ਦਿੱਲੀ ਵਿਧਾਨ ਸਭਾ 'ਚ ਵੱਡਾ ਹੰਗਾਮਾ, 12 AAP ਵਿਧਾਇਕ ਸਸਪੈਂਡ, ਜਲਦ ਪੇਸ਼ ਹੋਵੇਗੀ CAG ਰਿਪੋਰਟ
ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਸੀਐਮ ਦਫ਼ਤਰ ਤੋਂ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹਟਾ ਕੇ ਪੀਐਮ ਮੋਦੀ ਦੀ ਤਸਵੀਰ ਲਗਾਈ ਗਈ। ਇਸ ਮੁੱਦੇ 'ਤੇ ਵਿਧਾਨ ਸਭਾ 'ਚ ਜ਼ਬਰਦਸਤ ਹੰਗਾਮਾ ਹੋਇਆ। ਆਤਿਸ਼ੀ ਸਮੇਤ 12 AAP ਵਿਧਾਇਕਾਂ ਨੂੰ ਬਾਹਰ..

Delhi Assembly: ਸਦਨ ਦੀ ਕਾਰਵਾਈ ਦੌਰਾਨ ਆਤਿਸ਼ੀ ਸਮੇਤ 12 AAP ਵਿਧਾਇਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਸਦਨ ਤੋਂ ਬਾਹਰ ਆਉਣ ਤੋਂ ਬਾਅਦ ਵਿਰੋਧੀ ਧਿਰ ਦਾ ਨੇਤਾ ਆਤਿਸ਼ੀ ਨੇ ਕਿਹਾ, "ਭਾਜਪਾ ਨੇ ਅੰਬੇਡਕਰ ਜੀ ਦੀ ਤਸਵੀਰ ਦੀ ਥਾਂ ਮੋਦੀ ਜੀ ਦੀ ਤਸਵੀਰ ਲਗਾ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ, ਵਿਧਾਨ ਸਭਾ, ਅਤੇ ਕਾਰਕੁਨਾਂ ਦੇ ਦਫ਼ਤਰਾਂ 'ਚ ਹਰ ਜਗ੍ਹਾ ਤਸਵੀਰ ਬਦਲੀ ਗਈ ਹੈ। ਤੁਹਾਨੂੰ (ਭਾਜਪਾ ਵਾਲਿਆਂ ਨੂੰ) ਅਹੰਕਾਰ ਹੋ ਗਿਆ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਨਰਿੰਦਰ ਮੋਦੀ ਅੰਬੇਡਕਰ ਜੀ ਦੀ ਥਾਂ ਲੈ ਸਕਣਗੇ? ਅਸੀਂ ਇਹ ਨਹੀਂ ਹੋਣ ਦੇਵਾਂਗੇ।"
ਦਿੱਲੀ ਵਿਧਾਨ ਸਭਾ 'ਚ ਆਤਿਸ਼ੀ ਸਮੇਤ 12 ਵਿਧਾਇਕ ਸਸਪੈਂਡ, ਉਪ-ਰਾਜਯਪਾਲ ਦੇ ਭਾਸ਼ਣ ਦੌਰਾਨ ਹੋਇਆ ਹੰਗਾਮਾ
ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਸੀਐਮ ਦਫ਼ਤਰ ਤੋਂ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹਟਾ ਕੇ ਪੀਐਮ ਮੋਦੀ ਦੀ ਤਸਵੀਰ ਲਗਾਈ ਗਈ। ਇਸ ਮੁੱਦੇ 'ਤੇ ਵਿਧਾਨ ਸਭਾ 'ਚ ਜ਼ਬਰਦਸਤ ਹੰਗਾਮਾ ਹੋਇਆ।
ਸਪੀਕਰ ਵਿਜੇਂਦਰ ਗੁਪਤਾ ਨੇ ਆਤਿਸ਼ੀ ਸਮੇਤ 12 ਵਿਧਾਇਕਾਂ ਨੂੰ ਇੱਕ ਦਿਨ ਲਈ ਸਸਪੈਂਡ ਕਰ ਦਿੱਤਾ। ਉਨ੍ਹਾਂ ਨੇ ਮਾਰਸ਼ਲ ਨੂੰ ਆਦੇਸ਼ ਦਿੱਤਾ, "ਫਾਲੋ ਦਿ ਆਰਡਰ," ਜਿਸ ਤੋਂ ਬਾਅਦ ਸਭ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਬਾਹਰ ਕਰ ਦਿੱਤਾ ਗਿਆ।
AAP ਵਿਧਾਇਕਾਂ ਵੱਲੋਂ ਵਿਧਾਨ ਸਭਾ ਬਾਹਰ ਧਰਨਾ ਸ਼ੁਰੂ, ਅੰਬੇਡਕਰ ਦੀ ਤਸਵੀਰ ਲੈਕੇ ਨਾਰੇਬਾਜ਼ੀ
ਸਸਪੈਂਡ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਦੇ ਬਾਹਰ ਧਰਨਾ-ਪਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੇ ਹੱਥ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹੈ। ਸਸਪੈਂਡ ਹੋਣ ਵਾਲਿਆਂ ਵਿੱਚ ਸੋਮਦੱਤ, ਜਨਨੈਲ ਸਿੰਘ, ਮੁਕੇਸ਼ ਅਹਲਾਵਤ ਅਤੇ ਚੌਧਰੀ ਜ਼ੁਬੈਰ ਵੀ ਸ਼ਾਮਲ ਹਨ।
ਧਰਨੇ ਦੌਰਾਨ ਆਤਿਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਭਾਜਪਾ ਨੇ ਅੰਬੇਡਕਰ ਜੀ ਦੀ ਤਸਵੀਰ ਹਟਾ ਕੇ ਮੋਦੀ ਜੀ ਦੀ ਤਸਵੀਰ ਲਗਾ ਦਿੱਤੀ ਹੈ। ਸੀਐਮ ਦਫ਼ਤਰ, ਵਿਧਾਨ ਸਭਾ ਅਤੇ ਕਰਮਚਾਰੀਆਂ ਦੇ ਦਫ਼ਤਰਾਂ 'ਚ ਹਰ ਜਗ੍ਹਾ ਤਸਵੀਰ ਬਦਲੀ ਗਈ ਹੈ। ਤੁਹਾਨੂੰ ਹੰਕਾਰ ਹੋ ਗਿਆ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਨਰੇਂਦਰ ਮੋਦੀ ਅੰਬੇਡਕਰ ਜੀ ਦੀ ਜਗ੍ਹਾ ਲੈ ਸਕਦੇ ਹਨ? ਅਸੀਂ ਇਹ ਨਹੀਂ ਹੋਣ ਦੇਵਾਂਗੇ।"
ਤਸਵੀਰ 'ਤੇ ਠੀਕ ਠਾਕ ਟਕਰਾਅ
ਦੱਸ ਦੇਈਏ ਕਿ ਪਹਿਲਾਂ ਤੋਂ ਹੀ ਮੰਨਿਆ ਜਾ ਰਿਹਾ ਸੀ ਕਿ ਵਿਧਾਨ ਸਭਾ ਦੀ ਕਾਰਵਾਈ ਹੰਗਾਮਿਆਂ ਭਰੀ ਹੋਵੇਗੀ, ਕਿਉਂਕਿ ਭਾਜਪਾ ਵੱਲੋਂ CAG ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹੀ ਆਪ ਨੇ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਦਾ ਮੁੱਦਾ ਚੁੱਕ ਕੇ ਸਰਕਾਰ 'ਤੇ ਹਮਲਾ ਬੋਲ ਦਿੱਤਾ ਹੈ।
ਦੂਜੇ ਪਾਸੇ, ਭਾਜਪਾ ਦਾ ਕਹਿਣਾ ਹੈ ਕਿ ਤਸਵੀਰ ਹਟਾਈ ਨਹੀਂ ਗਈ, ਸਗੋਂ ਕਿਸੇ ਹੋਰ ਥਾਂ 'ਤੇ ਲਗਾਈ ਗਈ ਹੈ। ਉੱਥੇ ਹੀ, AAP ਨੇ ਭਾਜਪਾ ਦੇ ਦਾਅਵੇ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਵਿਰੋਧ ਦੇ ਬਾਅਦ ਅੱਜ ਹੀ ਤਸਵੀਰ ਨੂੰ ਫਟਾਫਟ ਦੂਜੀਆਂ ਕੰਧਾਂ 'ਤੇ ਲਗਾ ਦਿੱਤਾ ਗਿਆ।
#WATCH | Delhi: AAP MLA Gopal Rai also suspended from the legislative assembly by Speaker Vijender Gupta.
— ANI (@ANI) February 25, 2025
Source: Vidhan Sabha pic.twitter.com/qfzBQDLmu9






















