Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
ਅਮਰੀਕਾ ਵਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਜਾਰੀ ਹੈ। ਬੀਤੀ ਦੇਰ ਰਾਤ ਅਮਰੀਕਾ ਦਾ ਜਹਾਜ਼ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ। ਅੱਜ ਫਿਰ ਇੱਕ ਹੋਰ ਜਹਾਜ਼ 116 ਭਾਰਤੀਆਂ...

Turban Incidents in America: ਅਮਰੀਕਾ ਵਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਜਾਰੀ ਹੈ। ਬੀਤੀ ਦੇਰ ਰਾਤ ਅਮਰੀਕਾ ਦਾ ਜਹਾਜ਼ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ। ਅੱਜ ਫਿਰ ਇੱਕ ਹੋਰ ਜਹਾਜ਼ 116 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇਗਾ। ਉਨ੍ਹਾਂ ਹੀ ਦੇਸ਼ ਨਿਕਾਲਾ ਦਿੱਤੇ ਭਾਰਤੀਆਂ ਵਿਚੋਂ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਇਸ ਤਸਵੀਰ ਨੂੰ ਦੇਖ ਕੇ ਜਿੱਥੇ ਕਈ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਉੱਥੇ ਹੀ ਕਈ ਸਵਾਲ ਵੀ ਖੜ੍ਹੇ ਹੁੰਦੇ ਹਨ। ਦੇਸ਼ ਨਿਕਾਲਾ ਦਿੱਤੇ ਇਸ ਨੌਜਵਾਨ ਦੇ ਸਿਰ ਉੱਤੇ ਦਸਤਾਰ ਨਹੀਂ ਸੀ। ਐਸਜੀਪੀਸੀ (SGPC) ਵਲੋਂ ਉਸ ਨੂੰ ਦਸਤਾਰ ਦਿੱਤੀ ਗਈ।
ਇਸ ਮਾਮਲੇ 'ਚ ਟਰੰਪ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਏ
ਅਮਰੀਕਾ ਦੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਦੇ ਵਿੱਚ ਹੀ ਪੰਜਾਬ ਦੇ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਾਪਸ ਪੰਜਾਬ ਪਰਤ ਰਹੇ ਹਨ। ਪਰ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਸਮੇਂ ਪੰਜਾਬੀ ਨੌਜਵਾਨਾਂ ਦੀਆਂ ਦਸਤਾਰਾਂ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਪੰਜਾਬ ਭਾਜਪਾ ਦੇ ਵੱਲੋਂ ਇਤਰਾਜ਼ ਜਾਹਿਰ ਕੀਤਾ ਗਿਆ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਆਪਣੀ ਪ੍ਰਤਿਕਿਰਿਆ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰਾਲੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆ ਤੁਰੰਤ ਟਰੰਪ ਸਰਕਾਰ ਦੇ ਨਾਲ ਗੱਲਬਾਤ ਕਰੇ ਅਤੇ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਪੱਗੜੇ ਉਤਾਰੇ ਜਾਣ ਸੰਬੰਧੀ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਨ।
ਬੀਤੀ ਰਾਤ ਕਰੀਬ 116 ਭਾਰਤੀਆਂ ਨੂੰ ਭੇਜਿਆ ਗਿਆ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਕੇ ਭੇਜਿਆ ਗਿਆ ਸੀ। ਬੀਤੀ ਰਾਤ ਆਏ ਭਾਰਤੀਆਂ ਵਿਚ 65 ਨੌਜਵਾਨ ਪੰਜਾਬ ਤੋਂ, 33 ਹਰਿਆਣਾ ਤੇ 8 ਗੁਜਰਾਤ, 3 ਯੂ.ਪੀ, 2 ਰਾਜਸਥਾਨ, 2 ਮਹਾਰਾਸ਼ਟਰ, 1 ਹਿਮਾਚਲ ਪ੍ਰਦੇਸ਼ ਤੇ 1 ਜੰਮੂ ਕਸ਼ਮੀਰ ਤੋਂ ਸੀ। ਦੇਸ਼ ਨਿਕਾਲਾ ਦਿੱਤੇ ਨੌਜਵਾਨਾਂ ਦੇ ਪੈਰਾਂ ਵਿਚ ਬੇੜੀਆਂ ਤੇ ਹੱਥਕੜੀਆਂ ਲਗਾ ਕੇ ਭੇਜਿਆ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
