ਭਾਰਤ ਦੇ ਲੋਂਗਵਾ ਪਿੰਡ ਦੇ ਲੋਕਾਂ ਕੋਲ ਦੋ ਦੇਸ਼ਾਂ ਦੀ ਨਾਗਰਿਕਤਾ, ਖਾਂਦੇ ਕਿਸੇ ਹੋਰ ਦੇਸ਼ 'ਚ ਤੇ ਸੌਂਦੇ ਕਿਸੇ ਹੋਰ ਦੇਸ਼ 'ਚ
This unique village of India is divided into two countries: ਭਾਰਤ ਬਾਰੇ ਬਹੁਤ ਸਾਰੇ ਤੱਥ ਹਨ ਜਿਨ੍ਹਾਂ ਜਾਣ ਕੇ ਹੈਰਾਨ ਹੋ ਜਾਵੋਗੇ। ਕੀ ਤੁਸੀਂ ਜਾਣਦੇ ਹੋ ਕਿ ਦੇਸ਼ 'ਚ ਇੱਕ ਅਜਿਹਾ ਪਿੰਡ ਵੀ ਹੈ ਜੋ ਦੋ ਦੇਸ਼ਾਂ 'ਚ ਵੰਡਿਆ ਹੋਇਆ ਹੈ।
This unique village of India is divided into two countries: ਭਾਰਤ ਬਾਰੇ ਬਹੁਤ ਸਾਰੇ ਤੱਥ ਹਨ ਜਿਨ੍ਹਾਂ ਜਾਣ ਕੇ ਹੈਰਾਨ ਹੋ ਜਾਵੋਗੇ। ਕੀ ਤੁਸੀਂ ਜਾਣਦੇ ਹੋ ਕਿ ਦੇਸ਼ 'ਚ ਇੱਕ ਅਜਿਹਾ ਪਿੰਡ ਵੀ ਹੈ ਜੋ ਦੋ ਦੇਸ਼ਾਂ 'ਚ ਵੰਡਿਆ ਹੋਇਆ ਹੈ। ਇਸ ਪਿੰਡ ਨਾਲ ਜੁੜੀਆਂ ਅਜਿਹੀਆਂ ਕਈ ਦਿਲਚਸਪ ਗੱਲਾਂ ਹਨ, ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਆਓ ਜਾਣਦੇ ਹਾਂ ਇਸ ਪਿੰਡ ਬਾਰੇ...
ਇਸ ਪਿੰਡ ਦਾ ਨਾਂ ਲੋਂਗਵਾ ਹੈ, ਜੋ ਨਾਗਾਲੈਂਡ 'ਚ ਮੌਜੂਦ ਹੈ। ਇਸ ਪਿੰਡ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਦਾ ਇੱਕ ਹਿੱਸਾ ਭਾਰਤ 'ਚ ਹੈ ਤੇ ਦੂਜਾ ਹਿੱਸਾ ਮਿਆਂਮਾਰ 'ਚ ਪੈਂਦਾ ਹੈ। ਇਸੇ ਕਰਕੇ ਪਿੰਡ ਦੇ ਲੋਕਾਂ ਨੂੰ ਦੋਵਾਂ ਮੁਲਕਾਂ ਦੀ ਨਾਗਰਿਕਤਾ ਮਿਲ ਗਈ ਹੈ।
ਉਹ ਬਗੈਰ ਕਿਸੇ ਪਾਬੰਦੀ ਮਿਆਂਮਾਰ 'ਚ ਵੀ ਘੁੰਮ-ਫਿਰ ਸਕਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਪਿੰਡ ਦੇ ਮੁਖੀ ਦੇ ਘਰ ਦੇ ਵਿਚਕਾਰੋਂ ਅੰਤਰਰਾਸ਼ਟਰੀ ਸਰਹੱਦ ਲੰਘਦੀ ਹੈ। ਅਜਿਹੇ 'ਚ ਕਿਹਾ ਜਾਂਦਾ ਹੈ ਕਿ ਜੇਕਰ ਉਹ ਖਾਂਦੇ ਕਿਸੇ ਹੋਰ ਦੇਸ਼ 'ਚ ਹਨ ਤੇ ਸੌਂਦੇ ਕਿਸੇ ਹੋਰ ਦੇਸ਼ 'ਚ ਹਨ।
ਇਸ ਪਿੰਡ ਦੇ ਮੁਖੀ ਨੂੰ ‘ਅੰਗ’ ਕਿਹਾ ਜਾਂਦਾ ਹੈ। ਅਸਲ 'ਚ ਉਹ ਇੱਥੇ ਖ਼ਾਨਦਾਨੀ ਸ਼ਾਸਕ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਿਰਫ਼ ਇੱਕ ਪਿੰਡ ਨਹੀਂ ਸਗੋਂ ਭਾਰਤ ਅਤੇ ਮਿਆਂਮਾਰ 'ਚ ਸਥਿਤ ਕਰੀਬ 70 ਪਿੰਡਾਂ 'ਚ ਉਨ੍ਹਾਂ ਦਾ ਰਾਜ ਚੱਲਦਾ ਹੈ।
ਕਿਹਾ ਜਾਂਦਾ ਹੈ ਕਿ ਪਿੰਡ ਦੇ ਮੁਖੀ ਦੀਆਂ ਇੱਕ-ਦੋ ਨਹੀਂ ਸਗੋਂ ਕੁੱਲ 60 ਪਤਨੀਆਂ ਹਨ। ਮਤਲਬ ਉਨ੍ਹਾਂ ਨੇ 60 ਵਿਆਹ ਕੀਤੇ ਹਨ। ਇਸ ਪਿੰਡ 'ਚ ਰਹਿਣ ਵਾਲੇ ਲੋਕ ਕੋਨਯਾਕ ਕਬੀਲੇ ਤੋਂ ਆਉਂਦੇ ਹਨ, ਜਿਨ੍ਹਾਂ ਨੂੰ ਪਹਿਲਾਂ ਹੈੱਡਹੰਟਰ ਕਬੀਲੇ ਵਜੋਂ ਵੀ ਜਾਣਿਆ ਜਾਂਦਾ ਸੀ।
ਇਹ ਵੀ ਪੜ੍ਹੋ: Punjab News: G-20 ਸੰਮੇਲਨ 'ਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ
ਦਰਅਸਲ ਭਾਵੇਂ ਅੱਜ ਦੇਸ਼ 'ਚ ਸ਼ਹਿਰੀਕਰਨ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਹੈ ਪਰ ਅੱਜ ਵੀ ਦੇਸ਼ ਦੀ ਜ਼ਿਆਦਾਤਰ ਆਬਾਦੀ ਪਿੰਡਾਂ 'ਚ ਰਹਿੰਦੀ ਹੈ। ਇੱਕ ਰਿਪੋਰਟ ਮੁਤਾਬਕ ਭਾਰਤ 'ਚ 6 ਲੱਖ ਤੋਂ ਜ਼ਿਆਦਾ ਪਿੰਡ ਹਨ। ਦੇਸ਼ ਦੇ ਪਿੰਡਾਂ ਬਾਰੇ ਅਜ਼ਬ ਕਹਾਣੀਆਂ ਹੁੰਦੀਆਂ ਜੋ ਹੈਰਾਨ ਕਰ ਦਿੰਦਿਆਂ ਹਨ। ਇਹ ਵੀ ਸੱਚ ਹੈ ਕਿ ਪਿੰਡਾਂ ਦਾ ਬਹੁਤਾ ਸੱਚ ਸਾਹਮਣੇ ਨਹੀਂ ਆਉਂਦਾ।
ਇਹ ਵੀ ਪੜ੍ਹੋ: ਭਗਵੰਤ ਮਾਨ ਗੈਂਗਸਟਰਾਂ ਸਾਹਮਣੇ ਝੁਕੇ, ਹੁਣ ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਲਈ ਖਤਰਨਾਕ ਗੈਂਗਸਟਰ ਦੀ ਵਰਤੋਂ ਕਰ ਰਹੇ: ਸੁਖਬੀਰ ਬਾਦਲ