![ABP Premium](https://cdn.abplive.com/imagebank/Premium-ad-Icon.png)
Trending News : ਡਿਲੀਵਰੀ ਬਾਕਸ 'ਤੇ ਮੈਸੇਜ ਲਿਖ ਪ੍ਰੇਮਿਕਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼, ਜਵਾਬ ਸੁਣ ਬੈਠ ਜਾਵੇਗਾ ਦਿਲ
ਫਿਲਹਾਲ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ, ਜਿਸ 'ਚ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ....
![Trending News : ਡਿਲੀਵਰੀ ਬਾਕਸ 'ਤੇ ਮੈਸੇਜ ਲਿਖ ਪ੍ਰੇਮਿਕਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼, ਜਵਾਬ ਸੁਣ ਬੈਠ ਜਾਵੇਗਾ ਦਿਲ Trending News: Write a message on the delivery box Proposed marriage to girlfriend Trending News : ਡਿਲੀਵਰੀ ਬਾਕਸ 'ਤੇ ਮੈਸੇਜ ਲਿਖ ਪ੍ਰੇਮਿਕਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼, ਜਵਾਬ ਸੁਣ ਬੈਠ ਜਾਵੇਗਾ ਦਿਲ](https://feeds.abplive.com/onecms/images/uploaded-images/2022/02/07/204816145905ed9de67eedd918522baf_original.webp?impolicy=abp_cdn&imwidth=1200&height=675)
Trending News : ਤੁਸੀਂ ਲਗਭਗ ਹਰ ਰੋਮਾਂਟਿਕ ਫਿਲਮ ਵਿੱਚ ਇੱਕ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਦੇ ਦੇਖਿਆ ਹੋਵੇਗਾ। ਹੁਣ ਆਪਣੇ ਪਿਆਰ ਨੂੰ ਪ੍ਰਗਟ ਕਰਨ ਦਾ ਇਹ ਤਰੀਕਾ ਪੁਰਾਣਾ ਹੋ ਗਿਆ ਹੈ। ਅੱਜਕਲ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਬੈਟਰ ਹਾਫ ਨੂੰ ਸਭ ਤੋਂ ਵੱਖਰੇ ਅਤੇ ਖ਼ਾਸ ਤਰੀਕੇ ਨਾਲ ਪ੍ਰਪੋਜ਼ ਕਰੇ ਤਾਂ ਕਿ ਇਹ ਮੂਮੈਂਟ ਲੰਬੇ ਸਮੇਂ ਤੱਕ ਯਾਦ ਰਹੇ।
ਫਿਲਹਾਲ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ, ਜਿਸ 'ਚ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਰਾਹੀਂ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।
ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਜਿਮ ਲਾਰਡਨਰ ਨੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਲਈ ਨੇੜੇ ਦੇ ਕੈਫੇ ਤੋਂ ਜਸਟ ਈਟ ਦੇ ਜ਼ਰੀਏ ਟੋਸਟਡ ਸੈਂਡਵਿਚ ਆਰਡਰ ਕੀਤੇ ਸੀ, ਜਿਸ ਦੇ ਨਾਲ ਉਸ ਨੇ ਖ਼ਾਸ ਨੋਟ ਲਿਖਿਆ ਸੀ। ਜਿਸ 'ਤੇ ਉਸ ਨੇ ਰੈਸਟੋਰੈਂਟ ਮਾਲਕਾਂ ਨੂੰ ਕਿਹਾ ਕਿ ਉਹ ਆਪਣੇ ਆਰਡਰ 'ਚ ਪਿਆਜ਼ ਦੀ ਵਾਧੂ ਮਾਤਰਾ ਦੇ ਨਾਲ ਪੈਕਿੰਗ ਦੇ ਬਾਹਰ 'ਮੁਝਸੇ ਸ਼ਾਦੀ ਕਰੋਗੀ' ਲਿਖਣ।
Shoutout to Kilbowie Cafe . . . She said no ❤ pic.twitter.com/A3uNs4WgRS
— Jim Lardner (@jimlardner) February 5, 2022
ਸਕਾਟਲੈਂਡ ਦੇ ਕਲਾਈਡਬੈਂਕ ਸਥਿਤ ਕਿਲਬੋਵੀ ਕੈਫੇ ਦੇ ਕਰਮਚਾਰੀਆਂ ਨੇ ਵੀ ਇਸਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਉਮੀਦ ਵੀ ਜ਼ਾਹਰ ਕੀਤੀ ਕਿ ਜਿਮ ਲਾਰਡਨਰ ਦੀ ਪ੍ਰੇਮਿਕਾ ਇਸ ਨੂੰ ਦੇਖ ਕੇ ਬਹੁਤ ਉਤਸ਼ਾਹਤ ਹੋਵੇਗੀ ਅਤੇ ਯਕੀਨੀ ਤੌਰ 'ਤੇ ਹਾਂ ਕਹੇਗੀ। ਇਸ ਸਮੇਂ ਅਸੀਂ ਇੱਥੇ ਇਸ ਕਹਾਣੀ ਦਾ ਦੁਖਦਾਈ ਅੰਤ ਵੇਖਦੇ ਹਾਂ, ਕਿਉਂਕਿ ਜਿਮ ਲਾਰਡਨਰ ਨੇ ਟਵਿੱਟਰ 'ਤੇ ਦੱਸਿਆ ਕਿ ਉਨ੍ਹਾਂ ਦੀ ਪ੍ਰੇਮਿਕਾ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)