(Source: ECI/ABP News)
Trending: ਬਿਨਾਂ ਦੋਸਤ ਦੇ ਲਾੜੇ ਨੂੰ ਬਾਰਾਤ ਲੈ ਜਾਣਾ ਪਿਆ ਮਹਿੰਗਾ, ਦੋਸਤ ਨੇ ਦਿੱਤਾ 50 ਲੱਖ ਦਾ ਨੋਟਿਸ
Trending News: ਵਿਆਹਾਂ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ। ਇੱਥੇ ਲੋਕ ਵਿਆਹ ਵਿੱਚ ਦਿੱਤੇ ਗਏ ਸੱਦਾ ਪੱਤਰ ਵਿੱਚ ਦਿੱਤੇ ਗਏ ਸਮੇਂ ਨਾਲੋਂ ਥੋੜ੍ਹੀ ਦੇਰ ਨਾਲ ਘਰੋਂ ਨਿਕਲਦੇ ਹਨ
![Trending: ਬਿਨਾਂ ਦੋਸਤ ਦੇ ਲਾੜੇ ਨੂੰ ਬਾਰਾਤ ਲੈ ਜਾਣਾ ਪਿਆ ਮਹਿੰਗਾ, ਦੋਸਤ ਨੇ ਦਿੱਤਾ 50 ਲੱਖ ਦਾ ਨੋਟਿਸ Trending News: Groom friend demand 50 lakhs and public apology for mental torture Trending: ਬਿਨਾਂ ਦੋਸਤ ਦੇ ਲਾੜੇ ਨੂੰ ਬਾਰਾਤ ਲੈ ਜਾਣਾ ਪਿਆ ਮਹਿੰਗਾ, ਦੋਸਤ ਨੇ ਦਿੱਤਾ 50 ਲੱਖ ਦਾ ਨੋਟਿਸ](https://feeds.abplive.com/onecms/images/uploaded-images/2022/06/25/28e79d98463bddf7e664d0fb0a4942bd_original.avif?impolicy=abp_cdn&imwidth=1200&height=675)
Trending News: ਵਿਆਹਾਂ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ। ਇੱਥੇ ਲੋਕ ਵਿਆਹ ਵਿੱਚ ਦਿੱਤੇ ਗਏ ਸੱਦਾ ਪੱਤਰ ਵਿੱਚ ਦਿੱਤੇ ਗਏ ਸਮੇਂ ਨਾਲੋਂ ਥੋੜ੍ਹੀ ਦੇਰ ਨਾਲ ਘਰੋਂ ਨਿਕਲਦੇ ਹਨ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਦੇ ਤਜ਼ਰਬਿਆਂ ਤੋਂ ਪਤਾ ਹੁੰਦਾ ਹੈ ਕਿ ਬਾਰਾਤ ਆਪਣੇ ਨਿਰਧਾਰਿਤ ਸਮੇਂ ਤੋਂ ਥੋੜ੍ਹੀ ਦੇਰੀ ਨਾਲ ਨਿਕਲਦੀ ਹੈ, ਹਾਲਾਂਕਿ ਕਈ ਵਾਰ ਵਿਆਹ ਦੇ ਸਾਰੇ ਕੰਮ ਵੀ ਸਮੇਂ ਸਿਰ ਹੋ ਜਾਂਦੇ ਹਨ।
ਹਾਲ ਹੀ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਬਿਨਾਂ ਦੋਸਤ ਦੇ ਸਮੇਂ ਤੋਂ ਪਹਿਲਾਂ ਬਾਰਾਤ ਲੈ ਕੇ ਜਾਣਾ ਦੁਲਹੇ ਲਈ ਜੰਜਾਲ ਬਣ ਗਿਆ ਅਤੇ ਲਾੜੇ ਦੇ ਦੋਸਤ ਨੇ ਦੁਲਹੇ ਨੂੰ 50 ਲੱਖ ਰੁਪਏ ਦਾ ਮਾਣਹਾਨੀ ਨੋਟਿਸ ਦਿੱਤਾ ਹੈ। ਦੋਸਤ ਨੇ ਮਾਨਸਿਕ ਪਰੇਸ਼ਾਨੀ ਦਾ ਇਲਜ਼ਾਮ ਲਗਾਉਂਦੇ ਹੋਏ ਜਨਤਕ ਮਾਫੀ ਅਤੇ 50 ਲੱਖ ਦੀ ਮਾਣਹਾਨੀ ਦੀ ਮੰਗ ਕੀਤੀ ਹੈ।
ਰਿਪੋਰਟ ਮੁਤਾਬਕ ਹਰਿਦੁਆਰ ਦੇ ਰਹਿਣ ਵਾਲੇ ਰਵੀ ਦਾ ਬਾਰਾਤ ਬਿਜਨੌਰ ਲਈ ਰਵਾਨਾ ਹੋਣਾ ਸੀ। ਵਿਆਹ ਤੋਂ ਪਹਿਲਾਂ ਰਵੀ ਨੇ ਆਪਣੇ ਦੋਸਤ ਚੰਦਰਸ਼ੇਖਰ ਨੂੰ ਕੁਝ ਦੋਸਤਾਂ ਨੂੰ ਕਾਰਡ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਸੀ ਅਤੇ ਬਾਰਾਤ ਦੇ ਉੱਠਣ ਦਾ ਸਮਾਂ 5 ਵਜੇ ਦੱਸਿਆ ਸੀ। ਚੰਦਰਸ਼ੇਖਰ ਅਤੇ ਉਸਦੇ ਸਾਰੇ ਦੋਸਤ ਵਿਆਹ ਵਾਲੇ ਦਿਨ ਯਾਨੀ 23 ਜੂਨ ਨੂੰ ਬਾਰਾਤ ਲਈ ਨਿਰਧਾਰਤ ਸਮੇਂ 'ਤੇ ਹਰਿਦੁਆਰ ਪਹੁੰਚੇ। ਜਦੋਂ ਚੰਦਰਸ਼ੇਖਰ ਆਪਣੇ ਦੋਸਤਾਂ ਨਾਲ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਾਰਾਤ ਪਹਿਲਾਂ ਹੀ ਜਾ ਚੁੱਕੀ ਹੈ। ਫਿਰ ਚੰਦਰਸ਼ੇਖਰ ਨੇ ਲਾੜੇ ਰਵੀ ਨੂੰ ਬੁਲਾਇਆ, ਪਰ ਰਵੀ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਸਾਰਿਆਂ ਨੂੰ ਆਪਣੇ-ਆਪਣੇ ਘਰ ਵਾਪਸ ਜਾਣ ਲਈ ਕਿਹਾ। ਕਿਉਂਕਿ ਕਾਰਡ ਅਤੇ ਬਾਰਾਤ ਉੱਠਣ ਦਾ ਸਮਾਂ ਚੰਦਰਸ਼ੇਖਰ ਨੇ ਹੀ ਦੱਸਿਆ ਸੀ ਇਸਲਈ ਇਸਦੇ ਨਾਲ ਆਏ ਹੋਰ ਦੋਸਤ ਚੰਦਰਸ਼ੇਖਰ ਨੂੰ ਖਰੀ-ਖੋਟੀ ਸੁਣਾ ਕੇ ਚਲੇ ਗਏ। ਚੰਦਰਸ਼ੇਖਰ ਨੇ ਗੁੱਸੇ 'ਚ ਆ ਕੇ ਆਪਣੇ ਦੋਸਤ ਰਵੀ ਦੇ ਖਿਲਾਫ ਕਾਨੂੰਨੀ ਮਾਮਲਾ ਦਰਜ ਕਰਵਾਇਆ ਅਤੇ ਫੋਨ ਕਰਕੇ ਉਸ ਨੂੰ ਇਸ ਦੀ ਜਾਣਕਾਰੀ ਦਿੱਤੀ ।
ਚੰਦਰਸ਼ੇਖਰ ਦੇ ਵਕੀਲ ਨੇ ਇਸ ਨੂੰ ਰਵੀ ਦੀ ਸਾਜ਼ਿਸ਼ ਕਰਾਰ ਦਿੰਦੇ ਹੋਏ 50 ਲੱਖ ਦਾ ਮਾਣਹਾਨੀ ਦਾ ਨੋਟਿਸ ਦਿੱਤਾ ਹੈ। ਵਕੀਲ ਨੇ ਰਵੀ ਤੋਂ 3 ਦਿਨਾਂ ਦੇ ਅੰਦਰ ਜਨਤਕ ਮਾਫੀ ਮੰਗਣ ਦੀ ਵੀ ਮੰਗ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)