70 ਸਾਲ ਦੀ ਉਮਰ 'ਚ ਬਿਜਲੀ ਦੀ ਤਰ੍ਹਾਂ ਦੌੜਿਆ ਸ਼ਖਸ, 14 ਸੈਕੰਡ ਤੋਂ ਵੀ ਘੱਟ ਸਮੇਂ 'ਚ ਪੂਰੀ ਕੀਤੀ 100 ਮੀਟਰ ਦੀ ਰੇਸ
Trending Video: ਸੋਸ਼ਲ ਮੀਡੀਆ 'ਤੇ ਨਿੱਤ ਨਵੇਂ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵੀਡੀਓ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਹੁੰਦੇ ਹਨ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ
Trending Video: ਸੋਸ਼ਲ ਮੀਡੀਆ 'ਤੇ ਨਿੱਤ ਨਵੇਂ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵੀਡੀਓ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਹੁੰਦੇ ਹਨ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ 70 ਸਾਲਾ ਵਿਅਕਤੀ 100 ਮੀਟਰ ਦੀ ਦੌੜ 'ਚ ਹਿੱਸਾ ਲੈਂਦਿਆਂ 14 ਸੈਕਿੰਡ ਤੋਂ ਵੀ ਘੱਟ ਸਮੇਂ 'ਚ ਇਸ ਨੂੰ ਪੂਰਾ ਕਰਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ, ਉਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੂੰ ਪ੍ਰੇਰਿਤ ਕਰਨ ਦਾ ਕੰਮ ਵੀ ਕਰ ਰਿਹਾ ਹੈ।
ਜਦੋਂ ਵੀ ਸਭ ਤੋਂ ਉਮਰਦਰਾਜ ਵਿਅਕਤੀ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਭਾਰਤ ਦਾ ਫੌਜਾ ਸਿੰਘ ਆਉਂਦਾ ਹੈ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ 70 ਸਾਲਾ ਅਮਰੀਕੀ ਵਿਅਕਤੀ ਮਾਈਕਲ ਕਿਸ਼ 14 ਸੈਕਿੰਡ ਤੋਂ ਵੀ ਘੱਟ ਸਮੇਂ ਵਿੱਚ 100 ਮੀਟਰ ਦੀ ਦੌੜ ਜਿੱਤਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ ਮਾਈਕਲ ਕਿਸ਼ ਨੇ 14 ਸੈਕਿੰਡ ਤੋਂ ਵੀ ਘੱਟ ਸਮੇਂ 'ਚ 100 ਮੀਟਰ ਦੀ ਦੌੜ ਪੂਰੀ ਕੀਤੀ ਅਤੇ ਉਸ ਦੇ ਕਾਰਨਾਮੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
Michael Kish wins Penn Relays 70-year-old 100m race in 13.47!! 🤯
— FloTrack (@FloTrack) April 28, 2022
📺: https://t.co/PVPuMyyitJ pic.twitter.com/Cyrn2toBDa
ਮਾਈਕਲ ਕਿਸ਼ ਦੀ ਬਿਜਲੀ ਦੀ ਰਫਤਾਰ ਨਾਲ ਦੌੜਦੇ ਅਤੇ ਪੈੱਨ ਰਿਲੇਅ ਜਿੱਤਣ ਦਾ ਵੀਡੀਓ ਫਲੋਟਰੈਕ ਨਾਮ ਦੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਕੈਪਸ਼ਨ 'ਚ ਲਿਖਿਆ ਹੈ ਕਿ 'ਮਾਈਕਲ ਕਿਸ਼ ਨੇ 70 ਸਾਲਾ ਪੇਨ ਰਿਲੇਅ 100 ਮੀਟਰ ਦੀ ਦੌੜ 13.47 'ਚ ਜਿੱਤੀ'। ਫਿਲਹਾਲ ਵੀਰਵਾਰ ਨੂੰ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਟਵਿੱਟਰ 'ਤੇ 1.9 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਦੇਖ ਚੁੱਕੇ ਹਨ।
ਇਕ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮਾਈਕਲ ਕਿਸ਼ ਨੇ ਵੀਰਵਾਰ ਨੂੰ ਸ਼ੋਰ ਐਥਲੈਟਿਕ ਕਲੱਬ ਦੀ ਨੁਮਾਇੰਦਗੀ ਕੀਤੀ, ਜਦਕਿ ਫਿਲਾਡੇਲਫੀਆ ਦੇ ਡੌਨ ਵਾਰੇਨ ਨੇ 14.35 ਸਕਿੰਟ 'ਚ ਦੂਜਾ ਅਤੇ ਜੋਚਿਮ ਐਕੋਲਟਸੇ ਨੇ 15.86 ਸੈਕਿੰਡ 'ਚ 100 ਮੀਟਰ ਦੌੜ ਪੂਰੀ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਸਮੇਂ ਮਾਈਕਲ ਕੀਸ਼ ਦੀ ਸਪ੍ਰਿੰਟ ਰੇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।