(Source: ECI/ABP News/ABP Majha)
Viral Video: ਡੀਟੀਸੀ ਬੱਸ 'ਚ ਸਫਰ ਦੌਰਾਨ ਸੀਟ ਨੂੰ ਲੈ ਕੇ ਦੋ ਔਰਤਾਂ ਆਪਸ 'ਚ ਭਿੜ ਪਈਆਂ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ
Trending Video: ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਡੀਟੀਸੀ ਬੱਸ ਵਿੱਚ ਸਫ਼ਰ ਕਰ ਰਹੀਆਂ ਦੋ ਔਰਤਾਂ ਲੇਡੀਜ਼ ਸੀਟ ਲਈ ਇੱਕ ਦੂਜੇ ਨਾਲ ਲੜਦੀਆਂ ਵੇਖੀਆਂ ਜਾ ਸਕਦੀਆਂ ਹਨ। ਜਿਸ ਨੂੰ ਦੇਖ ਕੇ ਯੂਜ਼ਰਸ ਦੰਗ ਰਹਿ ਗਏ
Shocking Viral Video: ਸੋਸ਼ਲ ਮੀਡੀਆ 'ਤੇ ਕਦੋਂ ਕਿਹੜੀ ਚੀਜ਼ ਵਾਇਰਲ ਹੋ ਜਾਵੇਗੀ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਬਹਿਸ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦਿੱਲੀ 'ਚ ਡੀਟੀਸੀ ਬੱਸ ਦੇ ਅੰਦਰ ਸੀਟ ਲਈ ਦੋ ਔਰਤਾਂ ਲੜਦੀਆਂ ਅਤੇ ਬਹਿਸ ਕਰਦੀਆਂ ਨਜ਼ਰ ਆ ਰਹੀਆਂ ਹਨ। ਜਿਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਇਹੀ ਵਜ੍ਹਾ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਆਮ ਤੌਰ 'ਤੇ ਸਫ਼ਰ ਦੌਰਾਨ ਬੱਸ ਤੋਂ ਲੈ ਕੇ ਰੇਲਗੱਡੀ ਦੇ ਅੰਦਰ ਸੀਟਾਂ ਲਈ ਮੁਸਾਫਰਾਂ ਨੂੰ ਲੜਦੇ ਅਤੇ ਭਿੜਦੇ ਦੇਖਣਾ ਆਮ ਗੱਲ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ਵਿੱਚ ਡੀਟੀਸੀ ਬੱਸ ਵਿੱਚ ਇੱਕ ਔਰਤ ਮਹਿਲਾ ਦੀ ਸੀਟ ਉੱਤੇ ਬੈਠੇ ਇੱਕ ਆਦਮੀ ਨੂੰ ਉੱਠਣ ਲਈ ਕਹਿ ਰਹੀ ਹੈ। ਜਿਸ ਤੋਂ ਬਾਅਦ ਉਸ ਦਾ ਕੋਲ ਬੈਠੀ ਔਰਤ ਨਾਲ ਝਗੜਾ ਹੋ ਗਿਆ। ਇਹ ਦੇਖ ਕੇ ਬਾਕੀ ਸਵਾਰੀਆਂ ਵੀ ਮਾਮਲੇ ਨੂੰ ਸ਼ਾਂਤ ਕਰਨ ਲਈ ਵਿਅਕਤੀ ਨੂੰ ਉੱਠਣ ਲਈ ਆਖਦੀਆਂ ਸੁਣੀਆਂ ਜਾਂਦੀਆਂ ਹਨ।
ਸੀਟਾਂ ਲਈ ਲੜ ਰਹੀਆਂ ਔਰਤਾਂ- ਵਾਇਰਲ ਹੋ ਰਹੀ ਵੀਡੀਓ ਨੂੰ ਬੱਸ ਵਿੱਚ ਸਫ਼ਰ ਕਰ ਰਹੇ ਇੱਕ ਹੋਰ ਯਾਤਰੀ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਹੈ। ਜਿਸ ਨੂੰ ਸੁਮਿਤੀ ਚੌਧਰੀ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਵੀਡੀਓ 'ਚ ਡੀਟੀਸੀ ਬੱਸ 'ਚ ਇੱਕ ਆਦਮੀ ਮਹਿਲਾ ਦੀ ਸੀਟ 'ਤੇ ਬੈਠਾ ਹੈ। ਜਿਸ ਤੋਂ ਬਾਅਦ ਉਸ ਨੂੰ ਉਥੋਂ ਉੱਠਣ ਲਈ ਕਿਹਾ ਜਾਂਦਾ ਹੈ, ਪਰ ਪੁਰਸ਼ ਦੇ ਨਾਲ ਸਫਰ ਕਰ ਰਹੀ ਔਰਤ ਦੂਜੀ ਔਰਤ ਨਾਲ ਭਿੜਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਅੰਤ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਖਰਕਾਰ ਵਿਅਕਤੀ ਨੂੰ ਆਪਣੀ ਸੀਟ ਛੱਡਣੀ ਪੈਂਦੀ ਹੈ ਅਤੇ ਸਾਰਾ ਮਾਮਲਾ ਰੁੱਕ ਜਾਂਦਾ ਹੈ।
ਇਹ ਵੀ ਪੜ੍ਹੋ: Viral Video: ਘੋੜੇ ਦਾ ਕੰਮ ਵੀ ਕਰਨ ਲੱਗਾ ਰੋਬੋਟ, ਬੱਗੀ ਦੇ ਅੱਗੇ ਬੰਨ੍ਹਿਆ ਤਾਂ ਦੌੜਨ ਲੱਗਾ! ਦੇਖੋ ਇਹ ਸ਼ਾਨਦਾਰ ਵੀਡੀਓ...
ਵੀਡੀਓ ਨੂੰ 1 ਮਿਲੀਅਨ ਵਿਊਜ਼ ਮਿਲੇ ਹਨ- ਇਸ ਸਮੇਂ, ਵੀਡੀਓਜ਼ ਸੋਸ਼ਲ ਮੀਡੀਆ 'ਤੇ ਉਪਭੋਗਤਾਵਾਂ ਦਾ ਧਿਆਨ ਖਿੱਚ ਰਹੀ ਹੈ। ਇਸ ਖਬਰ ਨੂੰ ਲਿਖੇ ਜਾਣ ਤੱਕ 12 ਲੱਖ ਤੋਂ ਜ਼ਿਆਦਾ ਯੂਜ਼ਰਸ ਇਸ ਨੂੰ ਦੇਖ ਚੁੱਕੇ ਹਨ ਅਤੇ 3 ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਇਸ 'ਤੇ ਆਪਣੀ ਰਾਏ ਦੇ ਚੁੱਕੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਲੋਕਾਂ ਵਿੱਚ ਇੰਨਾ ਸਬਰ ਨਹੀਂ ਹੈ। ਸੀਟ ਕੁਝ ਮਿੰਟਾਂ ਲਈ ਹੈ, ਜ਼ਿੰਦਗੀ ਲਈ ਨਹੀਂ। ਇਹ ਸਾਡੀ ਸਿੱਖਿਆ ਦੀ ਘਾਟ ਹੈ ਕਿ ਅਸੀਂ ਨੈਤਿਕਤਾ ਭੁੱਲ ਗਏ ਹਾਂ, ਸਿਰਫ ਅਧਿਕਾਰਾਂ ਅਤੇ ਵਿਗਿਆਨ ਗਣਿਤ ਹੀ ਪੜ੍ਹਾਇਆ ਜਾਂਦਾ ਹੈ।
ਇਹ ਵੀ ਪੜ੍ਹੋ: Coronavirus Case: ਦਿੱਲੀ 'ਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ, ਕੇਰਲ, ਹਰਿਆਣਾ, ਉੱਤਰ ਪ੍ਰਦੇਸ਼ 'ਚ ਤੇਜ਼ੀ ਨਾਲ ਵਧੇ ਮਾਮਲੇ