ਜੰਗਲ ਦੇ ਰਾਜੇ ਦਾ ਪਿਆ ਮੱਝਾਂ ਨਾਲ ਪੰਗਾ, ਫਿਰ ਸ਼ੇਰਾਂ ਦਾ ਝੁੰਡ ਪੂਛ ਦਬਾ ਕੇ ਭੱਜਿਆ....
Trending News: ਹਰ ਕੋਈ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਜੰਗਲੀ ਜਾਨਵਰਾਂ ਦੀਆਂ ਵੀਡੀਓਜ਼ ਦੇਖਣਾ ਪਸੰਦ ਕਰ ਰਿਹਾ ਹੈ। ਸੋਸ਼ਲ ਮੀਡੀਆ ਯੂਜਰਸ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀਆਂ ਵੀਡੀਓਜ਼ ਨੂੰ ਬੜੀ ਉਤਸੁਕਤਾ ਨਾਲ ਦੇਖਦੇ ਹਨ
Trending News: ਹਰ ਕੋਈ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਜੰਗਲੀ ਜਾਨਵਰਾਂ ਦੀਆਂ ਵੀਡੀਓਜ਼ ਦੇਖਣਾ ਪਸੰਦ ਕਰ ਰਿਹਾ ਹੈ। ਸੋਸ਼ਲ ਮੀਡੀਆ ਯੂਜਰਸ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀਆਂ ਵੀਡੀਓਜ਼ ਨੂੰ ਬੜੀ ਉਤਸੁਕਤਾ ਨਾਲ ਦੇਖਦੇ ਹਨ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ਼ੇਰਾਂ ਦਾ ਝੁੰਡ ਜੰਗਲ ਵਿੱਚ ਸ਼ਿਕਾਰ ਕਰਦਿਆਂ ਨਜ਼ਰ ਆ ਰਿਹਾ ਹੈ, ਇਸ ਦੌਰਾਨ ਉਨ੍ਹਾਂ ਦਾ ਟਾਕਰਾ ਮੱਝਾਂ ਦੇ ਕਾਫਲੇ ਹੋ ਜਾਂਦਾ ਹੈ।
ਸ਼ੇਰ ਜੰਗਲ ਦਾ ਰਾਜਾ ਹੈ ਅਤੇ ਜੰਗਲ ਦੇ ਅੰਦਰ ਕੋਈ ਵੀ ਜਾਨਵਰ ਸ਼ੇਰਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰਦਾ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸ਼ੇਰਾਂ ਨੂੰ ਮੱਝਾਂ ਦਾ ਸ਼ਿਕਾਰ ਕਰਨਾ ਕਾਫੀ ਮਹਿੰਗਾ ਪੈਂਦਾ ਦਿੱਸ ਰਿਹਾ ਹੈ, ਜਿਸ 'ਚ ਮੱਝਾਂ ਦਾ ਝੁੰਡ ਸ਼ੇਰਾਂ 'ਤੇ ਟੁੱਟ ਪੈਂਦਾ ਹੈ ਤੇ ਡਰ ਦੇ ਮਾਰੇ ਸ਼ੇਰ ਆਪਣੀ ਜਾਨ ਬਚਾ ਕੇ ਭੱਜਦੇ ਨਜ਼ਰ ਆ ਰਹੇ ਹਨ।
View this post on Instagram
ਵਾਇਰਲ ਵੀਡੀਓ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਪਹਿਲਾਂ ਤਾਂ ਸ਼ੇਰਾਂ ਦਾ ਝੁੰਡ ਮੱਝਾਂ ਨੂੰ ਕਮਜ਼ੋਰ ਸਮਝ ਕੇ ਉਨ੍ਹਾਂ 'ਤੇ ਹਮਲਾ ਕਰਦਾ ਹੈ ਪਰ ਅਗਲੇ ਹੀ ਪਲ ਬਾਜ਼ੀ ਪਲਟ ਜਾਂਦੀ ਹੈ ਤੇ ਵੱਡੀਆਂ-ਵੱਡੀਆਂ ਮੱਝਾਂ ਆਪਣੇ ਝੁੰਡ ਨੂੰ ਬਚਾਉਣ ਲਈ ਅੱਗੇ ਆ ਜਾਂਦੀਆਂ ਹਨ ਤੇ ਸ਼ੇਰਾਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੰਦੀਆਂ ਹਨ।
ਵੀਡੀਓ ਨੂੰ ਇੰਸਟਾਗ੍ਰਾਮ 'ਤੇ theglobalanimalsworld ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਖਬਰ ਲਿਖੇ ਜਾਣ ਤੱਕ ਲੱਖਾਂ ਵਿਊਜ਼ ਦੇ ਨਾਲ-ਨਾਲ ਹਜ਼ਾਰਾਂ ਲਾਈਕਸ ਮਿਲ ਰਹੇ ਹਨ। ਵੀਡੀਓ ਨੂੰ ਵੇਖ ਕੇ ਸੋਸ਼ਲ ਮੀਡੀਆ 'ਤੇ ਯੂਜ਼ਰਸ ਹੈਰਾਨ ਹੋ ਰਹੇ ਹਨ। ਕੁਝ ਯੂਜਰਸ ਦਾ ਕਹਿਣਾ ਹੈ ਕਿ ਮੱਝਾਂ ਦਾ ਝੁੰਡ ਆਪਣੀ ਮੌਤ ਨਾਲ ਖੇਡ ਰਿਹਾ ਹੈ। ਇਸ ਦੇ ਨਾਲ ਹੀ ਕੁਝ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਸ਼ੇਰਾਂ ਦੀ ਸੱਤਾ ਹੁਣ ਖਤਰੇ ਵਿੱਚ ਹੈ।