ਪੜਚੋਲ ਕਰੋ
Advertisement
World Record in Cooking: ਲਕਸ਼ਮੀ ਸਾਈ ਨੇ ਬਣਾਇਆ ਕੁਕਿੰਗ 'ਚ ਰਿਕਾਰਡ, 58 ਮਿੰਟਾਂ 'ਚ ਤਿਆਰ ਕੀਤੇ 46 ਪਕਵਾਨ
ਲਕਸ਼ਮੀ ਦੀ ਮਾਂ ਐਨ ਕਾਲੀਮਗਲ ਨੇ ਕਿਹਾ ਕਿ ਉਸ ਦੀ ਲੜਕੀ ਨੇ ਲੌਕਡਾਉਨ ਦੌਰਾਨ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ ਤੇ ਇਸ ਦੌਰਾਨ ਉਸ ਨੇ ਖੁਦ ਮੁਹਾਰਤ ਹਾਸਲ ਕੀਤੀ।
ਚੇਨਈ: ਤਾਮਿਲਨਾਡੂ ਦੀ ਇੱਕ ਲੜਕੀ ਐਸਐਨ ਲਕਸ਼ਮੀ ਸਾਈ ਸ਼੍ਰੀ ਨੇ ਮੰਗਲਵਾਰ ਨੂੰ ਚੇਨਈ ਵਿਚ 58 ਮਿੰਟਾਂ ਵਿਚ 46 ਪਕਵਾਨ ਬਣਾ ਕੇ ਯੂਨਿਕੋ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਲੜਕੀ ਨੇ ਕਿਹਾ ਕਿ ਉਸ ਨੇ ਖਾਣਾ ਪਕਾਉਣ ਵਿੱਚ ਦਿਲਚਸਪੀ ਪੈਦਾ ਕੀਤੀ ਸੀ ਤੇ ਉਸ ਦੀ ਮਾਂ ਨੇ ਉਸ ਨੂੰ ਟ੍ਰੇਨਿੰਗ ਦਿੱਤੀ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਲਕਸ਼ਮੀ ਸਾਈ ਸ੍ਰੀ ਨੇ ਕਿਹਾ, "ਮੈਂ ਆਪਣੀ ਮਾਂ ਨਾਲ ਖਾਣਾ ਬਣਾਉਣਾ ਸਿੱਖਿਆ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਪ੍ਰਾਪਤੀ ਹਾਸਲ ਕੀਤੀ ਹੈ।"
ਲਕਸ਼ਮੀ ਦੀ ਮਾਂ ਐਨ ਕਾਲੀਮਗਲ ਨੇ ਕਿਹਾ ਕਿ ਉਸ ਦੀ ਲੜਕੀ ਨੇ ਲੌਕਡਾਉਨ ਦੌਰਾਨ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ ਤੇ ਇਸ ਦੌਰਾਨ ਉਸ ਨੇ ਖੁਦ ਮੁਹਾਰਤ ਹਾਸਲ ਕੀਤਾ। ਇਸ ਦੌਰਾਨ ਲਕਸ਼ਮੀ ਦੇ ਪਿਤਾ ਨੇ ਉਸ ਨੂੰ ਵਿਸ਼ਵ ਰਿਕਾਰਡ ਬਣਾਉਣ ਦਾ ਸੁਝਾਅ ਦਿੱਤਾ।
ਉਨ੍ਹਾਂ ਨੇ ਕਿਹਾ, "ਮੈਂ ਤਾਮਿਲਨਾਡੂ ਦੇ ਕਈ ਰਵਾਇਤੀ ਪਕਵਾਨ ਪਕਾਉਂਦੀ ਹਾਂ। ਲੌਕਡਾਉਨ ਦੌਰਾਨ ਮੇਰੀ ਧੀ ਮੇਰੇ ਨਾਲ ਰਸੋਈ ਵਿੱਚ ਆਪਣਾ ਸਮਾਂ ਬਤੀਤ ਕਰਦੀ ਸੀ। ਜਦੋਂ ਮੈਂ ਆਪਣੇ ਪਤੀ ਨਾਲ ਖਾਣਾ ਬਣਾਉਣ ਵਿਚ ਉਸ ਦੀ ਰੁਚੀ ਬਾਰੇ ਗੱਲ ਕੀਤੀ, ਤਾਂ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਾਨੂੰ ਵਿਚਾਰ ਆਇਆ।" ਇਸ ਲਈ ਲਕਸ਼ਮੀ ਦੇ ਪਿਤਾ ਨੇ ਖੋਜ ਕਰਨੀ ਸ਼ੁਰੂ ਕੀਤੀ ਅਤੇ ਪਾਇਆ ਕਿ ਕੇਰਲਾ ਦੀ ਇੱਕ 10 ਸਾਲਾ ਲੜਕੀ ਸਨਵੀ ਨੇ ਲਗਪਗ 30 ਪਕਵਾਨ ਬਣਾਏ। ਉਨ੍ਹਾਂ ਨੇ ਕਿਹਾ, "ਇਸ ਤਰ੍ਹਾਂ, ਉਹ ਚਾਹੁੰਦੇ ਸੀ ਕਿ ਉਸਦੀ ਲੜਕੀ ਸਨਵੀ ਦਾ ਰਿਕਾਰਡ ਤੋੜ ਦੇਵੇ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Tamil Nadu: A girl entered UNICO Book Of World Records by cooking 46 dishes in 58 minutes in Chennai yesterday. SN Lakshmi Sai Sri said, "I learnt cooking from my mother. I am very happy". pic.twitter.com/AmZ60HWvYX
— ANI (@ANI) December 15, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement