Ludhiana News: ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਅਲਰਟ ਜਾਰੀ ਕਰਨ ਦੇ ਬਾਵਜੂਦ ਹੱਥ ਨਾ ਆਇਆ
Ludhiana News: ਲੁਧਿਆਣਾ ਵਿੱਚ ਫਿਰ ਇੱਕ ਕਾਰ ਚਾਲਕ ਨੇ ਪੁਲਿਸ ਵਾਲਿਆਂ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਟੈਕਸੀ ਡਰਾਈਵਰ ਨਾ ਸਿਰਫ ਪੁਲਿਸ ਮੁਲਾਜ਼ਮ ਉੱਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ...
Ludhiana News: ਲੁਧਿਆਣਾ ਵਿੱਚ ਫਿਰ ਇੱਕ ਕਾਰ ਚਾਲਕ ਨੇ ਪੁਲਿਸ ਵਾਲਿਆਂ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਟੈਕਸੀ ਡਰਾਈਵਰ ਨਾ ਸਿਰਫ ਪੁਲਿਸ ਮੁਲਾਜ਼ਮ ਉੱਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸਗੋਂ ਮਾੜੀ ਸ਼ਬਦਵਾਲੀ ਵੀ ਵਰਤੀ ਤੇ ਫਰਾਰ ਹੋ ਗਿਆ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਟੈਕਸੀ ਡਰਾਈਵਰ ਨੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮ ਪਰਸ਼ੂਰਾਮ ਨੇ ਉਸ ਨੂੰ ਕਾਗਜ਼ਾਂ ਦੀ ਜਾਂਚ ਕਰਵਾਉਣ ਲਈ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਡਰਾਈਵਰ ਨੇ ਕਾਰ ਨਾ ਰੋਕੀ ਤਾਂ ਪੁਲਿਸ ਮੁਲਾਜ਼ਮ ਉਸ ਦੇ ਬੋਨਟ ’ਤੇ ਬੈਠ ਗਿਆ।
ਇਸ ਤੋਂ ਬਾਅਦ ਡਰਾਈਵਰ ਨੇ ਇੱਕਦਮ ਗੱਡੀ ਭਜਾ ਲਈ, ਜਿਸ 'ਚ ਪੁਲਿਸ ਮੁਲਾਜ਼ਮ ਨੇ ਇੱਕ ਪਾਸੇ ਹੋ ਕੇ ਆਪਣੀ ਜਾਨ ਬਚਾਈ। ਜੇਕਰ ਉਹ ਸਮੇਂ ਸਿਰ ਸਾਈਡ 'ਤੇ ਨਾ ਹੁੰਦਾ ਤਾਂ ਕਾਰ ਉਸ ਦੇ ਉੱਪਰੋਂ ਲੰਘ ਸਕਦੀ ਸੀ।
ਗੱਲ ਇੱਥੇ ਹੀ ਨਹੀਂ ਰੁਕੀ ਅੱਗੇ ਜਾ ਕੇ ਟੈਕਸੀ ਚਾਲਕ ਨੇ ਗੱਡੀ ਰੋਕ ਕੇ ਮੁਲਾਜ਼ਮ ਨਾਲ ਭੱਦੀ ਭਾਸ਼ਾ ਵਰਤੀ। ਜਦੋਂ ਡਰਾਈਵਰ ਨੂੰ ਬਾਹਰ ਆਉਣ ਲਈ ਕਿਹਾ ਗਿਆ ਤਾਂ ਉਹ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਮੁਲਾਜ਼ਮਾਂ ਨੇ ਡਰਾਈਵਰ ਦਾ ਪਿੱਛਾ ਵੀ ਕੀਤਾ, ਪਰ ਉਹ ਹੱਥ ਨਹੀਂ ਆਇਆ।
ਪੁਲਿਸ ਮੁਲਜ਼ਮ ਨੇ ਗੱਡੀ ਦਾ ਨੰਬਰ ਪੀ.ਬੀ.01ਬੀ-0701 ਨੋਟ ਕੀਤਾ ਹੈ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਭਾਰਤ ਨਗਰ ਚੌਕ ’ਤੇ ਤਾਇਨਾਤ ਹੋਰ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ। ਇਸ ਦੇ ਬਾਵਜੂਦ ਡਰਾਈਵਰ ਪੁਲਿਸ ਦੇ ਹੱਥ ਨਹੀਂ ਆਇਆ। ਇਸ ਮਾਮਲੇ ਦੀ ਸ਼ਿਕਾਇਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: PAN-Aadhaar Linking: 30 ਜੂਨ ਤੱਕ ਕਰ ਲਵੋ ਪੈਨ-ਅਧਾਰ ਲਿੰਕ, ਨਹੀਂ ਤਾਂ ਹੋਣਗੇ ਵੱਡੇ ਵਿੱਤੀ ਨੁਕਸਾਨ