ਪੜਚੋਲ ਕਰੋ

ਹੈਰਾਨੀਜਨਕ! ਇਸ ਟਰੇਨ 'ਚ ਨਹੀਂ ਹੁੰਦਾ ਕੋਈ ਟੀਟੀਈ... 75 ਸਾਲਾਂ ਤੋਂ ਮੁਫ਼ਤ 'ਚ ਸਫ਼ਰ ਕਰ ਰਹੇ ਮੁਸਾਫ਼ਰ

ਇਹ ਰੇਲ ਗੱਡੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਭਾਖੜਾ ਅਤੇ ਨੰਗਲ ਦੇ ਵਿਚਕਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ (Bhakra Byas Management Board) ਵੱਲੋਂ ਚਲਾਈ ਜਾਂਦੀ ਹੈ। ਇਸ ਟਰੇਨ ਦਾ ਨਾਂਅ ਭਾਖੜਾ-ਨੰਗਲ ਹੈ।

Bhakra Nangal Train: ਭਾਰਤੀ ਰੇਲਵੇ ਦਾ ਇਤਿਹਾਸ ਲਗਭਗ 186 ਸਾਲ ਪੁਰਾਣਾ ਹੈ। ਇਹ ਸਾਲ 1836 'ਚ ਸ਼ੁਰੂ ਹੋਇਆ, ਜਦੋਂ ਅੰਗਰੇਜ਼ ਭਾਰਤ ਉੱਤੇ ਰਾਜ ਕਰਨ ਆਏ। ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ, ਜਿਸ ਦੀ ਲੰਬਾਈ 68 ਹਜ਼ਾਰ ਕਿਲੋਮੀਟਰ ਤੋਂ ਵੱਧ ਹੈ, ਲਗਭਗ 13200 ਪੈਸੇਂਜਰ ਟਰੇਨਾਂ ਅਤੇ 7325 ਸਟੇਸ਼ਨ ਹਨ। ਤੁਹਾਨੂੰ ਭਾਰਤ ਦੇ ਕਿਸੇ ਵੀ ਹਿੱਸੇ 'ਚ ਯਾਤਰਾ ਕਰਨ ਲਈ ਰੇਲਗੱਡੀ ਦੀ ਸਹੂਲਤ ਆਸਾਨੀ ਨਾਲ ਮਿਲ ਜਾਵੇਗੀ। ਟਰੇਨ 'ਚ ਜਨਰਲ, ਸਲੀਪਰ, ਏਸੀ (ਥਰਡ, ਸੈਕਿੰਡ ਅਤੇ ਫਸਟ) ਕਈ ਤਰ੍ਹਾਂ ਦੇ ਕਲਾਸ ਆਪਸ਼ਨ ਵਿੱਚੋਂ ਤੁਸੀਂ ਆਪਣੀ ਸਹੂਲਤ ਅਤੇ ਬਜਟ ਦੇ ਹਿਸਾਬ ਨਾਲ ਚੁਣ ਕੇ ਕਿਰਾਇਆ ਅਦਾ ਕਰਕੇ ਸਫ਼ਰ ਕਰਦੇ ਹੋ। ਪਰ ਕੀ ਤੁਸੀਂ ਕਦੇ ਅਜਿਹੀ ਰੇਲਗੱਡੀ 'ਚ ਸਫ਼ਰ ਕੀਤਾ ਹੈ, ਜੋ ਤੁਹਾਨੂੰ ਬਿਲਕੁਲ ਮੁਫ਼ਤ 'ਚ ਸਫ਼ਰ ਕਰਵਾਉਂਦੀ ਹੈ?

ਜੀ ਹਾਂ, ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਦੇਸ਼ 'ਚ ਇਕ ਅਜਿਹੀ ਟਰੇਨ ਹੈ, ਜਿਸ 'ਚ ਲੋਕ ਲਗਭਗ 75 ਸਾਲਾਂ ਤੋਂ ਮੁਫ਼ਤ 'ਚ ਸਫ਼ਰ ਕਰ ਰਹੇ ਹਨ। ਇਹ ਟਰੇਨ ਸਿਰਫ਼ ਇੱਕ ਖ਼ਾਸ ਰੂਟ 'ਤੇ ਚੱਲਦੀ ਹੈ। ਆਓ ਜਾਣਦੇ ਹਾਂ ਇਸ ਟਰੇਨ ਬਾਰੇ...

ਇਸ ਰੂਟ 'ਤੇ ਚੱਲਦੀ ਹੈ ਇਹ ਟਰੇਨ

ਇਹ ਰੇਲ ਗੱਡੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਭਾਖੜਾ ਅਤੇ ਨੰਗਲ ਦੇ ਵਿਚਕਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ (Bhakra Byas Management Board) ਵੱਲੋਂ ਚਲਾਈ ਜਾਂਦੀ ਹੈ। ਇਸ ਟਰੇਨ ਦਾ ਨਾਂਅ ਭਾਖੜਾ-ਨੰਗਲ ਹੈ। ਭਾਖੜਾ-ਨੰਗਲ ਡੈਮ ਦੁਨੀਆ ਦੇ ਸਭ ਤੋਂ ਉੱਚੇ ਸਟ੍ਰੇਟ ਗ੍ਰੈਵਿਟੀ ਡੈਮ ਵਜੋਂ ਮਸ਼ਹੂਰ ਹੈ। ਇਸ ਨੂੰ ਦੇਖਣ ਲਈ ਦੂਰ-ਦੂਰ ਤੋਂ ਸੈਲਾਨੀ ਆਉਂਦੇ ਹਨ। ਇਹ ਰੇਲਗੱਡੀ ਸਤਲੁਜ ਦਰਿਆ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਰਾਹੀਂ 13 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਇਸ ਟਰੇਨ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਕਿਸੇ ਵੀ ਤਰ੍ਹਾਂ ਦਾ ਕਿਰਾਇਆ ਨਹੀਂ ਲਿਆ ਜਾਂਦਾ ਹੈ।

ਨਹੀਂ ਹੁੰਦਾ ਕੋਈ ਟੀਟੀਈ

ਇਹ ਟਰੇਨ ਸਾਲ 1948 'ਚ ਸ਼ੁਰੂ ਹੋਈ ਸੀ। ਇਸ ਟਰੇਨ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ ਦੇ ਡੱਬੇ ਲੱਕੜ ਦੇ ਬਣੇ ਹੋਏ ਹਨ ਅਤੇ ਇਸ 'ਚ ਨਾ ਕੋਈ ਟੀਟੀਈ ਹੁੰਦਾ ਹੈ। ਪਹਿਲਾਂ ਇਸ ਟਰੇਨ ਨੂੰ ਭਾਫ਼ ਦੇ ਇੰਜਣ ਨਾਲ ਖਿੱਚਿਆ ਜਾਂਦਾ ਸੀ ਪਰ ਬਾਅਦ 'ਚ ਇਸ ਵਿੱਚ ਡੀਜ਼ਲ ਇੰਜਣ ਲਗਾਇਆ ਗਿਆ। ਪਹਿਲਾਂ ਇਸ ਟਰੇਨ 'ਚ 10 ਡੱਬੇ ਹੁੰਦੇ ਸਨ ਪਰ ਹੁਣ ਇਸ 'ਚ ਸਿਰਫ਼ 3 ਡੱਬੇ ਰਹਿ ਗਏ ਹਨ।

ਰੇਲਗੱਡੀ ਨੂੰ ਵਿਰਾਸਤ ਮੰਨਿਆ ਜਾਂਦਾ ਹੈ

ਇਸ ਟਰੇਨ ਰਾਹੀਂ ਰੋਜ਼ਾਨਾ ਕਰੀਬ 800 ਲੋਕ ਸਫ਼ਰ ਕਰਦੇ ਹਨ। ਵਿਦਿਆਰਥੀ ਇਸ ਦੇ ਸਫ਼ਰ ਦਾ ਸਭ ਤੋਂ ਵੱਧ ਆਨੰਦ ਲੈਂਦੇ ਹਨ। ਸਾਲ 2011 'ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਵਿੱਤੀ ਘਾਟੇ ਦੇ ਮੱਦੇਨਜ਼ਰ ਇਸ ਮੁਫ਼ਤ ਸੇਵਾ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਬਾਅਦ 'ਚ ਫ਼ੈਸਲਾ ਕੀਤਾ ਗਿਆ ਕਿ ਇਸ ਰੇਲਗੱਡੀ ਨੂੰ ਆਮਦਨ ਦਾ ਸਾਧਨ ਨਾ ਸਮਝਿਆ ਜਾਵੇ, ਸਗੋਂ ਵਿਰਾਸਤੀ ਅਤੇ ਪਰੰਪਰਾ ਦੇ ਰੂਪ 'ਚ ਦੇਖਿਆ ਜਾਵੇ। ਭਾਗੜਾ-ਨੰਗਲ ਡੈਮ ਦੀ ਉਸਾਰੀ ਦਾ ਕੰਮ 1948 'ਚ ਸ਼ੁਰੂ ਹੋਇਆ ਸੀ, ਜਿਸ ਵਿੱਚ ਰੇਲਵੇ ਤੋਂ ਕਾਫੀ ਮਦਦ ਲਈ ਗਈ ਸੀ। ਉਸ ਸਮੇਂ ਮਜ਼ਦੂਰਾਂ ਅਤੇ ਮਸ਼ੀਨਾਂ ਦੀ ਢੋਆ-ਢੁਆਈ ਦਾ ਕੰਮ ਇਸ ਰੇਲਗੱਡੀ ਰਾਹੀਂ ਕੀਤਾ ਜਾਂਦਾ ਸੀ। 1963 'ਚ ਜਦੋਂ ਇਸ ਡੈਮ ਨੂੰ ਰਸਮੀ ਤੌਰ 'ਤੇ ਖੋਲ੍ਹਿਆ ਗਿਆ ਸੀ, ਉਦੋਂ ਤੋਂ ਹੀ ਹਰ ਰੋਜ਼ ਸੈਂਕੜੇ ਸੈਲਾਨੀ ਇਸ ਰੇਲਗੱਡੀ ਦੇ ਸਫ਼ਰ ਦਾ ਆਨੰਦ ਮਾਣ ਰਹੇ ਹਨ।

ਟਾਪ ਹੈਡਲਾਈਨ

Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
Embed widget