆਯਾਤ ਡਿਊਟੀ ਲਗਾਉਣ ਦੇ ਉਪਯੋਗੀ ਸੰਕੇਤ ਹਨ।






















