NASA ਨੇ ਸ਼ੇਅਰ ਕੀਤਾ ਪੁਲਾੜ ਦੇ ਅਦਭੁਤ ਨਜ਼ਾਰੇ ਦਾ ਖ਼ੂਬਸੂਰਤ Video, ਵੇਖ ਕੇ ਲੋਕ ਹੋ ਗਏ ਹੈਰਾਨ
ਵੀਡੀਓ ਦੇਖਣ ਵਿੱਚ ਬਹੁਤ ਹੀ ਅਦਭੁਤ ਹੈ ਅਤੇ ਇਸ ਵਿੱਚ ਬਹੁਤ ਸਾਰੇ ਤਾਰੇ ਇਕੱਠੇ ਦਿਖਾਈ ਦੇ ਰਹੇ ਹਨ, ਜਿਸ ਨੂੰ ਦੇਖ ਕੇ ਤੁਹਾਨੂੰ ਅਜਿਹਾ ਲੱਗੇਗਾ ਜਿਵੇਂ ਤੁਸੀਂ ਤਾਰਿਆਂ ਦਾ ਮੇਲਾ ਵੇਖ ਰਹੇ ਹੋ।
ਨਵੀਂ ਦਿੱਲ਼ੀ: ਅਮਰੀਕੀ ਪੁਲਾੜ ਏਜੰਸੀ ‘ਨਾਸਾ’ (NASA) ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੁਲਾੜ ਦੀਆਂ ਸ਼ਾਨਦਾਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਕੇ ਲੋਕਾਂ ਨੂੰ ਹੈਰਾਨ ਕਰਦੀ ਹੈ। ਲੋਕ ‘ਨਾਸਾ’ ਦੀਆਂ ਸਾਰੀਆਂ ਪੋਸਟਾਂ ਨੂੰ ਵੀ ਬਹੁਤ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕ ਨਾਸਾ ਦੇ ਪੇਜ ਨੂੰ ਸਿਰਫ ਇਸ ਲਈ ਫਾਲੋ ਕਰਦੇ ਹਨ ਕਿਉਂਕਿ ਉਹ ਨਾਸਾ ਦੀ ਕੋਈ ਵੀ ਪੋਸਟ ਅਣਦੇਖੀ ਨਹੀਂ ਛੱਡਦੇ। ਹਾਲ ਹੀ ਵਿੱਚ, ਨਾਸਾ ਨੇ ਹਬਲ ਟੈਲੀਸਕੋਪ ਤੋਂ ਲਈ ਗਈ ਗੁਆਂਢੀ ਗੈਲੈਕਸੀ ਐਂਡਰੋਮੇਡਾ ਦੀ ਇੱਕ ਸ਼ਾਨਦਾਰ ਵੀਡੀਓ (video of the Andromeda galaxy) ਸਾਂਝੀ ਕੀਤੀ ਹੈ।
ਇਹ ਵੀਡੀਓ ਦੇਖਣ ਵਿੱਚ ਬਹੁਤ ਹੀ ਅਦਭੁਤ ਹੈ ਅਤੇ ਇਸ ਵਿੱਚ ਬਹੁਤ ਸਾਰੇ ਤਾਰੇ ਇਕੱਠੇ ਦਿਖਾਈ ਦੇ ਰਹੇ ਹਨ, ਜਿਸ ਨੂੰ ਦੇਖ ਕੇ ਤੁਹਾਨੂੰ ਅਜਿਹਾ ਲੱਗੇਗਾ ਜਿਵੇਂ ਤੁਸੀਂ ਤਾਰਿਆਂ ਦਾ ਮੇਲਾ ਵੇਖ ਰਹੇ ਹੋ। ਲਾਲ ਰੰਗ ਵਿੱਚ ਚਮਕਦੇ ਤਾਰੇ ਪੁਰਾਣੇ ਹਨ, ਜਦੋਂ ਕਿ ਨੀਲੇ ਰੰਗ ਦੇ ਤਾਰੇ ਨਵੇਂ ਹਨ।
‘ਨਾਸਾ’ ਨੇ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ਨੇੜਲੀ ਐਂਡਰੋਮੇਡਾ ਗੈਲੈਕਸੀ ਸਥਾਨਕ ਸਮੂਹ ਦੀ ਸਭ ਤੋਂ ਵੱਡੀ ਗੈਲੈਕਸੀ ਹੈ। ਸਾਡੀ ਆਕਾਸ਼ਗੰਗਾ ਦਾ ਸਬੰਧ ਵੀ ਇਸ ਗੈਲੈਕਸੀ ਨਾਲ ਹੈ। ਹਬਲ ਟੈਲੀਸਕੋਪ ਨੇ ਐਂਡਰੋਮੇਡਾ ਗੈਲੈਕਸੀ ਦੇ ਇੱਕ ਹਿੱਸੇ ਵਿੱਚ ਲੱਖਾਂ ਤਾਰਿਆਂ ਨੂੰ ਕੈਪਚਰ ਕੀਤਾ ਹੈ।
ਇਸ ਵਿੱਚ, ਲਾਲ ਰੰਗ ਦੇ ਚਮਕ ਰਹੇ ਪੁਰਾਣੇ ਤਾਰੇ ਅਤੇ ਨੀਲੇ ਰੰਗ ਦੇ ‘ਨੌਜਵਾਨ’ ਤਾਰੇ ਵੀ ਦਿਖਾਈ ਦੇ ਰਹੇ ਹਨ। ਕਈ ਵਾਰ ਪਿਛਲੀਆਂ ਸਾਈਡਾਂ ਤੇ ਹੋਰ ਗੈਲੈਕਸੀਆਂ ਤੇ ਧੂੜ ਦੇ ਕਣ ਵੀ ਦਿਖਾਈ ਦਿੰਦੇ ਹਨ।
ਇਸ ਵੀਡੀਓ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਲੋਕ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹਨ। ਵੀਡੀਓ 'ਤੇ ਕਈ ਰੀਐਕਸ਼ਨ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ - ਅਸੀਂ ਬਹੁਤ ਛੋਟੇ ਹਾਂ। ਇਕ ਹੋਰ ਨੇ ਲਿਖਿਆ - ਸ਼ਾਨਦਾਰ। ਤੀਜੇ ਯੂਜ਼ਰ ਨੇ ਕਿਹਾ - ਸਮਝ ਤੋਂ ਪਰੇ।
ਦੱਸ ਦੇਈਏ ਕਿ ਐਂਡਰੋਮੇਡਾ ਗੈਲੈਕਸੀ ਧਰਤੀ ਤੋਂ 2,500,000 ਪ੍ਰਕਾਸ਼ ਸਾਲ (1.6 × 1011 ਖਗੋਲ ਵਿਗਿਆਨਕ ਇਕਾਈਆਂ) ਦੀ ਦੂਰੀ ਤੇ ਸਥਿਤ ਹੈ। ਇਸ ਆਕਾਸ਼ਗੰਗਾ ਵਿੱਚ ਬਹੁਤ ਸਾਰੇ ਚਮਕਦਾਰ ਤਾਰੇ ਹਨ, ਜਿਨ੍ਹਾਂ ਨੂੰ ਧਰਤੀ ਤੋਂ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ। ਐਂਡਰੋਮੇਡਾ ਸਾਡੀ ਧਰਤੀ ਦੀ ਸਭ ਤੋਂ ਨੇੜਲੀ ਗੈਲੈਕਸੀ ਹੈ।
ਇਹ ਵੀ ਪੜ੍ਹੋ: Parmish Verma Engagement: ਪਰਮੀਸ਼ ਵਰਮਾ ਦੀ ਹੋਈ ਗੀਤ ਗਰੇਵਾਲ ਨਾਲ ਮੰਗਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: