ਦੁਨੀਆ ਦੀ ਸਭ ਤੋਂ ਖ਼ਤਰਨਾਕ ਜੇਲ੍ਹ, ਖ਼ੌਫ਼ਨਾਕ ਅਪਰਾਧੀ ਇਸ ਦਾ ਨਾਂ ਸੁਣਦੇ ਥਰ-ਥਰ ਕੰਬਣ ਲੱਗਦੇ...
Most dangerous jail in the world: ਜੇਲ੍ਹ ਸ਼ਬਦ ਸੁਣਦਿਆਂ ਹੀ ਲੋਹੇ ਦੀਆਂ ਸਲਾਖਾਂ, ਹਨੇਰੀਆਂ ਕੋਠੜੀਆਂ ਤੇ ਕੈਦ ਦਾ ਦ੍ਰਿਸ਼ ਸਾਹਮਣੇ ਆ ਜਾਂਦਾ ਹੈ। ਜੇਲ੍ਹ ਦਾ ਇਤਿਹਾਸ ਮਨੁੱਖੀ ਸਭਿਅਤਾ ਜਿੰਨਾ ਹੀ ਪੁਰਾਣਾ ਹੈ।
Most dangerous jail in the world: ਜੇਲ੍ਹ ਸ਼ਬਦ ਸੁਣਦਿਆਂ ਹੀ ਲੋਹੇ ਦੀਆਂ ਸਲਾਖਾਂ, ਹਨੇਰੀਆਂ ਕੋਠੜੀਆਂ ਤੇ ਕੈਦ ਦਾ ਦ੍ਰਿਸ਼ ਸਾਹਮਣੇ ਆ ਜਾਂਦਾ ਹੈ। ਜੇਲ੍ਹ ਦਾ ਇਤਿਹਾਸ ਮਨੁੱਖੀ ਸਭਿਅਤਾ ਜਿੰਨਾ ਹੀ ਪੁਰਾਣਾ ਹੈ। ਉਂਝ ਕਿਹਾ ਤਾਂ ਜਾਂਦਾ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਲੋਕਾਂ ਨੂੰ ਡੱਕਿਆ ਜਾਂਦਾ ਹੈ ਤੇ ਸਜ਼ਾ ਦਿੱਤੀ ਜਾਂਦੀ ਹੈ ਜੋ ਸਮਾਜਿਕ ਨਿਯਮਾਂ ਦੇ ਵਿਰੁੱਧ ਕੰਮ ਕਰਦੇ ਹਨ ਪਰ ਜਾਲਮ ਹਕੂਮਤਾਂ ਨਾਲ ਟਕਰਾਉਣ ਵਾਲੇ ਬਾਗੀਆਂ ਨੂੰ ਵੀ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ।
ਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਕਾਨੂੰਨ ਤੋੜਨ ਵਾਲਿਆਂ ਨੂੰ ਸਮਾਜ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਤੇ ਸੁਧਾਰ ਦਾ ਮੌਕਾ ਦਿੱਤਾ ਜਾਂਦਾ ਹੈ। ਪਰ ਕੀ ਤੁਹਾਡੇ ਮਨ ਵਿੱਚ ਕਦੇ ਇਹ ਸਵਾਲ ਆਇਆ ਹੈ ਕਿ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਕਿੱਥੇ ਹੈ? ਜੇ ਤੁਸੀਂ ਇਸ ਬਾਰੇ ਨਹੀਂ ਜਾਣਦੇ, ਤਾਂ ਅੱਜ ਦੱਸਣ ਜਾ ਰਹੇ ਹਾਂ।
ਅੱਜ ਅਸੀਂ ਤੁਹਾਨੂੰ ਉਸ ਖਤਰਨਾਕ ਜੇਲ੍ਹ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਕੈਦੀ ਲਈ ਇੱਥੇ ਜਾਣ ਨਾਲੋਂ ਖੁਦਕੁਸ਼ੀ ਕਰਨਾ ਬਿਹਤਰ ਮੰਨਿਆ ਜਾਂਦਾ ਸੀ। ਅਸੀਂ ਗੱਲ ਕਰ ਰਹੇ ਹਾਂ 'ਅਲਕਾਟਰਾਜ਼ ਜੇਲ੍ਹ' ਦੀ, ਜੋ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਦੇ ਤੱਟ 'ਤੇ ਅਲਕਾਟਰਾਜ਼ ਆਈਲੈਂਡ 'ਤੇ ਸਥਿਤ ਹੈ। ਅਮਰੀਕਾ ਦੇ ਸਭ ਤੋਂ ਖੌਫਨਾਕ ਅਪਰਾਧੀਆਂ ਨੂੰ ਇੱਥੇ ਰੱਖਿਆ ਗਿਆ ਸੀ। ਇੱਥੋਂ ਦੀ ਹਾਲਤ ਨਰਕ ਵਰਗੀ ਸੀ। ਇੱਕ ਵਾਰ ਜਦੋਂ ਕੈਦੀ ਇਸ ਜੇਲ੍ਹ ਵਿੱਚ ਆਉਂਦੀ ਤਾਂ ਬਾਹਰ ਨਹੀਂ ਨਿਕਲ ਸਕਦਾ ਸੀ।
ਅੱਜ ਲੱਖਾਂ ਲੋਕ ਉੱਥੇ ਘੁੰਮਣ ਜਾਂਦੇ- ਇਸ ਜੇਲ੍ਹ ਦੀ ਗੱਲ ਕਰੀਏ ਤਾਂ ਇਹ ਇਕ ਚੱਟਾਨ 'ਤੇ ਬਣੀ ਹੋਈ ਹੈ, ਜਿਸ ਦੇ ਚਾਰੇ ਪਾਸੇ ਸਿਰਫ਼ ਤੇ ਸਿਰਫ਼ ਸਮੁੰਦਰ ਹੈ। ਇਸ ਲਈ ਕੈਦੀ ਇੱਥੋਂ ਭੱਜਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਉਹ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੁੰਦੇ ਸੀ। ਇਸ ਲਈ ਕੋਈ ਭੱਜਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਅੰਕੜਿਆਂ ਮੁਤਾਬਕ ਭੱਝਣ ਦੀਆਂ 31 ਕੋਸ਼ਿਸ਼ਾਂ ਹੋਈਆਂ, ਪਰ ਸਾਰੀਆਂ ਅਸਫਲ ਰਹੀਆਂ। ਦੱਸਿਆ ਜਾਂਦਾ ਹੈ ਕਿ ਕੈਦੀਆਂ ਨੇ ਇਸ ਜੇਲ੍ਹ ਵਿੱਚੋਂ 31 ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।
ਹਾਲਾਂਕਿ ਅਜਿਹਾ ਨਹੀਂ ਕਿ ਅਜੇ ਤੱਕ ਇਸ ਜੇਲ੍ਹ ਵਿੱਚੋਂ ਕੋਈ ਫਰਾਰ ਨਹੀਂ ਹੋਇਆ। ਕਿਹਾ ਜਾਂਦਾ ਹੈ ਕਿ ਜੂਨ 1962 ਵਿੱਚ ਤਿੰਨ ਕੈਦੀ ਫਰੈਂਕ ਮੌਰਿਸ, ਜੌਨ ਐਂਗਲਿਨ ਤੇ ਕਲੇਰੈਂਸ ਐਂਗਲਿਨ ਇਸ ਜੇਲ੍ਹ ਵਿੱਚੋਂ ਫਰਾਰ ਹੋ ਗਏ ਸਨ। ਉਨ੍ਹਾਂ ਨੇ ਪੁਲਿਸ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਅਜੇ ਜ਼ਿੰਦਾ ਹਨ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਭਾਲ ਵੀ ਕੀਤੀ ਪਰ ਉਹ ਨਹੀਂ ਮਿਲੇ।
ਇਹ ਵੀ ਪੜ੍ਹੋ: Ludhiana News: ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਅਲਰਟ ਜਾਰੀ ਕਰਨ ਦੇ ਬਾਵਜੂਦ ਹੱਥ ਨਾ ਆਇਆ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਜਗ੍ਹਾ ਨੂੰ ਸਾਲ 1934 ਵਿੱਚ ਖੋਲ੍ਹਿਆ ਗਿਆ ਸੀ। ਇੱਥੇ ਸਰਕਾਰ ਵੱਲੋਂ ਉਨ੍ਹਾਂ ਲੋਕਾਂ ਨੂੰ ਰੱਖਣ ਦੀ ਯੋਜਨਾ ਬਣਾਈ ਜਾ ਰਹੀ ਸੀ, ਜੋ ਬਹੁਤ ਖ਼ੌਫ਼ਨਾਕ ਸਨ ਪਰ ਰੱਖ-ਰਖਾਅ ਦਾ ਖ਼ਰਚਾ ਜ਼ਿਆਦਾ ਹੋਣ ਕਾਰਨ 1963 ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਘੁੰਮਣ ਆਉਂਦੇ ਹਨ।