Viral Report Card: ਵਿਦਿਆਰਥੀ ਦੇ ਰਿਪੋਰਟ ਕਾਰਡ ਵਿੱਚ ਇਹ ਕੀ ਲਿਖਿਆ ਗੁਰੂ ਜੀ ਨੇ... ਪੜ੍ਹ ਕੇ ਹੈਰਾਨ ਰਹਿ ਗਏ ਪਰਿਵਾਰ ਵਾਲੇ
Viral Report Card: ਸਕੂਲ ਦੇ ਇਮਤਿਹਾਨ ਦਾ ਇੱਕ ਰਿਪੋਰਟ ਕਾਰਡ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਬੱਚੀ ਦੇ ਚੰਗੇ ਅੰਕ ਲੈਣ 'ਤੇ ਉਸ ਦੀ ਤਾਰੀਫ ਕਰਨ ਦੀ ਬਜਾਏ ਅਧਿਆਪਕ ਨੇ ਅਜਿਹਾ ਕੁਝ ਲਿਖਿਆ ਹੈ, ਜਿਸ ਨੂੰ ਪੜ੍ਹ ਕੇ ਕੋਈ ਵੀ...
Viral Report Card: ਇਮਤਿਹਾਨ ਖਤਮ ਹੋਣ ਤੋਂ ਬਾਅਦ, ਬੱਚੇ ਆਪਣੇ ਰਿਪੋਰਟ ਕਾਰਡ ਲੈਣ ਲਈ ਬੇਸਬਰੀ ਨਾਲ ਉਡੀਕ ਕਰਦੇ ਹਨ। ਰਿਪੋਰਟ ਕਾਰਡ 'ਤੇ ਦਿੱਤੇ ਅਧਿਆਪਕਾਂ ਦੀਆਂ ਟਿੱਪਣੀਆਂ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਲਈ ਵੀ ਬਹੁਤ ਜ਼ਰੂਰੀ ਹੁੰਦੀਆਂ ਹਨ, ਪਰ ਅੱਜਕਲ ਇੱਕ ਪੁਰਾਣਾ ਰਿਪੋਰਟ ਕਾਰਡ ਕਾਫੀ ਸੁਰਖੀਆਂ ਬਟੋਰ ਰਿਹਾ ਹੈ, ਜਿਸ 'ਚ ਅਧਿਆਪਕ ਨੇ ਚੰਗੇ ਅੰਕ ਨਾਲ ਪਾਸ ਹੋਣ ਵਾਲੀ ਬੱਚੀ ਲਈ ਗਲਤੀ ਨਾਲ ਲਿਖ ਦਿੱਤਾ ਕੀ ਉਹ "ਮਰ ਚੁੱਕੀ ਹੈ"
ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ, ਅਧਿਆਪਕ ਦੁਆਰਾ ਲਿਖੀ ਗਈ ਉਸੇ ਟਿੱਪਣੀ ਦਾ ਇੱਕ ਸਕਰੀਨ ਸ਼ਾਟ ਆਨਲਾਈਨ ਵਾਇਰਲ ਹੋ ਰਿਹਾ ਹੈ, ਜਿਸ ਵਿੱਚ 2019 ਦੇ ਤੀਜੇ ਸਮੈਸਟਰ ਦੇ ਪੇਪਰ ਦੇ ਨਤੀਜੇ 'ਤੇ ਅਧਿਆਪਕ ਨੇ "ਉਹ ਮਰ ਚੁੱਕੀ ਹੈ" ਲਿਖਿਆ ਹੈ। ਵਿਦਿਆਰਥਣ ਵੱਲੋਂ ਚੰਗੇ ਅੰਕ ਲੈਣ ਦੇ ਬਾਵਜੂਦ ਰਿਪੋਰਟ ਕਾਰਡ ਵਿੱਚ ਪ੍ਰਸ਼ੰਸਾ ਦੀ ਬਜਾਏ ਅਧਿਆਪਕ ਵੱਲੋਂ ਲਿਖੀ ਅਜਿਹੀ ਗੱਲ ਪੜ੍ਹ ਕੇ ਕੋਈ ਵੀ ਡਰ ਗਿਆ ਹੋਣਾ ਸੁਭਾਵਿਕ ਹੈ। ਰਿਪੋਰਟ ਕਾਰਡ ਦੇਖ ਕੇ ਪਤਾ ਲੱਗਦਾ ਹੈ ਕਿ ਇਸ ਵਿਦਿਆਰਥੀ ਨੇ ਜ਼ਿਆਦਾਤਰ ਵਿਸ਼ਿਆਂ 'ਚ ਚੰਗੇ ਅੰਕ ਪ੍ਰਾਪਤ ਕੀਤੇ ਹਨ ਅਤੇ ਜਮਾਤ 'ਚੋਂ 7ਵਾਂ ਸਥਾਨ ਵੀ ਹਾਸਲ ਕੀਤਾ ਹੈ। ਅਧਿਆਪਕ ਨੇ ਟਿੱਪਣੀ ਵਿੱਚ 'ਪਾਸਡ ਆਊਟ' ਦੀ ਬਜਾਏ ਗਲਤੀ ਨਾਲ 'ਪਾਸਡ ਅਵੇ' ਲਿਖ ਦਿੱਤਾ।
ਅਧਿਆਪਕ ਨੇ ਇੱਕ ਭਿਆਨਕ ਟਿੱਪਣੀ ਲਿਖੀ- ਰਿਪੋਰਟ ਕਾਰਡ 'ਤੇ ਅਧਿਆਪਕ ਦੀ ਇਸ ਭਿਆਨਕ ਟਿੱਪਣੀ ਦਾ ਸਕਰੀਨ ਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਤਸਵੀਰ ਨੂੰ ਅਨੰਤ ਭਾਨ ਨਾਂ ਦੇ ਯੂਜ਼ਰ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ ਅਤੇ ਇਸ ਨੂੰ ਹੁਣ ਤੱਕ 3 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਪੋਸਟ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਰਿਪੋਰਟ ਕਾਰਡ ਕਿਸ ਦੇਸ਼ ਦਾ ਹੈ, ਪਰ ਰਿਪੋਰਟ ਕਾਰਡ ਵਿੱਚ ਦਿਖਾਈ ਦੇਣ ਵਾਲੇ ਵਿਸ਼ੇ ਵਿੱਚੋਂ ਇੱਕ ਚਿਚੇਵਾ ਵੀ ਹੈ, ਜੋ ਕਿ ਅਫ਼ਰੀਕਾ ਵਿੱਚ ਮਲਾਵੀ ਦੀ ਸਰਕਾਰੀ ਭਾਸ਼ਾ ਹੈ।
ਉਪਭੋਗਤਾਵਾਂ ਦਾ ਗੁੱਸਾ- ਅਧਿਆਪਕ ਦੀ ਇਸ ਟਿੱਪਣੀ ਦੀ ਸੋਸ਼ਲ ਮੀਡੀਆ ਦੇ ਕਈ ਯੂਜ਼ਰਸ ਨੇ ਆਲੋਚਨਾ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ, "ਇਹ "ਪਾਸ ਆਊਟ" ਤੋਂ ਵੀ ਮਾੜਾ ਲੱਗਦਾ ਹੈ। ਅਧਿਆਪਕ ਦੀਆਂ ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਟਿੱਪਣੀਆਂ ਨੂੰ ਦੇਖ ਕੇ ਕਈ ਹੋਰ ਉਪਭੋਗਤਾਵਾਂ ਨੇ ਇਸ ਟਵੀਟ 'ਤੇ ਨਿਰਾਸ਼ਾ ਜਾਂ ਸ਼ਰਮਿੰਦਗੀ ਦੇ ਇਮੋਜੀ ਪੋਸਟ ਕੀਤੇ ਹਨ। ਫਿਲਹਾਲ ਇਸ ਰਿਪੋਰਟ ਕਾਰਡ ਨੂੰ ਦੇਖਣ ਤੋਂ ਬਾਅਦ ਜ਼ਿਆਦਾਤਰ ਯੂਜ਼ਰਸ ਗੁੱਸੇ ਨਾਲ ਭੜਕ ਰਹੇ ਹਨ।