ਬਾਂਦਰ ਦੇ ਬੱਚੇ ਨੇ ਪਹਿਲੀ ਵਾਰ ਖਾਧਾ ਡ੍ਰੈਗਨ ਫਰੂਟ, ਵੀਡੀਓ ਦੇਖ ਹਰ ਕੋਈ ਹੋਇਆ ਕਾਇਲ
Viral Video : ਬਾਂਦਰ ਦੇ ਬੱਚੇ ਦੇ ਰਿਐਕਸ਼ਨ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਨਾਲ ਹੀ ਉਸ ਦਾ ਕਿਊਟ ਫੇਸ ਤੇ ਹਰਕਤਾਂ ਲੋਕਾਂ ਨੂੰ ਕਾਫੀ ਰਹੀ ਹੈ।
Trending: ਸੋਸ਼ਲ ਮੀਡੀਆ 'ਤੇ ਤੁਸੀਂ ਕਈ ਤਰ੍ਹਾਂ ਦੇ ਫਸਟ ਟ੍ਰਾਈ ਵਾਲੇ ਵੀਡੀਓ ਦੇਖੇ ਹੋਣਗੇ। ਆਮ ਤੌਰ 'ਤੇ ਇਨਸਾਨਾਂ ਦੁਆਰਾ ਕੀਤੇ ਗਏ ਫਸਟ ਟਰਾਈ ਤੇ ਉਸ ਦੇ ਰਿਐਕਸ਼ਨ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖੇ ਜਾਂਦੇ ਹਨ ਪਰ ਇਸ ਵਾਰ ਬੇਬੀ ਮੰਕੀ ਨੇ ਇੰਟਰਨੈੱਟ 'ਤੇ ਧਮਾਲ ਮਚਾਇਆ ਹੋਇਆ ਹੈ।
ਬਾਂਦਰ ਦੇ ਬੱਚੇ ਦੇ ਰਿਐਕਸ਼ਨ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਨਾਲ ਹੀ ਉਸ ਦਾ ਕਿਊਟ ਫੇਸ ਤੇ ਹਰਕਤਾਂ ਲੋਕਾਂ ਨੂੰ ਕਾਫੀ ਰਹੀ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਬਾਂਦਰ ਦੇ ਬੱਚਿਆਂ ਦਾ ਪਹਿਲੀ ਵਾਰ ਡ੍ਰੈਗਨ ਫਰੂਟ ਖਾਣ ਦਾ ਵੀਡੀਓ ਦਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਨੈਟੀਜ਼ਨਜ਼ ਨੂੰ ਕਾਫੀ ਮਜ਼ਾ ਆ ਰਿਹਾ ਹੈ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਬਾਂਦਰ ਦਾ ਬੱਚਾ ਆਪਣਾ ਅੰਗੂਠਾ ਚੂਸ ਰਿਹਾ ਹੁੰਦਾ ਹੈ। ਉਦੋਂ ਉੱਥੇ ਇਕ ਵਿਅਕਤੀ ਡ੍ਰੈਗਨ ਫਰੂਟ ਲੈ ਕੇ ਆਉਂਦਾ ਹੈ। ਸ਼ਖ਼ਸ ਫਰੂਟ ਕੱਟਦਾ ਹੈ ਤੇ ਉਸ ਨੂੰ ਬਾਂਦਰ ਨੂੰ ਦੇ ਦਿੰਦਾ ਹੈ। ਬਾਂਦਰ ਦਾ ਬੱਚਾ ਪਹਿਲਾਂ ਤਾਂ ਫਰੂਟ ਨਹੀਂ ਖਾਂਦਾ।
ਜਦੋਂ ਸ਼ਖ਼ਸ ਉਸ ਨੂੰ ਖਾ ਕੇ ਦਿਖਾਉਂਦਾ ਹੈ ਤਾਂ ਬੇਬੀ ਮੰਕੀ ਵੀ ਪਹਿਲੀ ਵਾਰ ਡ੍ਰੈਗਨ ਫਰੂਟ ਟਰਾਈ ਕਰਦਾ ਹੈ। ਉਸ ਨੂੰ ਫਰੂਟ ਏਨਾ ਪਸੰਦ ਆਉਂਦਾ ਹੈ ਕਿ ਉਹ ਫਿਰ ਉਸ ਨੂੰ ਛੱਡਦਾ ਹੀ ਨਹੀਂ ਹੈ ਉਹ ਪੂਰਾ ਫੂਰਟ ਖਾਣ ਦੀ ਇੱਛਾ ਜਤਾਉਂਦਾ ਹੈ। ਤੁਸੀਂ ਵੀ ਦੇਖੋ ਮਨਮੋਹਕ ਵੀਡੀਓ..
View this post on Instagram
ਇਸ ਵੀਡੀਓ ਨੂੰ ਨੇਟੀਜ਼ਨਜ਼ ਕਾਫੀ ਪਸੰਦ ਕਰ ਰਹੇ ਹਨ। ਹੁਣ ਤਕ 82 ਲੱਖ ਤੋਂ ਜ਼ਿਆਦਾ ਵਾਰ ਇਹ ਵੀਡੀਓ ਦੇਖਿਆ ਜਾ ਚੁੱਕਾ ਹੈ। ਦੂਜੇ ਪਾਸੇ 5.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ। ਲੋਕ ਵੀਡੀਓ 'ਚ ਕਈ ਚੀਜ਼ਾਂ ਨੋਟਿਸ ਕਰ ਰਹੇ ਹਨ। ਕੁਝ ਲੋਕਾਂ ਨੂੰ ਬਾਂਦਰ ਦਾ ਅੰਗੂਠਾ ਚੂਸਣਾ ਕਾਫੀ ਕਿਊਟ ਲਗ ਰਿਹਾ ਹੈ ਤਾਂ ਕੁਝ ਬੇਬੀ ਮੰਕੀ ਦੇ ਫਰੂਟ ਟਰਾਈ ਕਰਨ ਤੋਂ ਬਾਅਦ ਦੇ ਪਲ ਨੂੰ ਇੰਜੁਆਏ ਕਰ ਰਹੇ ਹਨ।