(Source: ECI/ABP News/ABP Majha)
10 ਕਰੋੜ ਰੁਪਏ 'ਚ ਵਿਕੀ ਦੁਨੀਆ ਦੀ ਸਭ ਤੋਂ ਵੱਡੀ ਵਿਸਕੀ ਦੀ ਬੋਤਲ, ਜਾਣੋ ਕੀ ਹੈ ਇਸ 'ਚ ਖ਼ਾਸ
ਜਿੰਨੇ ਪੈਸੇ ਨਾਲ ਲੋਕ ਆਰਾਮ ਨਾਲ ਇੱਕ ਚੰਗਾ ਘਰ ਖਰੀਦ ਸਕਦੇ ਹਨ, ਓਨੇ ਪੈਸੇ ਨਾਲ ਕੋਈ ਕੀ ਸ਼ਰਾਬ ਦੀ ਬੋਤਲ ਖਰੀਦਣਾ ਚਾਹੇਗਾ। ਦੁਨੀਆ ਦੀ ਸਭ ਤੋਂ ਵੱਡੀ ਵਿਸਕੀ ਦੀ ਬੋਤਲ 11 ਲੱਖ ਬ੍ਰਿਟਿਸ਼ ਪੌਂਡ ਯਾਨੀ ਲਗਪਗ ਸਾਢੇ 10 ਕਰੋੜ ਰੁਪਏ ਵਿਕੀ ਹੈ।
Trending: ਜਿੰਨੇ ਪੈਸੇ ਨਾਲ ਲੋਕ ਆਰਾਮ ਨਾਲ ਇੱਕ ਚੰਗਾ ਘਰ ਖਰੀਦ ਸਕਦੇ ਹਨ, ਓਨੇ ਪੈਸੇ ਨਾਲ ਕੋਈ ਕੀ ਸ਼ਰਾਬ ਦੀ ਬੋਤਲ ਖਰੀਦਣਾ ਚਾਹੇਗਾ। ਜੀ ਹਾਂ, ਅਜਿਹਾ ਹੀ ਹੋ ਚੁੱਕਾ ਹੈ। ਪਿਛਲੇ ਹਫ਼ਤੇ ਦੁਨੀਆ ਦੀ ਸਭ ਤੋਂ ਵੱਡੀ ਵਿਸਕੀ ਦੀ ਬੋਤਲ 11 ਲੱਖ ਬ੍ਰਿਟਿਸ਼ ਪੌਂਡ ਯਾਨੀ ਲਗਪਗ ਸਾਢੇ 10 ਕਰੋੜ ਰੁਪਏ ਵਿਕੀ ਹੈ। ਇਸ ਵਿਸਕੀ ਦੀ ਬੋਤਲ ਦਾ ਨਾਮ "The Intrepid" ਹੈ। ਇਹ ਵਿਸਕੀ ਦੀ ਬੋਲੀ 1989 ਵਿੱਚ ਸਕਾਟਲੈਂਡ ਦੀ ਮਸ਼ਹੂਰ ਮੈਕਲਨ ਡਿਸਟਿਲਰੀ (distilled) ਵਿੱਚ ਬਣਾਇਆ ਗਿਆ ਸੀ ਜਿਸ ਨੂੰ ਬਣਾਉਣ ਲਈ 32 ਸਾਲ ਲੱਗ ਗਏ ਸੀ।
ਬਾਅਦ ਵਿੱਚ ਇਸ ਵਿਸਕੀ ਨੂੰ ਇੱਕ ਵਿਸਕੀ ਬਣਾਉਣ ਵਾਲੀ ਕੰਪਨੀ ਡੰਕਨ ਟੇਲਰ ਸਕਾਚ ਵਿਸਕੀ ਨੇ ਪਿਛਲੇ ਸਾਲ 2021 ਵਿੱਚ ਪੰਜ ਫੁੱਟ ਅਤੇ 11 ਇੰਚ ਦੇ ਲੰਬੇ ਕੰਟੇਨਰਾਂ ਦੀ ਇੱਕ ਬੋਤਲ ਵਿੱਚ ਸਟੋਰ ਕਰਕੇ ਪੈਕ ਕਰ ਦਿੱਤਾ ਗਿਆ ਸੀ ਤੇ ਇਸ ਤਰੀਕੇ ਨਾਲ 9 ਸਤੰਬਰ 2021 ਨੂੰ ਬੋਤਲ ਨੂੰ ਸਕੌਚ ਵਿਸਕੀ ਦੀ ਦੁਨੀਆ ਦੀ ਸਭ ਤੋਂ ਵੱਡੀ ਵਿਸਕੀ ਦੀ ਬੋਤਲ ਹੋਣ ਦਾ ਖਿਤਾਬ ਗੈਂਨੀਜ਼ ਵਿਸ਼ਵ ਰਿਕਾਰਡਸ (Ginnees Book of World Records) ਤੋਂ ਹਾਸਲ ਹੋਇਆ ਸੀ।
ਜਿਸ ਤੋਂ ਬਾਅਦ ਇਸ ਵਿਸਕੀ ਦੀ ਬੋਤਲ ਨੂੰ ਆਖਰਕਾਰ ਸਕਾਟਲੈਂਡ ਦੇ ਨਿਲਾਮੀ ਘਰ ਲਿਓਨ ਅਤੇ ਟਰਨਬੁੱਲ ਵਿੱਚ 25 ਮਈ 2022 ਨੂੰ ਨਿਲਾਮੀ ਲਈ ਰੱਖਿਆ ਗਿਆ ਸੀ। ਇਹ ਵਿਸਕੀ ਦੀ ਬੋਤਲ ਇੱਕ ਗੁੰਮਨਾਮ ਅੰਤਰਰਾਸ਼ਟਰੀ ਕੁਲੈਕਟਰ ਨੇ ਖਰੀਦੀ ਹੈ। "ਦਿ ਇਨਟਰੈਪਿਡ" ਬੋਤਲ ਵਿੱਚ 311 ਲੀਟਰ ਵਿਸਕੀ ਹੁੰਦੀ ਹੈ। ਇਸ ਦੇ ਕਵਰ 'ਤੇ 'ਦੁਨੀਆ ਦੇ 11 ਸਭ ਤੋਂ ਮਸ਼ਹੂਰ ਖੋਜੀ' ਦੀਆਂ ਤਸਵੀਰਾਂ ਹਨ, ਜਿਸ ਵਿੱਚ ਓਲੀ ਹਿਕਸ, ਸਰ ਰੈਨਫ ਫਿਨੇਸ, ਵਿਲ ਕੋਪਸੇਕ, ਡਵੇਨ ਫੀਲਡਸ ਅਤੇ ਕੈਰਨ ਡਾਰਕ ਆਦਿ ਸ਼ਾਮਲ ਹਨ।
#TheIntrepid - officially the world's largest bottle of Scotch #whisky - reaches £1.1 million in today's auction. An adventure from the start, The Intrepid project is dedicated to the spirit & experience of exploration. pic.twitter.com/9G6TJ8nLQg
— Lyon & Turnbull (@LyonandTurnbull) May 25, 2022
"The Intrepid" ਬੋਤਲ 'ਚ ਭਰਨ ਤੋਂ ਬਾਅਦ ਵੀ ਇਹ 32 ਸਾਲ ਪੁਰਾਣੀ ਵਿਸਕੀ ਕੁੱਝ ਬਚੀ ਹੋਈ ਰਹਿ ਗਈ ਹੈ।ਜਿਸ ਨੂੰ ਕੰਪਨੀ ਨੇ ਮੈਕੈਲਨ ਡਿਸਟਿਲਰੀ ਵਿਖੇ 12 ਛੋਟੀਆਂ ਬੋਤਲਾਂ ਵਿੱਚ ਭਰ ਕੇ ਜਾਰੀ ਕੀਤਾ ਹੈ। ਇਸ ਵਿਸਕੀ ਨੂੰ ਬਣਾਉਣ ਵਾਲੀ ਕੰਪਨੀ ਇਸ ਦੀ ਨਿਲਾਮੀ ਤੋਂ ਕਾਫੀ ਖੁਸ਼ ਹੈ। ਇਸ ਬੋਤਲ ਦੀ ਵੱਡੀ ਕੀਮਤ ਦੇਖ ਕੇ ਯੂਜ਼ਰਸ ਹੈਰਾਨ ਹਨ। ਇਸ ਪੋਸਟ ਨੂੰ ਹੁਣ ਤੱਕ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ।