ਪੜਚੋਲ ਕਰੋ
Advertisement
ਰਿਸ਼ਵਤ ਲੈਂਦੇ ਤਹਿਸੀਲਦਾਰ ਕਾਬੂ, 1 ਕਰੋੜ ਤੋਂ ਵੱਧ ਰਕਮ ਦੀ ਗਿਣਤੀ ਲਈ ਮੰਗਵਾਉਣੀ ਪਈ ਮਸ਼ੀਨ
ਐਂਟੀ ਕੁਰੱਪਸ਼ਨ ਬਿਊਰੋ (ਏਸੀਬੀ) ਨੇ ਤੇਲੰਗਾਨਾ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਥੇ ਇਕ ਤਹਿਸੀਲਦਾਰ ਨੂੰ 1.10 ਕਰੋੜ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਹੈਦਰਾਬਾਦ: ਐਂਟੀ ਕੁਰੱਪਸ਼ਨ ਬਿਊਰੋ (ਏਸੀਬੀ) ਨੇ ਤੇਲੰਗਾਨਾ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਥੇ ਇਕ ਤਹਿਸੀਲਦਾਰ ਨੂੰ 1.10 ਕਰੋੜ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦਾ ਨਾਮ ਈ ਬਾਲਾਰਾਜੂ ਨਾਗਾਰਾਜੂ ਹੈ।ਉਹ ਕਿਸਾਰਾ ਦਾ ਤਹਿਸੀਲਦਾਰ ਹੈ।
ਕਿਸਾਰਾ ਮਧਚਲ-ਮਲਕਾਜਗਿਰੀ ਜ਼ਿਲ੍ਹੇ ਦੀ ਤਹਿਸੀਲ ਹੈ। ਮਦਚਲ-ਮਲਕਾਜਗੀਰੀ ਜ਼ਿਲ੍ਹਾ ਹੈਦਰਾਬਾਦ ਤੋਂ ਕੱਟ ਕੇ ਬਣਾਇਆ ਗਿਆ ਹੈ।ਏਸੀਬੀ ਨੇ ਦੱਸਿਆ ਕਿ 14 ਅਗਸਤ ਦੀ ਰਾਤ ਨੂੰ ਨਾਗਾਰਾਜੂ ਦੇ ਘਰ ਛਾਪਾ ਮਾਰਿਆ ਗਿਆ ਸੀ। ਇਸੇ ਦੌਰਾਨ ਉਸਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਇਹ ਛਾਪੇਮਾਰੀ 15 ਅਗਸਤ ਸਵੇਰੇ ਤੱਕ ਜਾਰੀ ਰਹੀ।
ਦੋਸ਼ ਹੈ ਕਿ ਤਹਿਸੀਲਦਾਰ ਨੇ 28 ਏਕੜ ਜ਼ਮੀਨ ਨਾਲ ਸਬੰਧਤ ਫਾਈਲ ਪਾਸ ਕਰਨ ਦੇ ਬਦਲੇ ਵਿੱਚ ਇਹ ਰਿਸ਼ਵਤ ਮੰਗੀ ਸੀ। ਏਸੀਬੀ ਨੇ ਛਾਪੇਮਾਰੀ ਤੋਂ ਬਾਅਦ ਤਹਿਸੀਲਦਾਰ ਦੇ ਨਾਲ ਨਾਲ ਦਿਹਾਤੀ ਮਾਲ ਅਧਿਕਾਰੀ ਬੀ ਸਾਇਰਾਜ ਅਤੇ ਰੀਅਲ ਅਸਟੇਟ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ। ਤਹਿਸੀਲਦਾਰ ਦੇ ਘਰੋਂ ਜ਼ਬਤ ਕੀਤੀ ਗਈ ਰਕਮ ਦੀ ਗਿਣਤੀ ਕਰਨ ਲਈ ਏਸੀਬੀ ਅਧਿਕਾਰੀਆਂ ਨੂੰ ਮਸ਼ੀਨ ਮੰਗਵਾਣੀ ਪਈ। ਰੇਡ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਫੈਲ ਰਹੀ ਹੈ।ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਨੋਟਾਂ ਦੇ ਬਹੁਤ ਸਾਰੇ ਬੰਡਲ ਇੱਕ ਮੰਜੇ ਤੇ ਰੱਖੇ ਹੋਏ ਹਨ।ਉਨ੍ਹਾਂ ਵਿਚੋਂ ਬਹੁਤੇ 500 ਰੁਪਏ ਦੇ ਹਨ।ਕੁਝ ਬੰਡਲ 50, 100 ਅਤੇ 200 ਰੁਪਏ ਦੇ ਹਨ। ਇਕ ਹੋਰ ਵੀਡੀਓ ਵਿਚ ਨੋਟਾਂ ਨਾਲ ਭਰੇ ਬੈਗ ਨਜ਼ਰ ਆ ਰਹੇ ਹਨ। ਲਗਭਗ 3-4 ਬੈਗ ਨੋਟਾਂ ਨਾਲ ਭਰੇ ਹੋਏ ਹਨ।Believe me, a Tahsildar asked and received 1.10 core as a bribe in #Telangana. Now he along with village revenue officer is under ACB custody. Earlier this year a woman MRO was caught with Rs 93 Lakh Bribe while another with RS 30 Lakh Bribe. #Hyderabad pic.twitter.com/xGRugZEKBo
— Aashish (@Ashi_IndiaToday) August 15, 2020
ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਗਾਰਾਜੂ ਨੇ ਰਿਸ਼ਵਤ ਵਿਚ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ।ਪਰ ਗੱਲ ਢੇਡ ਕਰੋੜ ਵਿੱਚ ਤੈਅ ਹੋਈ ਸੀ।ਏਸੀਬੀ ਨੂੰ ਤਹਿਸੀਲਦਾਰ ਦੇ ਘਰੋਂ 1.10 ਕਰੋੜ ਰੁਪਏ ਤੋਂ ਇਲਾਵਾ 28 ਲੱਖ ਰੁਪਏ ਨਕਦ ਅਤੇ ਸੋਨਾ ਵੀ ਮਿਲਿਆ ਹੈ।Rs 1.10 cr alleged bribe recovered on Friday night from Keesara Tahsildar Nagaraju E Bala Nagaraju and his two associates by ACB, Telangana, after laying a trap. The accused tried to settle a land dispute by taking this huge bribe. @TOIHyderabad #Hyderabad pic.twitter.com/ZgXwWNBg4A
— Srinath Vudali (@srinathvTOI) August 15, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪਾਲੀਵੁੱਡ
ਪੰਜਾਬ
ਵਿਸ਼ਵ
Advertisement