ਕੁਦਰਤ ਦਾ ਕ੍ਰਿਸ਼ਮਾ! ਆਕਸੀਜਨ ਦੇ ਨਾਲ ਹੀ ਪੀਣ ਵਾਲਾ ਪਾਣੀ ਦੇ ਰਿਹਾ ਅਨੋਖਾ ਰੁੱਖ
ਧਰਤੀ 'ਤੇ ਕੁਦਰਤ ਦੇ ਕ੍ਰਿਸ਼ਮਿਆਂ ਦੀ ਕੋਈ ਕਮੀ ਨਹੀਂ। ਮਨੁੱਖਾਂ ਲਈ ਧਰਤੀ ਉੱਤੇ ਮੌਜੂਦ ਹਰ ਚੀਜ਼ ਨੂੰ ਸਮਝਣਾ ਥੋੜ੍ਹਾ ਮੁਸ਼ਕਲ ਹੈ। ਆਮ ਤੌਰ 'ਤੇ ਤੁਸੀਂ ਆਕਸੀਜਨ ਦੇਣ ਵਾਲੇ ਰੁੱਖ ਬਾਰੇ ਸੁਣਿਆ ਹੋਵੇਗਾ
Trending: ਧਰਤੀ 'ਤੇ ਕੁਦਰਤ ਦੇ ਕ੍ਰਿਸ਼ਮਿਆਂ ਦੀ ਕੋਈ ਕਮੀ ਨਹੀਂ। ਮਨੁੱਖਾਂ ਲਈ ਧਰਤੀ ਉੱਤੇ ਮੌਜੂਦ ਹਰ ਚੀਜ਼ ਨੂੰ ਸਮਝਣਾ ਥੋੜ੍ਹਾ ਮੁਸ਼ਕਲ ਹੈ। ਆਮ ਤੌਰ 'ਤੇ ਤੁਸੀਂ ਆਕਸੀਜਨ ਦੇਣ ਵਾਲੇ ਰੁੱਖ ਬਾਰੇ ਸੁਣਿਆ ਹੋਵੇਗਾ ਪਰ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦਰਖਤ ਨਾ ਸਿਰਫ ਆਕਸੀਜਨ ਦੇ ਰਿਹਾ ਹੈ ਸਗੋਂ ਪਿਆਸੇ ਦੀ ਪਿਆਸ ਵੀ ਬੁਝਾ ਰਿਹਾ ਹੈ।
ਵੀਡੀਓ 'ਚ ਇੱਕ ਦਰੱਖਤ ਨੂੰ ਪਾਣੀ ਦਿੰਦੇ ਹੋਏ ਦੇਖਿਆ ਜਾ ਰਿਹਾ ਹੈ। ਜਿਵੇਂ ਹੀ ਸੱਕ ਕੱਟੀ ਜਾਂਦੀ ਹੈ, ਰੁੱਖ ਤੋਂ ਪਾਣੀ ਦੀ ਇੱਕ ਤੇਜ਼ ਧਾਰਾ ਵਹਿਣ ਲੱਗਦੀ ਹੈ। ਇਸ ਦਰੱਖਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਹੋਣ ਤੋਂ ਬਾਅਦ ਵਾਇਰਲ ਹੋ ਗਈ ਹੈ। ਲੋਕ ਰੁੱਖ ਬਾਰੇ ਵੱਖ-ਵੱਖ ਪ੍ਰਤੀਕ੍ਰਿਆਵਾਂ ਦੇ ਰਹੇ ਹਨ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜੰਗਲ 'ਚ ਕਈ ਦਰੱਖਤ ਮੌਜੂਦ ਹਨ। ਜਿਵੇਂ ਹੀ ਕੋਈ ਵਿਅਕਤੀ ਦਰਖਤ ਦੇ ਸੱਕ ਨੂੰ ਕੱਟ ਕੇ ਹਟਾਉਂਦਾ ਹੈ, ਉਥੋਂ ਪਾਣੀ ਦੀ ਤੇਜ਼ ਧਾਰਾ ਵਗਣ ਲੱਗ ਪੈਂਦੀ ਹੈ। ਪਾਣੀ ਇੰਨਾ ਸਾਫ਼ ਹੈ ਕਿ ਉਹ ਪੀਣ ਲੱਗ ਜਾਂਦਾ ਹੈ। ਇਸ ਦਰੱਖਤ ਦਾ ਨਾਂ ਟਰਮੀਨਲੀਆ ਟੋਮੈਂਟੋਸਾ ਹੈ।
ਜਿਸ ਨੂੰ ਆਮ ਤੌਰ 'ਤੇ ਕਰੋਕੋਡਾਇਲ ਬਰਕ ਟ੍ਰੀ (Crocodile Bark Tree) ਵੀ ਕਿਹਾ ਜਾਂਦਾ ਹੈ। ਇਹ ਰੁੱਖ ਭਾਰਤ ਦੇ ਕੁਝ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਦੱਸ ਦੇਈਏ ਕਿ ਇਸ ਰੁੱਖ ਦੀ ਉਚਾਈ 30 ਮੀਟਰ ਤੱਕ ਹੋ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਦਰਖਤ ਦੇ ਤਣੇ 'ਚ ਕਾਫੀ ਪਾਣੀ ਭਰ ਜਾਂਦਾ ਹੈ। ਜੋ ਸ਼ੁੱਧ ਤੇ ਪੀਣ ਯੋਗ ਹੈ। ਤੁਸੀਂ ਵੀ ਇਸ ਰੁੱਖ ਦੀ ਵੀਡੀਓ ਦੇਖ ਸਕਦੇ ਹੋ।
ਦੱਸ ਦੇਈਏ ਕਿ ਇਸ ਰੁੱਖ ਦਾ ਬਹੁਤ ਮਹੱਤਵ ਹੈ। ਰੁੱਖ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਾਰਨ, ਬੋਧੀ ਲੋਕ ਇਸ ਨੂੰ ਬੋਧੀ ਰੁੱਖ ਵੀ ਕਹਿੰਦੇ ਹਨ। ਦਰਖਤ ਦੀ ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਵੀ ਕੀਤਾ ਹੈ। ਵੀਡੀਓ 'ਤੇ ਲੋਕ ਵੱਖ-ਵੱਖ ਪ੍ਰਤੀਕ੍ਰਿਆਵਾਂ ਵੀ ਦੇ ਰਹੇ ਹਨ।
WOW!
— Erik Solheim (@ErikSolheim) April 13, 2022
This Indian 🇮🇳 'Water Tree' Can Quench Your Thirst
From enlightening Tissa Budhha to being a natural clean water kiosk, this tree is a true miracle.
pic.twitter.com/bmjqcI7PYB