ਭਰਾ ਨੇ ਆਪਣੀ ਹੀ ਭੈਣ ਨੂੰ ਬਣਾਇਆ ਲਾੜੀ, ਫਿਰ ਪੈਦਾ ਹੋਏ ਬੱਚੇ ਨੂੰ ਦੇਖ.....
ਜਦੋਂ ਇਕ ਹੀ ਜੀਨ 'ਚ ਵਿਆਹ ਕੀਤਾ ਜਾਂਦਾ ਹੈ ਤਾਂ ਉਸ ਦਾ ਅੰਜ਼ਾਮ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹਾਲ ਹੀ 'ਚ ਉਜ਼ਬੇਕਿਸਤਾਨ ਤੋਂ ਸਾਹਮਣੇ ਆਇਆ ਹੈ, ਜਿਸ ਨੇ ਇਸ ਗੱਲ ਨੂੰ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ।
Brother made his own sister the bride: ਇਹ ਵਿਗਿਆਨ ਨੇ ਸਾਬਤ ਕੀਤਾ ਹੋਇਆ ਹੈ। ਜਦੋਂ ਇਕ ਹੀ ਜੀਨ 'ਚ ਵਿਆਹ ਕੀਤਾ ਜਾਂਦਾ ਹੈ ਤਾਂ ਉਸ ਦਾ ਅੰਜ਼ਾਮ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹਾਲ ਹੀ 'ਚ ਉਜ਼ਬੇਕਿਸਤਾਨ ਤੋਂ ਸਾਹਮਣੇ ਆਇਆ ਹੈ, ਜਿਸ ਨੇ ਇਸ ਗੱਲ ਨੂੰ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ। ਇੱਥੇ ਪੈਦਾ ਹੋਏ ਬੱਚੇ ਦੀ ਜਨਮ ਦੇ ਕੁਝ ਘੰਟਿਆਂ ਬਾਅਦ ਹੀ ਮੌਤ ਹੋ ਗਈ। ਉਹ ਕਈ ਤਰ੍ਹਾਂ ਦੇ ਸਰੀਰਕ ਅਤੇ ਜੈਨੇਟਿਕ ਵਿਕਾਰ ਨਾਲ ਪੈਦਾ ਹੋਇਆ ਸੀ। ਇਨ੍ਹਾਂ ਪੇਚੀਦਗੀਆਂ ਕਾਰਨ ਬੱਚਾ ਬੱਚ ਨਹੀਂ ਸਕਿਆ। ਦੱਸਿਆ ਜਾਂਦਾ ਹੈ ਕਿ ਬੱਚੇ ਦੀ ਇਹ ਹਾਲਤ ਉਸ ਦੇ ਮਾਤਾ-ਪਿਤਾ ਕਾਰਨ ਹੋਈ ਸੀ। ਉਸ ਦੇ ਮਾਤਾ-ਪਿਤਾ ਅਸਲ 'ਚ ਰਿਸ਼ਤੇ ਵਿੱਚ ਭੈਣ-ਭਰਾ ਸਨ। ਘਟਨਾ ਦੀ ਫੁਟੇਜ਼ ਉਜ਼ਬੇਕਿਸਤਾਨ ਦੇ ਇਕ ਹਸਪਤਾਲ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਨਰਸ ਬੱਚੇ ਦੀ ਸਫ਼ਾਈ ਕਰਦੀ ਨਜ਼ਰ ਆ ਰਹੀ ਹੈ।
ਸਿਹਤ ਮੰਤਰਾਲੇ ਨੇ ਕੀਤੀ ਪੁਸ਼ਟੀ
ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਵੀ ਇਸ ਮਾਮਲੇ 'ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਜਨਮ 4 ਜੂਨ ਨੂੰ ਹੋਇਆ ਸੀ। ਉਸ ਦੀ ਹਾਲਤ ਬਹੁਤ ਖਰਾਬ ਸੀ। ਉਸ ਦੀ ਸਾਰੀ ਚਮੜੀ 'ਤੇ ਸੱਪ ਵਰਗੀਆਂ ਧਾਰੀਆਂ ਸਨ। ਨਾਲ ਹੀ ਉਹ ਕਈ ਘਾਤਕ ਹਾਲਤਾਂ ਨਾਲ ਪੈਦਾ ਹੋਇਆ ਸੀ। ਡਾਕਟਰਾਂ ਮੁਤਾਬਕ ਬੱਚਾ ਇਚਿਥੋਸਿਸ ਕਾਂਜੇਨਿਟਾ ਨਾਂਅ ਦੀ ਬੀਮਾਰੀ ਨਾਲ ਪੈਦਾ ਹੋਇਆ ਸੀ। ਇਸ ਨਾਲ ਚਮੜੀ ਲਾਲ, ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਮੱਛੀ ਵਰਗਾ ਚਿੱਟਾ ਧੱਬਾ ਦਿਖਾਈ ਦਿੰਦਾ ਹੈ।
ਮੰਤਰਾਲੇ ਨੇ ਲੋਕਾਂ ਨੂੰ ਕੀਤਾ ਜਾਗਰੂਕ
ਉਜ਼ਬੇਕ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੀ ਮਾਂ ਦਾ ਜਨਮ 1994 'ਚ ਹੋਇਆ ਸੀ। ਉਸ ਨੇ 35 ਹਫ਼ਤੇ 4 ਦਿਨਾਂ ਦੇ ਗਰਭ 'ਚ ਇਸ ਬੱਚੇ ਨੂੰ ਜਨਮ ਦਿੱਤਾ। ਬੱਚਾ 47 ਸੈਂਟੀਮੀਟਰ ਲੰਬਾ ਸੀ ਅਤੇ ਉਸ ਦਾ ਵਜ਼ਨ ਬਹੁਤ ਘੱਟ ਸੀ। ਇਹ ਬੱਚਾ ਆਪਣੀ ਮਾਂ ਦਾ ਦੂਜਾ ਬੱਚਾ ਸੀ। ਇਸ ਤੋਂ ਪਹਿਲਾਂ ਔਰਤ ਨੇ ਆਪਣੇ ਸਾਬਕਾ ਪਤੀ ਦੇ ਬੱਚੇ ਨੂੰ ਜਨਮ ਦਿੱਤਾ ਸੀ, ਜੋ ਕਿ ਪੂਰੀ ਤਰ੍ਹਾਂ ਨਾਰਮਲ ਸੀ। ਪਰ ਦੂਜੇ ਬੱਚੇ ਦਾ ਪਿਤਾ ਉਸ ਦਾ ਆਪਣਾ ਭਰਾ ਸੀ। ਡਾਕਟਰਾਂ ਨੇ ਬੱਚੇ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਜਨਮ ਤੋਂ 2 ਘੰਟੇ 10 ਮਿੰਟ ਬਾਅਦ ਉਸ ਦੀ ਮੌਤ ਹੋ ਗਈ।